ਬਾਈਪਾਸ ’ਚ ਪੁਲੀਆਂ ਪਾਉਣ ਲਈ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਅਧਿਕਾਰੀ
ਗੱਗੋਮਾਹਲ, 17 ਅਗਸਤ (ਬਲਵਿੰਦਰ ਸਿੰਘ ਸੰਧੂ)-ਪਿੰਡ ਗੱਗੋਮਾਹਲ, ਸੂਫੀਆਂ, ਸੁਲਤਾਨ ਮਾਹਲ ਦੇ ਕਿਸਾਨਾਂ ਦੀਆਂ ਜਰਖੇਜ ਜ਼ਮੀਨਾਂ ਨੂੰ ਨੈਸ਼ਨਲ ਹਾਈਵੇ ਦੀ ਉਸਾਰੀ ਨਾਲ ਹੋ ਰਹੇ ਮੀਂਹ ਦੇ ਪਾਣੀ ਨਾਲ ਨੁਕਸਾਨ ਰੋਕਣ ਲਈ ਸੜਕ ਵਿਚ ਪੁਲੀਆਂ ਪਾਉਣ ਦਾ ਮਾਮਲਾ ਐੱਸ. ਡੀ.
ਗੱਗੋਮਾਹਲ, 17 ਅਗਸਤ (ਬਲਵਿੰਦਰ ਸਿੰਘ ਸੰਧੂ)-ਪਿੰਡ ਗੱਗੋਮਾਹਲ, ਸੂਫੀਆਂ, ਸੁਲਤਾਨ ਮਾਹਲ ਦੇ ਕਿਸਾਨਾਂ ਦੀਆਂ ਜਰਖੇਜ ਜ਼ਮੀਨਾਂ ਨੂੰ ਨੈਸ਼ਨਲ ਹਾਈਵੇ ਦੀ ਉਸਾਰੀ ਨਾਲ ਹੋ ਰਹੇ ਮੀਂਹ ਦੇ ਪਾਣੀ ਨਾਲ ਨੁਕਸਾਨ ਰੋਕਣ ਲਈ ਸੜਕ ਵਿਚ ਪੁਲੀਆਂ ਪਾਉਣ ਦਾ ਮਾਮਲਾ ਐੱਸ.ਡੀ.ਐੱਮ. ਅਜਨਾਲਾ ਦੇ ਦਫਤਰ ਵਿਖੇ ਪੁੱਜਣ ਪਿੱਛੋਂ ਐੱਸ.ਡੀ.ਐੱਮ. ਅਜਨਾਲਾ ਦੇ ਹੁਕਮਾਂ ਅਨੁਸਾਰ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕੀਤਾ ਤੇ ਵੇਖਿਆ ਕਿ ਇਸ ਜਗ੍ਹਾ ਪਹਿਲਾਂ ਪੁਲੀਆਂ ਬਣੀਆਂ ਹੋਈਆਂ ਸਨ ਪ੍ਰੰਤੂ ਨੈਸ਼ਨਲ ਹਾਈਵੇ ਬਣਨ ਮੌਕੇ ਇਹ ਪੁਲੀਆਂ ਨਾਲ ਬਣਨ ਨਾਲ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ, ਜਿਸ ਕਰਕੇ ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ । ਇਸ ਸੜਕ ਵਿਚ ਨਹਿਰੀ ਪਾਣੀ ਦੀਆਂ ਪੁਲੀਆਂ ਵੀ ਬੰਦ ਪਈਆਂ ਹਨ। ਕਿਸਾਨਾਂ ਦੀ ਮੰਗ ’ਤੇ ਐੱਸ.ਡੀ.ਐੱਮ. ਅਜਨਾਲਾ ਦੀਆਂ ਹਦਾਇਤਾਂ ਮੁਤਾਬਿਕ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਤੇ ਐੱਸ.ਡੀ.ਐੱਮ. ਦਫਤਰ ਦੇ ਅਧਿਕਾਰੀਆਂ ਵਲੋਂ ਸਾਂਝੇ ਤੌਰ ‘ਤੇ ਕਿਸਾਨਾਂ ਨਾਲ ਮੀਟਿੰਗ ਕਰਕੇ ਮਸਲਾ ਜਲਦ ਹੱਲ ਕਰਨ ਦਾ ਵਿਸ਼ਵਾਸ਼ ਦਿਵਾਇਆ। ਇਸ ਸਮੇਂ ਕੁੱਲ ਹਿੰਦ ਕਿਸਾਨ ਸਭਾ ਅੰਮ੍ਰਿਤਸਰ ਦੇ ਮੀਤ ਪ੍ਰਧਾਨ ਭੁਪਿੰਦਰਜੀਤ ਸਿੰਘ ਛੀਨਾ, ਸਰਪੰਚ ਪਰਮਜੀਤ ਸਿੰਘ ਸੁਲਤਾਨਮਾਹਲ, ਸੁਖਵਿੰਦਰ ਸਿੰਘ, ਅਮਰੀਕ ਸਿੰਘ, ਦਿਆਲ ਸਿੰਘ, ਲਖਵਿੰਦਰ ਸਿੰਘ, ਬਲਜੀਤ ਸਿੰਘ , ਬਲਕਾਰ ਸਿੰਘ ਬਾਜਵਾ ਤੇ ਸੂਰਜ ਪ੍ਰਕਾਸ਼ ਨੇ ਕਿਸਾਨਾਂ ਦਾ ਪੱਖ ਪੇਸ਼ ਕੀਤਾ।