ਖਾਲਸਾ ਕਾਲਜ ਮਹਿਤਾ ਦੇ ਵਿਦਿਆਰਥੀਆਂ ਨੇ ਬੂਟੇ ਲਗਾ ਕੇ ਦਿੱਤਾ ਵਾਤਾਵਰਨ ਸੰਭਾਲ ਦਾ ਸੰਦੇਸ਼
ਚੌਂਕ ਮਹਿਤਾ, 17 ਅਗਸਤ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਵਿਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਵਿਖੇ ਬੀ. ਏ, ਬੀ.
ਚੌਂਕ ਮਹਿਤਾ, 17 ਅਗਸਤ (ਧਰਮਿੰਦਰ ਸਿੰਘ ਭੰਮਰਾ, ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਵਿਦਿਅਕ ਅਦਾਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਕਾਲਜ ਮਹਿਤਾ ਵਿਖੇ ਬੀ.ਏ, ਬੀ.ਐਸ.ਸੀ, ਬੀ.ਕਾਮ, ਬੀ.ਸੀ.ਏ ਅਤੇ ਐਮ.ਏ. ਇਤਿਹਾਸ ਦੇ ਵਿਦਿਆਰਥੀਆਂ ਵਲੋਂ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ । ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ ਨੇ ਕਿਹਾ ਕਿ ਕੁਦਰਤ ਹੀ ਸਾਡੇ ਜੀਵਨ ਦਾ ਆਧਾਰ ਹੈ ਅਤੇ ਕੁਦਰਤ ਦੀ ਕੀਤੀ ਬੇਪੱਤੀ ਸਾਡੇ ਅੰਤ ਦੀ ਸ਼ੁਰੂਆਤ ਹੈ। ਇਸ ਧਰਤ ‘ਤੇ ਰਹਿ ਕੇ ਹਰੇਕ ਮਨੁੱਖ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ । ਅੱਜ ਦੇ ਸਮੇਂ ਵਿਚ ਉਦਯੋਗੀਕਰਨ, ਸ਼ਹਿਰੀਕਰਨ ਅਤੇ ਵੱਧਦੀ ਆਬਾਦੀ ਕਾਰਨ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ, ਇਸ ਕਾਰਨ ਗਲੋਬਲ ਵਾਰਮਿੰਗ, ਮੌਸਮੀ ਤਬਦੀਲੀਆਂ, ਸੋਕਾ ਅਤੇ ਹੜ੍ਹਾਂ ਵਰਗੀਆਂ ਸਮੱਸਿਆਵਾਂ ਵੱਧ ਰਹੀਆਂ ਹਨ। ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ , ਜੋ ਮਨੁੱਖਤਾ ਲਈ ਵੱਡਾ ਖ਼ਤਰਾ ਹੈ। ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਪ੍ਰਕਿਰਤੀ ਨਾਲ ਪਿਆਰ ਕਰੇ ਤੇ ਰੁੱਖ ਲਗਾ ਕੇ ਉਸਦੀ ਸੰਭਾਲ ਕਰੇ। ਉਨ੍ਹਾਂ ਸਭ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਦਰਤ ਨੇ ਸਾਨੂੰ ਜਿਸ ਹਾਲਤ ਵਿਚ ਬ੍ਰਹਿਮੰਡ ਦਿੱਤਾ ਸੀ ਉਸ ਨੂੰ ਹੋਰ ਵਧੇਰੇ ਸੁੰਦਰ ਬਣਾਉਣ ਲਈ ਆਓ, ਸਾਰੇ ਪੌਦੇ ਲਗਾਈਏ ਅਤੇ ਵਾਤਾਵਰਣ ਨੂੰ ਸਾਫ ਤੇ ਸਵੱਛ ਰੱਖਣ ਵਿਚ ਆਪਣਾ ਯੋਗਦਾਨ ਪਾਈਏ। ਇਸ ਮੌਕੇ ਕਾਲਜ ਪ੍ਰਿੰਸੀਪਲ ਗੁਰਦੀਪ ਸਿੰਘ ਜਲਾਲ ਉਸਮਾ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ, ਪ੍ਰਿੰਸੀਪਲ ਡਾ. ਜਤਿੰਦਰ ਸ਼ਰਮਾ, ਕੁਲਦੀਪ ਕੌਰ, ਮਨਜੀਤ ਕੌਰ, ਸੁਖਦੇਵ ਸਿੰਘ, ਗੁਰਵਿੰਦਰ ਕੌਰ, ਗੁਰਸ਼ਰਨਪ੍ਰੀਤ ਕੌਰ, ਰੁਪਿੰਦਰ ਕੌਰ, ਸੁਪ੍ਰੀਤ ਕੌਰ, ਪੂਰਤੀ ਸ਼ਰਮਾ, ਨਵਨੀਤ ਕੌਰ, ਪਵਨਦੀਪ ਕੌਰ, ਅਮਨਦੀਪ ਕੌਰ, ਸੁਖਨਦੀਪ ਕੌਰ, ਮਨਦੀਪ ਕੌਰ, ਗੁਰਪ੍ਰੀਤ ਕੌਰ ਅਤੇ ਕਾਬਿਲ ਸਿੰਘ ਆਦਿ ਹਾਜ਼ਰ ਸਨ।