ਰੌਇਆਲ ਕੈਂਬ੍ਰਿਜ ਸਕੂਲ ਵਿਚ ਮਨਾਇਆ ਸੁਤੰਤਰਤਾ ਦਿਵਸ ਦਾ ਜਸ਼ਨ
ਬਿਆਸ, 17 ਅਗਸਤ (ਨਰਿੰਦਰ ਸਿੰਘ)-ਰੌਇਆਲ ਕੈਂਬ੍ਰਿਜ ਸਕੂਲ ਬਿਆਸ ਵਿਖੇ ਪ੍ਰਿੰ: ਧਰਵਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਵਲੋਂ ਖੂਬਸੂਰਤ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿਚ ਵੱਖ-ਵੱਖ ਹਾਊਸਾਂ ਦੇ ਮਾਧਿਅਮ ਰਾਹੀਂ ‘ਭਾਰਤ ਦੀ ਯਾਤਰਾ -ਸੁਤੰਤਰਤਾ ਤੋਂ ਆਧੁਨਿਕ ਭਾਰਤ ਤੱਕ’ ਵਿਸ਼ੇ ’ਤੇ ਸ਼ਾਨਦਾਰ ਪ੍ਰਦਰਸ਼ਨੀ ਪੇਸ਼ ਕੀਤੀ।
ਬਿਆਸ, 17 ਅਗਸਤ (ਨਰਿੰਦਰ ਸਿੰਘ)-ਰੌਇਆਲ ਕੈਂਬ੍ਰਿਜ ਸਕੂਲ ਬਿਆਸ ਵਿਖੇ ਪ੍ਰਿੰ: ਧਰਵਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਵਲੋਂ ਖੂਬਸੂਰਤ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿਚ ਵੱਖ-ਵੱਖ ਹਾਊਸਾਂ ਦੇ ਮਾਧਿਅਮ ਰਾਹੀਂ ‘ਭਾਰਤ ਦੀ ਯਾਤਰਾ -ਸੁਤੰਤਰਤਾ ਤੋਂ ਆਧੁਨਿਕ ਭਾਰਤ ਤੱਕ’ ਵਿਸ਼ੇ ’ਤੇ ਸ਼ਾਨਦਾਰ ਪ੍ਰਦਰਸ਼ਨੀ ਪੇਸ਼ ਕੀਤੀ। ਪ੍ਰਦਰਸ਼ਨੀ ਵਿਚ ਜਲਿਆਂਵਾਲਾ ਬਾਗ, ਦੇਸ਼-ਵੰਡ, ਹਰੀ-ਕ੍ਰਾਂਤੀ, ਚਿੱਟੀ-ਕ੍ਰਾਂਤੀ ਅਤੇ ਆਧੁਨਿਕ ਭਾਰਤ ਦੀ ਯਾਤਰਾ ਨੂੰ ਡਿਜੀਟਲ ਤਰੀਕੇ ਨਾਲ ਡਿਜ਼ਾਈਨ ਕਰਕੇ ਦਿਖਾਇਆ। ਵਿਦਿਆਰਥੀਆਂ ਦੁਆਰਾ ਦੇਸ਼ ਦੀ ਅਜ਼ਾਦੀ ਵਿਚ ਹਿੱਸਾ ਪਾਉਣ ਵਾਲੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਿੰ: ਧਰਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆਂ ਹੋਇਆਂ ਦੱਸਿਆ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ’ਤੇ ਚੱਲ ਕੇ ਹਮੇਸ਼ਾ ਆਪਣੇ ਦੇਸ਼ ਦੀ ਸੇਵਾ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ ਤੇ ਉੱਚ ਵਿੱਦਿਆਵਾਂ ਪ੍ਰਾਪਤ ਕਰਕੇ ਆਪਣੇ ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਉਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਪਰਮਵੀਰ ਅਨੰਦ ਤੇ ਚੇਅਰਪਰਸਨ ਵੀਨਾ ਅਨੰਦ ਨੇ ਵੀ ਵਿਦਿਆਰਥੀਆਂ ਨੂੰ ਆਪਣੇ ਵਿਚ ਦੇਸ਼-ਸੇਵਾ ਅਤੇ ਦੇਸ਼-ਪਿਆਰ ਵਰਗੀਆਂ ਭਾਵਨਾਵਾਂ ਉਜਾਗਰ ਕਰਨ ਲਈ ਉਤਸ਼ਾਹਿਤ ਕੀਤਾ।