ਬਾਬਾ ਬਕਾਲਾ ਸਾਹਿਬ ਵਿਖੇ ਐਸ.ਡੀ.ਐੱਮ. ਜਸ਼ਨਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਇਆ
ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਬਤੌਰ ਮੁੱਖ ਮਹਿਮਾਨ ਪੁੱਜੇ
ਬਾਬਾ ਬਕਾਲਾ ਸਾਹਿਬ, 16 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਸਰਕਾਰੀ ਆਈ. ਟੀ.
ਬਾਬਾ ਬਕਾਲਾ ਸਾਹਿਬ, 16 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਸਰਕਾਰੀ ਆਈ.ਟੀ.ਆਈ. ਬਾਬਾ ਬਕਾਲਾ ਸਾਹਿਬ ਵਿਖੇ ਤਹਿਸੀਲ ਪੱਧਰ ’ਤੇ ਮਨਾਏ ਗਏ 80ਵੇਂ ਸੁਤੰਤਰਤਾ ਦਿਵਸ ਮੌਕੇ ਐਸ.ਡੀ.ਐੱਮ. ਜਸ਼ਨਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ । ਇਸ ਮੌਕੇ ਵੱਖ-ਵੱਖ ਸਕੂਲ ਦੇ ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਜਿੱਥੇ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਆਪਸੀ ਭਾਈਚਾਰਾ ਕਾਇਮ ਰੱਖਣ ਦੀ ਅਪੀਲ ਕੀਤੀ, ਉਥੇ ਦੇਸ਼ ਭਗਤ ਪਰਿਵਾਰਾਂ ਨੂੰ ਸਨਮਾਨਿਤ ਕੀਤਾ, ਲੋੜਵੰਦ ਬੀਬੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਅਪਾਹਜਾਂ ਨੂੰ ਟਰਾਈ ਸਾਇਕਲ ਵੰਡੇ । ਇਸ ਮੌਕੇ ਜਸਪ੍ਰੀਤ ਸਿੰਘ ਐੱਸ.ਡੀ.ਜੇ.ਐੱਮ., ਰਮਨਦੀਪ ਕੌਰ, ਮਹਿਕਪ੍ਰੀਤ ਕੌਰ, ਮਿਸ ਮੋਨਿਕਾ (ਤਿੰਨੋ ਜੇ.ਐੱਮ.ਆਈ.ਸੀ.), ਸੁਖਪਾਲ ਸਿੰਘ ਡੀ.ਐੱਸ.ਪੀ., ਗੁਰਵਿੰਦਰ ਸਿੰਘ ਐੱਸ.ਐੱਚ.ਓ., ਮੁਖਤਾਰ ਸਿੰਘ ਐੱਸ.ਐੱਚ.ਓ ., ਲਖਵਿੰਦਰ ਸਿੰਘ ਤਹਿਸੀਲਦਾਰ, ਬਲਜੀਤ ਸਿੰਘ ਗੁਰਾਇਆ ਨਾਇਬ ਤਹਿਸੀਲਦਾਰ ਬਾਬਾ ਬਕਾਲਾ, ਰੁਸਤਮ ਸਿੰਘ ਨਾਇਬ ਤਹਿਸੀਲਦਾਰ ਬਿਆਸ, ਰਣਜੀਤ ਸਿੰਘ ਨਾਇਬ ਤਹਿਸੀਲਦਾਰ ਤਰਸਿੱਕਾ, ਅਨਿਲ ਕੁਮਾਰ ਚੋਪੜਾ ਈ.ਓ. ਨਗਰ ਪੰਚਾਇਤ, ਐਡਵੋਕੇਟ ਜਸਪ੍ਰੀਤ ਸਿੰਘ ਬਾਠ, ਡਾ: ਰਛਪਾਲ ਸਿੰਘ ਬੰਡਾਲਾ, ਪਟਵਾਰੀ ਅੰਗਰੇਜ ਸਿੰਘ ਦੇਵੀਦਾਸਪੁਰਾ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਪ੍ਰਧਾਨ ਗੁਰਦੇਵ ਸਿੰਘ ਆੜਤੀ, ਸਰਵਨਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ ਮੱਤੇਵਾਲ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸਰਪੰਚ ਫਲਵਿੰਦਰ ਸਿੰਘ ਸੋਨੀ, ਸਰਪੰਚ ਗੁਰਜੀਤ ਸਿੰਘ ਫੱਤੂਵਾਲ, ਕੌਂਸਲਰ ਵਿਸ਼ਾਲ ਮੰਨਣ, ਸਰਪੰਚ ਜੋਧਾ ਸਿੰਘ ਛਾਪਿਆਂਵਾਲੀ, ਪ੍ਰਧਾਨ ਹੀਰਾ ਸਿੰਘ ਭੱਠੇ ਵਾਲੇ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਸੁਰਿੰਦਰ ਸਿੰਘ ਕੰਗ ਬੁਟਾਰੀ, ਸਰਪੰਚ ਹੀਰਾ ਸਿੰਘ ਜਸਪਾਲ, ਸਰਪੰਚ ਪ੍ਰਦੀਪ ਸਿੰਘ ਬੋਦੇਵਾਲ, ਮੇਜਰ ਸਿੰਘ ਚੀਮਾਬਾਠ, ਪ੍ਰਸ਼ਾਂਤ ਰਈਆ, ਹਰਜੀਤ ਸਿੰਘ, ਸੁਖਦੇਵ ਸਿੰਘ ਬੱਲ, ਨਵਦੀਪ ਸਿੰਘ ਬਦੇਸ਼ਾ, ਕੰਵਲਜੀਤ ਕੌਰ, ਜਗਰੂਪ ਸਿੰਘ, ਜਗਰੂਪ ਕੌਰ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ ।