ਗੁਰਦੁਆਰਾ ਬਾਬਾ ਹੰਦਾਲ ਦੇ ਸਰੋਵਰ ਦੀ ਈ. ਟੀ. ਓ. ਨੇ ਕੀਤੀ ਕਾਰ ਸੇਵਾ
ਜੰਡਿਆਲਾ ਗੁਰੂ , 13 ਅਗਸਤ ( ਪ੍ਰਮਿੰਦਰ ਸਿੰਘ ਜੋਸਨ , ਅੰਮ੍ਰਿਤ ਪਾਲ ਸਿੰਘ )- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ . ਟੀ .
ਜੰਡਿਆਲਾ ਗੁਰੂ , 13 ਅਗਸਤ ( ਪ੍ਰਮਿੰਦਰ ਸਿੰਘ ਜੋਸਨ , ਅੰਮ੍ਰਿਤ ਪਾਲ ਸਿੰਘ )- ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ . ਟੀ . ਓ . ਨੇ ਅੱਜ ਜੰਡਿਆਲਾ ਗੁਰੂ ਵਿਖੇ ਗੁਰਦੁਆਰਾ ਬਾਬਾ ਹੰਦਾਲ ਦੇ ਪਾਵਨ ਸਰੋਵਰ ਦੀ ਚੱਲ ਰਹੀ ਕਾਰ ਸੇਵਾ ਵਿਚ ਹਿੱਸਾ ਲੈਂਦਿਆਂ ਸ਼ਰਧਾ ਅਤੇ ਸਤਿਕਾਰ ਸਹਿਤ ਸੇਵਾ ਕੀਤੀ । ਇਸ ਮੌਕੇ ਉਨ੍ਹਾਂ ਪਾਵਨ ਅਸਥਾਨ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ । ਹਰਭਜਨ ਸਿੰਘ ਈ . ਟੀ . ਓ . ਨੇ ਗੁਰਦੁਆਰਾ ਬਾਬਾ ਹੰਦਾਲ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਪਰਮਾਨੰਦ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਇਥੇ ਸਮੇਂ ਸਮੇਂ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਜਿੱਥੇ ਲੱਖਾ ਸੰਗਤਾਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਆ ਕੇ ਨਤਮਸਤਕ ਹੁੰਦੀਆਂ ਹਨ । ਇਸ ਮੌਕੇ ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸਤਿੰਦਰ ਸਿੰਘ , ਰਾਜ ਕੁਮਾਰ ਮਲਹੋਤਰਾ , ਮੀਤ ਪ੍ਰਧਾਨ ਅਮਨ ਵਿਰਕ ਸਮੇਤ ਹੋਰ ਸੰਗਤ ਵੀ ਹਾਜ਼ਰ ਸੀ ।