18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਉੱਜ ਦਰਿਆ ’ਤੇ ਡੈਮ ਬਣਾਉਣ ਦੀ ਮੰਗ ਨੂੰ ਲੈ ਕੇ ਧਾਲੀਵਾਲ ਦੀ ਅਗਵਾਈ ਹੇਠ ਅੱਜ ਵਫਦ ਰਾਜਪਾਲ ਨੂੰ ਮਿਲੇਗਾ ਰਾਜਪਾਲ ਨੂੰ ਸੌਂਪਿਆ ਜਾਵੇਗਾ 150 ਪੰਚਾਇਤਾਂ ਦੇ ਦਸਤਖਤਾਂ ਵਾਲਾ ਪੱਤਰ- ਵਿਧਾਇਕ ਧਾਲੀਵਾਲ

ਅਜਨਾਲਾ, 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਉੱਜ ਦਰਿਆ ‘ਤੇ ਡੈਮ ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਲੈ ਕੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇਕ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ । ਵਫ਼ਦ ਵਲੋਂ ਉੱਜ ਦਰਿਆ ਦੇ ਪਾਣੀ ਨੂੰ ਸਹ ਢੰਗ ਨਾਲ ਸੰਭਾਲਣ ਲਈ ਡੈਮ ਬਣਾਉਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ ।

Ad Position 21
No active advertisement
ਅਜੀਤ ਡੈਸਕ 18-08-2026
ਅਜਨਾਲਾ, 17 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਉੱਜ ਦਰਿਆ ‘ਤੇ ਡੈਮ ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਲੈ ਕੇ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇਕ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰੇਗਾ । ਵਫ਼ਦ ਵਲੋਂ ਉੱਜ ਦਰਿਆ ਦੇ ਪਾਣੀ ਨੂੰ ਸਹ ਢੰਗ ਨਾਲ ਸੰਭਾਲਣ ਲਈ ਡੈਮ ਬਣਾਉਣ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ । ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਅੱਜ ਮੰਗਲਵਾਰ ਨੂੰ ਹਲਕਾ ਅਜਨਾਲਾ ਦੇ 11 ਸਰਪੰਚਾਂ ਤੇ ਮੁਹਤਬਰਾਂ ਦੇ ਇਸ ਵਫ਼ਦ ਵਲੋਂ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਕਿ ਜਦੋਂ ਉੱਜ ਦਰਿਆ ਵਿਚ ਪਾਣੀ ਦਾ ਵਹਾਅ ਵਧ ਜਾਂਦਾ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਮਾਝੇ ਦੇ ਇਲਾਕੇ ’ਤੇ ਪੈਂਦਾ ਹੈ । ਉਨ੍ਹਾਂ ਦੱਸਿਆ ਕਿ ਵਫ਼ਦ ਵਲੋਂ ਰਾਜਪਾਲ ਨੂੰ 150 ਪੰਚਾਇਤਾਂ ਦੇ ਦਸਤਖਤਾਂ ਵਾਲਾ ਪੱਤਰ ਸੌਂਪ ਕੇ ਅਪੀਲ ਕੀਤੀ ਜਾਵੇਗੀ ਕਿ ਉੱਜ ਦਰਿਆ ’ਤੇ ਡੈਮ ਬਣਾਉਣ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਉੱਜ ਦਰਿਆ ਤੇ ਡੈਮ ਬਣਾਉਣ ਦੀ ਲੋੜੀਂਦੀ ਕਾਰਵਾਈ ਤੁਰੰਤ ਕਰਵਾਈ ਜਾਵੇ। ਇਸ ਮੌਕੇ ਨੌਜਵਾਨ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ‘ਆਪ’ ਸ਼ਹਿਰੀ ਰਮਦਾਸ ਦੇ ਪ੍ਰਧਾਨ ਹਰਪਾਲ ਸਿੰਘ ਸਿੰਧੀ, ਬਲਾਕ ਸੰਮਤੀ ਰਮਦਾਸ ਦੇ ਚੇਅਰਮੈਨ ਪ੍ਰਿਥੀਪਾਲ ਸਿੰਘ ਘੋਨੇਵਾਲਾ, ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਸਾਹੋਵਾਲ, ਐਡਵੋਕੇਟ ਸੰਦੀਪ ਕੌਸ਼ਲ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸਰਪੰਚ ਬਲਜੀਤ ਸਿੰਘ ਅੜਾਇਆ, ਸਾਬਕਾ ਕੌਂਸਲਰ ਨੰਬਰਦਾਰ ਇੰਦਰਪਾਲ ਸਿੰਘ ਸ਼ਾਹ, ਸਰਪੰਚ ਨਿਤੀਸ਼ ਸ਼ਾਹ ਚੱਕਬਾਲਾ, ਸਰਪੰਚ ਹਰਦੇਵ ਸਿੰਘ ਜੰਗਾ ਭੋਏਵਾਲੀ ਆਦਿ ਹਾਜ਼ਰ ਸਨ । ਇਸ ਮੌਕੇ ਵਿਧਾਇਕ ਧਾਲੀਵਾਲ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਪਵਿੱਤਰ ਨਗਰੀ ਰਮਦਾਸ ਦੇ ਮੁੱਖ ਚੌਂਕ ਤੋਂ ਕਮਾਲਪੁਰ ਤੱਕ ਚਾਰ ਮਾਰਗੀ ਸੜਕ ਬਣਾਈ ਜਾਵੇਗੀ । ਚਾਰ ਮਾਰਗੀ ਸੜਕ ਬਣਨ ਨਾਲ ਸੰਗਤਾਂ ਨੂੰ ਆਵਾਜਾਈ ਸਬੰਧੀ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਉੱਘੇ ਲੋਕ ਗਾਇਕ ਗੁਲਾਬ ਮਾਹਲ ਦੇ ਘਰ ਕਸਬਾ ਗੱਗੋਮਾਹਲ ਵਿਖੇ ਲੱਗੀਆਂ ਤੀਆਂ ਦੀਆਂ ਰੌਣਕਾਂ ਅਗਲੀ ਖ਼ਬਰ ਸ਼ੇਨਗੇਨ ਵੀਜ਼ੇ ’ਤੇ ਯੂਰਪ ਦੇ 29 ਦੇਸ਼ਾਂ ’ਚ ਘੁੰਮਣ ਦਾ ਸੁਨਹਿਰੀ ਮੌਕਾ- ਗੈਵੀ ਕਲੇਰ
Ad Position 24