18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਫਲੋਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ

ਜੇਠੂਵਾਲ, 17 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)ਂਫਲੋਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਮੈਨੇਜਮੈਂਟ ਵਲੋਂ ਸਮੂਹ ਸਟਾਫ ਵਲੋਂ ਮਨਾਏ ਆਜ਼ਾਦੀ ਦਿਵਸ ਨੂੰ ਸਮਰਪਿਤ ਹੋਏ ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਭਾਸ਼ਣ ਮੁਕਾਬਲੇ, ਕੋਰਿਉਗ੍ਰਾਫੀ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਕੈਲਾਸ਼ ਸ਼ਰਮਾ, ਸਟੇਟ ਐਵਾਰਡੀ ਤੇ ਸੇਵਾਮੁਕਤ ਅਧਿਆਪਕ ਸਰਪੰਚ ਸਤਨਾਮ ਸਿੰਘ ਪਾਖਰਪੁਰਾ ਵਲੋਂ ਝੰਡਾ ਲਹਿਰਾਇਆ ਗਿਆ।

Ad Position 21
No active advertisement
ਅਜੀਤ ਡੈਸਕ 18-08-2026
ਜੇਠੂਵਾਲ, 17 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)ਂਫਲੋਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਮੈਨੇਜਮੈਂਟ ਵਲੋਂ ਸਮੂਹ ਸਟਾਫ ਵਲੋਂ ਮਨਾਏ ਆਜ਼ਾਦੀ ਦਿਵਸ ਨੂੰ ਸਮਰਪਿਤ ਹੋਏ ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਭਾਸ਼ਣ ਮੁਕਾਬਲੇ, ਕੋਰਿਉਗ੍ਰਾਫੀ ਅਤੇ ਭੰਗੜਾ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਕੈਲਾਸ਼ ਸ਼ਰਮਾ, ਸਟੇਟ ਐਵਾਰਡੀ ਤੇ ਸੇਵਾਮੁਕਤ ਅਧਿਆਪਕ ਸਰਪੰਚ ਸਤਨਾਮ ਸਿੰਘ ਪਾਖਰਪੁਰਾ ਵਲੋਂ ਝੰਡਾ ਲਹਿਰਾਇਆ ਗਿਆ। ਇਸ ਸਮਾਗਮ ਦੌਰਾਨ ਸਤਨਾਮ ਪਾਖਰਪੁਰਾ ਤੇ ਚੇਅਰਮੈਨ ਕੈਲਾਸ਼ ਸ਼ਰਮਾ ਵਲੋਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਦੇਸ਼ ਦੀ ਆਜ਼ਾਦੀ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਦੇਸ਼ ਦੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਦੀ ਆਜ਼ਾਦੀ ਮਿਲੀ ਹੈ ਜਿਸ ਦਾ ਅਸੀਂ ਆਨੰਦ ਮਾਣ ਰਹੇ ਹਾਂ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ ਅਤੇ ਦੇਸ਼ ਦੀ ਅਖੰਡਤਾ ਅਤੇ ਤਰੱਕੀ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਸੰਦੇਸ਼ ਦਿੱਤਾ। ਚੇਅਰਮੈਨ ਕੈਲਾਸ਼ ਸ਼ਰਮਾ ਵਲੋਂ ਪੁੱਜੇ ਮੁੱਖ ਮਹਿਮਾਨ ਸਤਨਾਮ ਸਿੰਘ ਪਾਖਰਪੁਰਾ ਸਮੇਤ ਹੋਣਹਾਰ ਵਿਦਿਆਰਥੀਆਂ ਤੇ ਹੋਰ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੀਤਾ ਸਨਮਾਨਿਤ । ਇਸ ਮੌਕੇ ਡਾ. ਕੰਵਲਬੀਰ ਕੌਰ ਮਾਹਲ, ਰਾਹੁਲ ਸ਼ਰਮਾ, ਸ੍ਰੀਮਤੀ ਜਾਨਵੀ ਸ਼ਰਮਾ, ਅਮਿਤ ਸਰਮਾ, ਸ੍ਰੀਮਤੀ ਰੰਜਨਾ ਜੋਸ਼ੀ, ਸਰਬਜੀਤ ਕੌਰ, ਸੀਮਾ ਸ਼ਰਮਾ, ਪ੍ਰੋਮਿਲਾ, ਅਮਨਦੀਪ ਕੌਰ, ਹਰਪ੍ਰੀਤ ਕੌਰ, ਤਾਨਵੀ ਸ਼ਰਮਾ, ਸੋਨਿਕਾ, ਗੀਤਾ, ਨਵਜੋਤ, ਅੰਮ੍ਰਿਤ ਸਮੇਤ ਹੋਰ ਸਟਾਫ ਤੇ ਸਕੂਲ ਦੇ ਬੱਚੇ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ੇਨਗੇਨ ਵੀਜ਼ੇ ’ਤੇ ਯੂਰਪ ਦੇ 29 ਦੇਸ਼ਾਂ ’ਚ ਘੁੰਮਣ ਦਾ ਸੁਨਹਿਰੀ ਮੌਕਾ- ਗੈਵੀ ਕਲੇਰ ਅਗਲੀ ਖ਼ਬਰ . ਜਲਾਲ ਉਸਮਾ ਨੇ ਅਕਾਲੀ ਦਲ ਦੀ ਵਿਸ਼ਾਲ ਕਾਨਫ਼ਰੰਸ ਲਈ ਵਰਕਰਾਂ ਨੂੰ ਕੀਤਾ ਪ੍ਰੇਰਿਤ
Ad Position 24