17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਕਿਸਾਨ ਜਥੇਬੰਦੀ ਵਲੋਂ ਡੀ.ਐੱਸ.ਪੀ. ਦਫ਼ਤਰ ਦਾ ਮੋਰਚਾ 6ਵੇਂ ਦਿਨ ਸਮਾਪਤ ਕਿਸਾਨਾਂ ਦੇ ਸੰਘਰਸ਼ ਦੀ ਹੋਈ ਜਿੱਤ : ਪੰਧੇਰ

ਚੋਗਾਵਾਂ, 16 ਅਗਸਤ (ਗੁਰਵਿੰਦਰ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੁਲਿਸ ਪ੍ਰਸ਼ਾਸਨ ਸੰਬੰਧੀ ਚਿਰਾਂ ਤੋਂ ਲਟਕ ਰਹੇ ਮਸਲਿਆਂ ਨੂੰ ਲੈ ਕੇ ਡੀ. ਐੱਸ.

Ad Position 21
No active advertisement
ਡੀ.ਐੱਸ.ਪੀ. ਦਫਤਰ ਚੋਗਾਵਾਂ ਵਿਖੇ ਧਰਨਾਕਾਰੀਆਂ ਨੂੰ ਭਰੋਸਾ ਦੇਣ ਸਮੇਂ ਡੀ.ਐੱਸ.ਪੀ. ਇੰਦਰਜੀਤ ਸਿੰਘ, ਜਗਬੀਰ ਸਿੰਘ ਔਲਖ ਨਾਲ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਡਾਲਾ, ਗੁਰਪ੍ਰਤਾਪ ਸਿੰਘ । ਤਸਵੀਰ: ਗੁਰਵਿੰਦਰ ਸਿੰਘ ਕਲਸੀ 17-08-2026
ਚੋਗਾਵਾਂ, 16 ਅਗਸਤ (ਗੁਰਵਿੰਦਰ ਸਿੰਘ ਕਲਸੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੁਲਿਸ ਪ੍ਰਸ਼ਾਸਨ ਸੰਬੰਧੀ ਚਿਰਾਂ ਤੋਂ ਲਟਕ ਰਹੇ ਮਸਲਿਆਂ ਨੂੰ ਲੈ ਕੇ ਡੀ.ਐੱਸ.ਪੀ. ਰਾਜਾਸਾਂਸੀ ਦੇ ਦਫ਼ਤਰ ਚੋਗਾਵਾਂ ਦੇ ਬਾਹਰ 11 ਅਗਸਤ ਤੋਂ ਲਗਾਇਆ ਗਿਆ ਪੱਕਾ ਮੋਰਚਾ ਅੱਜ 6ਵੇਂ ਦਿਨ ਸਮਾਪਤ ਹੋ ਗਿਆ ਹੈ। ਇਸ ਮੌਕੇ ਸੂਬਾ ਆਗੂ ਸਰਵਣ ਸਿੰਘ ਪੰਧੇਰ, ਜ਼ਿਲ੍ਹਾ ਆਗੂ ਬਾਜ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ ਅਤੇ ਲਖਵਿੰਦਰ ਸਿੰਘ ਡਾਲਾ ਨੇ ਕਿਹਾ ਕਿ ਲੋਕਾਂ ਦੇ ਜਬਰਦਸਤ ਰੋਹ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਕੁਝ ਮਸਲਿਆਂ ਦਾ ਹੱਲ ਚਲਦੇ ਮੋਰਚੇ ਦੌਰਾਨ ਕਰ ਦਿੱਤਾ ਗਿਆ, ਜਿਨ੍ਹਾਂ ਵਿਚ ਨਜ਼ਾਇਜ਼ ਕੇਸ ਅਤੇ ਕੁਝ ਢਿੱਲੀ ਕਾਰਵਾਈ ਕਾਰਨ ਚਲਦੇ ਲਟਕੇ ਹੋਏ ਕੇਸ ਸਨ। ਉਨ੍ਹਾਂ ਦੱਸਿਆ ਕਿ ਕੁਝ ਪੇਚੀਦਾ ਕੇਸਾਂ ਦੇ ਹੱਲ ਨੂੰ ਪ੍ਰਸ਼ਾਸਨ ਵਲੋਂ 1-2 ਹਫ਼ਤੇ ਲਈ ਸਮਾਂ-ਬੱਧ ਕੀਤਾ ਗਿਆ ਹੈ ਅਤੇ ਕੁਝ ਨੂੰ ਐੱਸ. ਐੱਸ. ਪੀ. ਅੰਮ੍ਰਿਤਸਰ ਵਲੋਂ ਆਪਣੇ ਪੱਧਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਆਗੂਆਂ ਕਿਹਾ ਕਿ ਡੀ. ਐੱਸ. ਪੀ. ਰਾਜਾਸਾਂਸੀ ਜਗਬੀਰ ਸਿੰਘ ਔਲਖ ਦੇ ਨਾਲ ਅੱਜ ਡੀ.ਐੱਸ.ਪੀ. ਹੈੱਡ ਕੁਆਟਰ ਇੰਦਰਜੀਤ ਸਿੰਘ ਵਲੋਂ ਮੌਜੂਦ ਧਰਨਾਕਾਰੀਆਂ ਸਾਹਮਣੇ ਸਟੇਜ ’ਤੇ ਆ ਕੇ ਭਰੋਸਾ ਦੇਣ ਤੋਂ ਬਾਅਦ ਇਹ ਮੋਰਚਾ ਸਮਾਪਤ ਕੀਤਾ ਗਿਆ ਹੈ। ਇਸ ਮੌਕੇ ਜ਼ੋਨ ਚੋਗਾਵਾਂ , ਜ਼ੋਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਤੇ ਜ਼ੋਨ ਰਾਮਤੀਰਥ ਤੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਔਰਤਾਂ ਨੇ ਲਗਾਤਾਰ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਇਲਾਕੇ ਵਿਚ ਬੇਲਗਾਮ ਨਸ਼ੇ, ਵਧ ਰਹੀ ਲੁੱਟ-ਖੋਹ, ਨਾਜਾਇਜ਼ ਪਰਚਿਆਂ, ਜਾਇਜ਼ ਕੇਸਾਂ ਵਿਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਅਤੇ ਆਮ ਲੋਕਾਂ ਨਾਲ ਪੁਲਿਸ ਦੇ ਮਾੜੇ ਰਵੱਈਏ ਵਰਗੇ ਗੰਭੀਰ ਮਸਲੇ ਤੇ ਅਧਿਕਾਰੀਆਂ ਵਲੋਂ ਬਿਨਾਂ ਕਿਸੇ ਸਿਆਸੀ ਦਬਾਅ ਦੇ ਢੁਕਵੀਂ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ। ਉਨ ੍ਹਾਂ ਇਸ ਜਿੱਤ ਲਈ ਆਮ ਲੋਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕਿਸਾਨਾਂ ਮਜਦੂਰਾਂ ਤੋਂ ਇਲਾਵਾ ਜੋਨ ਪ੍ਰਧਾਨ ਗੁਰਲਾਲ ਸਿੰਘ ਕੱਕੜ੍ਹ, ਨਰਿੰਦਰ ਸਿੰਘ ਭਿੱਟੇਵੱਡ, ਸ਼ਰਨਪਾਲ ਸਿੰਘ ਬੱਚੀਵਿੰਡ, ਜ਼ੋਨ ਸਕੱਤਰ ਹਰਜੀਤ ਸਿੰਘ ਸ਼ਹੂਰਾ, ਸਾਹਬ ਸਿੰਘ ਕੱਕੜ੍ਹ, ਕੁਲਜੀਤ ਸਿੰਘ ਕਾਲੇ ਘਨੂੰਪੁਰ, ਕੁਲਬੀਰ ਸਿੰਘ ਲੋਪੋਕੇ, ਪ੍ਰਗਟ ਸਿੰਘ ਜ਼ੋਨ ਚੋਗਾਵਾਂ, ਅੰਗਰੇਜ ਸਿੰਘ ਚੱਕ, ਜਸਮੀਤ ਸਿੰਘ ਰਾਣੀਆਂ, ਸੁਖਵਿੰਦਰ ਸਿੰਘ ਕੋਲੋਵਾਲ,ਬਲਵੰਤ ਸਿੰਘ ਕੋਟਲਾ, ਅਮਰਪਾਲ ਸਿੰਘ ਰੋਮੀ, ਨਿਰਮਲ ਸਿੰਘ ਨੂਰਪੁਰ, ਸੁਖਜਿੰਦਰ ਸਿੰਘ ਲੋਪੋਕੇ ਪ੍ਰੈੱਸ ਸਕੱਤਰ, ਗੁਰਪ੍ਰਤਾਪ ਸਿੰਘ ਕੱਕੜ੍ਹ, ਬੀਬੀ ਜਸਬੀਰ ਕੌਰ ਕੱਕੜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਗਰਾਈਂ ਨਿੱਝਰਾਂ ਵਿਖੇ ਕਾਂਗਰਸ ਤੇ ‘ਆਪ’ ਨੂੰ ਛੱਡ ਕੇ ਡੇਢ ਦਰਜਨ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬ) ’ਚ ਸ਼ਾਮਿਲ ਹਲਕਾ... ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਮੰਦਭਾਗਾ ਅਤੇ ਦੁਖਦਾਈ- ਬੁੱਟਰ
Ad Position 24