ਸੈਕਟਰੀ ਗੁਰਮੁਖ ਸਿੰਘ ਦਨਿਆਲ ਦੇ ਗ੍ਰਹਿ ਵਿਖੇ ਜਥੇ. ਜਲਾਲ ਉਸਮਾ ਨੇ ਕਾਨਫ਼ਰੰਸ ਲਈ ਵਰਕਰਾਂ ਨੂੰ ਕੀਤਾ ਪ੍ਰੇਰਿਤ
ਬਾਬਾ ਬਕਾਲਾ ਸਾਹਿਬ, 11 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਇਕ ਅਹਿਮ ਮੀਟਿੰਗ ਨਜ਼ਦੀਕੀ ਪਿੰਡ ਦਨਿਆਲ ਵਿਖੇ ਸੈਕਟਰੀ ਗੁਰਮੁਖ ਸਿੰਘ ਦਨਿਆਲ ਅਤੇ ਸਾ: ਸਰਪੰਚ ਬੀਬੀ ਲਖਵਿੰਦਰ ਕੌਰ ਦਨਿਆਲ ਦੇ ਗ੍ਰਹਿ ਵਿਖੇ, ਹਲਕਾ ਇੰਚਾਰਜ ਅਤੇ ਸਾਬਕਾ ਐੱਮ. ਐੱਲ.
ਬਾਬਾ ਬਕਾਲਾ ਸਾਹਿਬ, 11 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇੱਥੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਇਕ ਅਹਿਮ ਮੀਟਿੰਗ ਨਜ਼ਦੀਕੀ ਪਿੰਡ ਦਨਿਆਲ ਵਿਖੇ ਸੈਕਟਰੀ ਗੁਰਮੁਖ ਸਿੰਘ ਦਨਿਆਲ ਅਤੇ ਸਾ: ਸਰਪੰਚ ਬੀਬੀ ਲਖਵਿੰਦਰ ਕੌਰ ਦਨਿਆਲ ਦੇ ਗ੍ਰਹਿ ਵਿਖੇ, ਹਲਕਾ ਇੰਚਾਰਜ ਅਤੇ ਸਾਬਕਾ ਐੱਮ.ਐੱਲ.ਏ. ਜਥੇ. ਬਲਜੀਤ ਸਿੰਘ ਜਲਾਲ ਉਸਮਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ‘ਸਾਚਾ ਗੁਰੂ ਲਾਧੋ ਰੇ’ ਦਿਵਸ ਮੌਕੇ ‘ਮੇਲਾ ਰੱਖੜ ਪੁੰਨਿਆ’ ਦੇ ਸੰਬੰਧ ’ਚ 28 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ਾਲ ਸਿਆਸੀ ਕਾਨਫਰੰਸ ਨੂੰ ਲੈ ਕੇ ਪ੍ਰੋਗਰਾਮ ਉਲੀਕਿਆ ਗਿਆ । ਜਥੇ. ਬਲਜੀਤ ਸਿੰਘ ਜਲਾਲ ਉਸਮਾ ਨੇ ਪਿੰਡ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਸੰਗਤਾਂ ਨੂੰ ਕਾਨਫਰੰਸ ’ਚ ਲੈ ਕੇ ਆਉਣ ਲਈ ਲਾਮਬੱਧ ਕੀਤਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਮਿਹਨਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰਿੰ: ਦਿਲਬਾਗ ਸਿੰਘ ਮਾਨ, ਹੰਸਰਾਜ ਸਿੰਘ ਧਿਆਨਪੁਰ ਸਾ: ਸਰਪੰਚ, ਦਵਿੰਦਰ ਸਿੰਘ ਭੰਗੂ ਸਾ: ਸਰਪੰਚ, ਲੱਖਾ ਸਿੰਘ ਫੋਰਮੈਨ, ਬਾਵਾ ਸਿੰਘ ਮਾਸਟਰ, ਨੱਥਾ ਸਿੰਘ ਸੈਕਟਰੀ, ਬਾਬਾ ਸ਼ੇਰ ਸਿੰਘ, ਮਨਜੀਤ ਸਿੰਘ ਏ.ਐੱਸ.ਆਈ., ਗੁਰਪਿੰਦਰ ਸਿੰਘ ਲਾਡਾ, ਸੁਖਚੈਨ ਸਿੰਘ ਮੈਂਬਰ, ਪਲਵਿੰਦਰ ਸਿੰਘ ਆਦਿ ਹਾਜ਼ਰ ਸਨ।