17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੇਂਟ ਸੋਵਰੇਨ ਕਾਨਵੈਂਟ ਸਕੂਲ ’ਚ ਬੱਚਿਆਂ ਨੇ ਆਜ਼ਾਦੀ ਦਾ ਦਿਹਾੜਾ ਮਨਾਇਆ

ਚਵਿੰਡਾ ਦੇਵੀ, 17 ਅਗਸਤ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ, ਚਵਿੰਡਾ ਦੇਵੀ ਵਿਚ ਵਿਦਿਆਰਥੀਆਂ ਵਲੋਂ ਸਕੂਲ ਵਿਚ ਆਜ਼ਾਦੀ ਦਾ ਦਿਹਾੜਾ ਮਨਾਇਆ। ਇਸ ਮੌਕੇ ਬੱਚਿਆਂ ਵਲੋਂ ਆਜ਼ਾਦੀ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 18-08-2026
ਚਵਿੰਡਾ ਦੇਵੀ, 17 ਅਗਸਤ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ, ਚਵਿੰਡਾ ਦੇਵੀ ਵਿਚ ਵਿਦਿਆਰਥੀਆਂ ਵਲੋਂ ਸਕੂਲ ਵਿਚ ਆਜ਼ਾਦੀ ਦਾ ਦਿਹਾੜਾ ਮਨਾਇਆ। ਇਸ ਮੌਕੇ ਬੱਚਿਆਂ ਵਲੋਂ ਆਜ਼ਾਦੀ ਨਾਲ ਸੰਬੰਧਿਤ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਜਿਸ ਵਿਚ ਬੱਚਿਆਂ ਦੁਆਰਾ ਪਰੇਡ, ਕਵਿਤਾ, ਭਾਸ਼ਨ, ਡਾਂਸ, ਗੀਤ ਮੁਕਾਬਲੇ ਅਤੇ ਦੇਸ਼ ਭਗਤੀ ਨਾਲ ਸੰਬੰਧਿਤ ਨਾਟਕ ਪੇਸ਼ ਕੀਤੇ ਗਏ। ਸਕੂਲ ਵਿਚ ਇਹ ਪ੍ਰੋਗਰਾਮ ਸਕੂਲ ਦੇ ਪੰਜ ਹਾਊਸ ਦੇ ਦੁਆਰਾ ਪੇਸ਼ ਕੀਤਾ। ਇਸ ਦੌਰਾਨ ਸਕੂਲ ਮੈਨੇਜਮੈਂਟ, ਪ੍ਰਿੰਸੀਪਲ, ਅਧਿਆਪਕ ਤੇ ਬੱਚਿਆਂ ਦੇ ਦੁਆਰਾ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ, ਐੱਮ. ਡੀ. ਕੋਮਲ ਕਪੂਰ, ਡਾਇਰੈਕਟਰ ਸ਼ਵੀ ਕਪੂਰ ਤੇ ਪ੍ਰਿੰਸੀਪਲ ਨਿਤਿਕਾ ਸੇਠੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਵਿਦਿਆਰਥੀਆਂ ਨੂੰ 15 ਅਗਸਤ ਦੀ ਵਧਾਈ ਦਿੱਤੀ ਅਤੇ ਕਿਹਾ ਕਿ 15 ਅਗਸਤ ਆਜ਼ਾਦੀ ਦਿਵਸ ਸਾਨੂੰ ਆਪਣੇ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਦਿਨ ਹੈ। ਇਹ ਦਿਨ ਸਾਨੂੰ ਦੇਸ਼-ਪ੍ਰੇਮ, ਏਕਤਾ ਤੇ ਜ਼ਿੰਮੇਵਾਰੀ ਦੀ ਪ੍ਰੇਰਣਾ ਦਿੰਦਾ ਹੈ। ਸਾਨੂੰ ਆਪਣੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਲਈ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। 15 ਅਗਸਤ ਅਕਸਰ ਰਾਸ਼ਟਰੀ ਮਾਣ ਤੇ ਵਿੱਦਿਅਕ ਕਦਰਾਂ-ਕੀਮਤਾਂ ਨੂੰ ਦਰਸਾਉਣ ਵਾਲਾ ਦਿਨ ਹੁੰਦਾ ਹੈ। ਭਾਰਤ ਵਿਚ ਸੁਤੰਤਰਤਾ ਦਿਵਸ ਸਕੂਲਾਂ ਲਈ ਦੇਸ਼ ਦੇ ਇਤਿਹਾਸ ਤੇ ਵਿਰਾਸਤ ਨੂੰ ਝੰਡਾ ਲਹਿਰਾਉਣ ਦੀਆਂ ਰਸਮਾਂ, ਦੇਸ਼ ਭਗਤੀ ਦੇ ਪ੍ਰਦਰਸ਼ਨਾਂ, ਆਜ਼ਾਦੀ ਅਤੇ ਲੋਕਤੰਤਰ ਦੀ ਮਹੱਤਤਾ ਬਾਰੇ ਵਿਦਿਅਕ ਪ੍ਰੋਗਰਾਮ ਨਾਲ ਮਨਾਉਣ ਦਾ ਇਕ ਮੌਕਾ ਹੈ। ਸਮੂਹ ਸਟਾਫ਼ ਦੇ ਯੋਗਦਾਨ ਨਾਲ ਇਸ ਪ੍ਰੋਗਰਾਮ ਨੂੰ ਚਾਰ ਚੰਨ ਲੱਗ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ, ਸਟਾਫ਼ ਤੇ ਵਿਦਿਆਰਥੀ ਇਸ ਪ੍ਰੋਗਰਾਮ ਵਿਚ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਰੌਇਆਲ ਕੈਂਬ੍ਰਿਜ ਸਕੂਲ ਵਿਚ ਮਨਾਇਆ ਸੁਤੰਤਰਤਾ ਦਿਵਸ ਦਾ ਜਸ਼ਨ ਅਗਲੀ ਖ਼ਬਰ ਖਾਲਸਾ ਕਾਲਜ ਮਹਿਤਾ ਦੇ ਵਿਦਿਆਰਥੀਆਂ ਨੇ ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼
Ad Position 24