11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿੰਡ ਫੇਰੂਮਾਨ ਵਿਖੇ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਲੋਂ ਦੌਰਾ

ਰਈਆ, 11 ਅਗਸਤ (ਸ਼ਰਨਬੀਰ ਸਿੰਘ ਕੰਗ)-ਪਿੰਡਾਂ ਨੂੰ ਸਾਫ-ਸੁਥਰਾ, ਸਵੱਛ ਅਤੇ ਵਾਤਾਵਰਣ ਪਖੋਂ ਸਿਹਤਮੰਦ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਲਿਡ ਵੇਸਟ ਮੈਨੇਜਮੈਂਟ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਅੰਮ੍ਰਿਤਸਰ ਵਲੋਂ ਬਲਾਕ ਰਈਆ ਅਧੀਨ ਪਿੰਡ ਫੇਰੂਮਾਨ ਵਿਖੇ ਚੱਲ ਰਹੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਦੌਰਾ ਕਰਕੇ ਇਸ ਦੀ ਪ੍ਰਗਤੀ ਅਤੇ ਮੌਕੇ ‘ਤੇ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ।

Ad Position 21
No active advertisement
ਪਿੰਡ ਫੇਰੂਮਾਨ ਵਿਖੇ ਸਾਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵਲੋਂ ਦੌਰਾ ਕਰਨ ਸਮੇਂ ਦੀ ਤਸਵੀਰਾ। ਤਸਵੀਰ-ਸ਼ਰਨਬੀਰ ਸਿੰਘ ਕੰਗ 12-08-2026
ਰਈਆ, 11 ਅਗਸਤ (ਸ਼ਰਨਬੀਰ ਸਿੰਘ ਕੰਗ)-ਪਿੰਡਾਂ ਨੂੰ ਸਾਫ-ਸੁਥਰਾ, ਸਵੱਛ ਅਤੇ ਵਾਤਾਵਰਣ ਪਖੋਂ ਸਿਹਤਮੰਦ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੋਲਿਡ ਵੇਸਟ ਮੈਨੇਜਮੈਂਟ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਤਹਿਤ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਅੰਮ੍ਰਿਤਸਰ ਵਲੋਂ ਬਲਾਕ ਰਈਆ ਅਧੀਨ ਪਿੰਡ ਫੇਰੂਮਾਨ ਵਿਖੇ ਚੱਲ ਰਹੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦਾ ਦੌਰਾ ਕਰਕੇ ਇਸ ਦੀ ਪ੍ਰਗਤੀ ਅਤੇ ਮੌਕੇ ‘ਤੇ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਗ੍ਰਾਮ ਪੰਚਾਇਤ, ਪਿੰਡ ਵਾਸੀਆਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਠੋਸ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਸਭ ਤੋਂ ਪਹਿਲਾਂ ਘਰ-ਘਰ ਪੱਧਰ ‘ਤੇ ਹੀ ਕੂੜੇ ਦੀ ਸਹੀ ਸੈਗਰੀਗੇਸ਼ਨ ਯਕੀਨੀ ਬਣਾਉਣਾ ਜ਼ਰੂਰੀ ਹੈ । ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਗਿੱਲਾ ਕੂੜਾ, ਸੁੱਕਾ ਕੂੜਾ, ਸੈਨੇਟਰੀ ਵੇਸਟ ਅਤੇ ਖ਼ਤਰਨਾਕ ਕੂੜਾ ਵੱਖ-ਵੱਖ ਰੱਖਿਆ ਜਾਵੇ, ਤਾਂ ਜੋ ਇਸ ਦਾ ਨਿਪਟਾਰਾ ਵਿਗਿਆਨਕ ਅਤੇ ਵਾਤਾਵਰਣ ਪੱਖੋਂ ਸੁਰੱਖਿਅਤ ਢੰਗ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਘਰਾਂ ਤੋਂ ਇਕੱਠਾ ਕੀਤਾ ਜਾਣ ਵਾਲਾ ਗਿੱਲਾ ਕੂੜਾ ਪਿੰਡ ਵਿਚ ਸਥਾਪਿਤ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦੀਆਂ ਪਿੱਟਾਂ ਵਿਚ ਪਾਇਆ ਜਾਵੇ, ਜਿੱਥੋਂ ਇਸ ਦੀ ਪ੍ਰੋਸੈਸਿੰਗ ਕਰਕੇ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ। ਸੁਰਿੰਦਰ ਸਿੰਘ ਨੇ ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਅਤੇ ਪੰਚਾਇਤ ਸਕੱਤਰ ਨੂੰ ਹਦਾਇਤ ਕੀਤੀ ਕਿ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਦੀ ਚਾਰਦੀਵਾਰੀ ਅਤੇ ਸੈਗਰੀਗੇਸ਼ਨ ਸ਼ੈੱਡ ਬਣਾਉਣ ਦੀ ਕਾਰਵਾਈ ਨੂੰ ਤਰਜੀਹ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇ, ਤਾਂ ਜੋ ਪ੍ਰੋਜੈਕਟ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਸੁਚੱਜੇ ਢੰਗ ਨਾਲ ਵੱਖ-ਵੱਖ ਕਰਨ ਅਤੇ ਅਗਲੇਰੀ ਪ੍ਰੋਸੈਸਿੰਗ ਲਈ ਲੋੜੀਂਦੀਆਂ ਸਹੂਲਤਾਂ ਉਪਲਬਧ ਹੋ ਸਕਣ। ਇਸ ਮੌਕੇ ਰਾਉਂਡ ਗਲਾਸ ਫਾਊਂਡੇਸ਼ਨ ਦੇ ਕੋਆਰਡੀਨੇਟਰ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਊਂਡੇਸ਼ਨ ਵਲੋਂ ਪਿੰਡ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰ ਪੱਧਰ ‘ਤੇ ਹੀ ਵੱਖ-ਵੱਖ ਰੱਖਣ ਲਈ ਹਰੇਕ ਘਰ ਨੂੰ ਡਸਟਬਿਨ ਮੁਹੱਈਆ ਕਰਵਾਏ ਗਏ ਹਨ
Ad Position 22
No active advertisement
ਪਿਛਲੀ ਖ਼ਬਰ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਕਾਸੋ ਆਪ੍ਰੇਸ਼ਨ ਜਾਰੀ ਰਹਿਣਗੇ-ਡੀ.ਐੱਸ.ਪੀ ਚੋਗਾਵਾਂ ਅਗਲੀ ਖ਼ਬਰ ਪੰਧੇਰ ਕਾਲਜ ’ਚ ਤੀਆਂ ਦਾ ਮੇਲਾ ਧੂਮ-ਧਾਮ ਨਾਲ ਸੰਪੰਨ ਗਲੋਰੀ ਬਾਵਾ ਦੇ ਗੀਤਾਂ ਨੇ ਬੰਨ੍ਹਿਆ ਸਮਾਂ
Ad Position 24