18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮੇਲਾ ਰੱਖੜ ਪੁੰਨਿਆ ਬਾਬਾ ਬਕਾਲਾ ਸਾਹਿਬ ਕਾਨਫਰੰਸ ਸੰਬੰਧੀ ਡਿੰਪਾ ਵਲੋਂ ਵਰਕਰਾਂ ਨਾਲ ਮੀਟਿੰਗ

ਰਈਆ, 18 ਅਗਸਤ (ਸ਼ਰਨਬੀਰ ਸਿੰਘ ਕੰਗ) -ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾ ਰਹੇ ਮੇਲਾ ਰੱਖੜ ਪੁੰਨਿਆਂ ਮੌਕੇ ਕਾਂਗਰਸ ਪਾਰਟੀ ਵਲੋਂ ਕਰਵਾਈ ਜਾ ਰਹੀ ਸਿਆਸੀ ਕਾਨਫਰੰਸ ਨੂੰ ਵੱਡੇ ਪੱਧਰ ‘ਤੇ ਕਾਮਯਾਬ ਕਰਨ ਵਾਸਤੇ ਕਾਗਰਸ ਪਾਰਟੀ ਦੇ ਨਿਧੱੜਕ ਆਗੂ ਤੇ ਸਾਬਕਾ ਪਾਰਲੀਮੈਂਟ ਮੈਂਬਰ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਅੱਜ ਦੇਰ ਸ਼ਾਮ ਹਲਕੇ ਦੇ ਸਿਰਕੱਢ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦੀ ਇਕ ਵਿਸ਼ਾਲ ਇਕੱਤਰਤਾ ਰਈਆ ਦੇ ਫੋਰਸੀਜ਼ਨ ਰਿਜੋਰਟ ’ਚ ਕਰਵਾਈ ਗਈ, ਜਿਸ ਵਿਚ ਕਾਂਗਰਸ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਇਕੱਠ ਨੂੰ ਵੱਖ-ਵੱਖ ਆਗੂਆਂ ਵਲੋਂ ਕਾਨਫਰੰਸ ਨੂੰ ਹਾਜ਼ਰੀ ਪੱਖੋਂ ਕਾਮਯਾਬ ਬਣਾਉਣ ਵਾਸਤੇ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ ਗਏ।

Ad Position 21
No active advertisement
ਫੋਰਸੀਜਨ ਰਈਆ ਵਿਖੇ ਜਸਬੀਰ ਸਿੰਘ ਡਿੰਪਾ ਦੀ ਅਗਵਾਈ ’ਚ ਮੇਲਾ ਰੱਖੜ ਪੁਨਿਆਂ ਸੰਬੰਧੀ ਕਰਵਾਈ ਗਈ ਮੀਟਿਗ ਦੀਆਂ ਵੱਖ-ਵੱਖ ਤਸਵੀਰਾਂ। ਤਸਵੀਰ : ਸ਼ਰਨਬੀਰ ਸਿੰਘ ਕੰਗ 19-08-2026
ਰਈਆ, 18 ਅਗਸਤ (ਸ਼ਰਨਬੀਰ ਸਿੰਘ ਕੰਗ) -ਬਾਬਾ ਬਕਾਲਾ ਸਾਹਿਬ ਵਿਖੇ ਮਨਾਏ ਜਾ ਰਹੇ ਮੇਲਾ ਰੱਖੜ ਪੁੰਨਿਆਂ ਮੌਕੇ ਕਾਂਗਰਸ ਪਾਰਟੀ ਵਲੋਂ ਕਰਵਾਈ ਜਾ ਰਹੀ ਸਿਆਸੀ ਕਾਨਫਰੰਸ ਨੂੰ ਵੱਡੇ ਪੱਧਰ ‘ਤੇ ਕਾਮਯਾਬ ਕਰਨ ਵਾਸਤੇ ਕਾਗਰਸ ਪਾਰਟੀ ਦੇ ਨਿਧੱੜਕ ਆਗੂ ਤੇ ਸਾਬਕਾ ਪਾਰਲੀਮੈਂਟ ਮੈਂਬਰ ਜਸਬੀਰ ਸਿੰਘ ਡਿੰਪਾ ਦੀ ਅਗਵਾਈ ਹੇਠ ਅੱਜ ਦੇਰ ਸ਼ਾਮ ਹਲਕੇ ਦੇ ਸਿਰਕੱਢ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦੀ ਇਕ ਵਿਸ਼ਾਲ ਇਕੱਤਰਤਾ ਰਈਆ ਦੇ ਫੋਰਸੀਜ਼ਨ ਰਿਜੋਰਟ ’ਚ ਕਰਵਾਈ ਗਈ, ਜਿਸ ਵਿਚ ਕਾਂਗਰਸ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਇਕੱਠ ਨੂੰ ਵੱਖ-ਵੱਖ ਆਗੂਆਂ ਵਲੋਂ ਕਾਨਫਰੰਸ ਨੂੰ ਹਾਜ਼ਰੀ ਪੱਖੋਂ ਕਾਮਯਾਬ ਬਣਾਉਣ ਵਾਸਤੇ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ ਗਏ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸ: ਡਿੰਪਾ ਨੇ ਸ: ਡੈਨੀ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਦੀ ਕਾਨਫਰੰਸ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹਣ ਲਈ ਪੰਜਾਬ ਪੱਧਰ ਦੀ ਰੈਲੀ ਸਾਬਤ ਹੋਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਸ: ਡੈਨੀ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਵਾਰ ਦੀ ਕਾਨਫਰੰਸ ਇਤਹਾਸਕ ਹੋਵੇਗੀ। ਇਸ ਰੈਲੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਵਰਿੰਦਰ ਸਿੰਘ ਭਿੰਡਰ, ਰਵਿੰਦਰ ਸਿੰਘ ਰਵੀ ਚੀਮਾ ਸਰਪੰਚ, ਯੁੱਧਵੀਰ ਸਿੰਘ ਸਰਲੀ, ਸੁਰਜਨ ਸਿੰਘ, ਅਰਜਨਬੀਰ ਸਿੰਘ ਸਰਪੰਚ, ਗੁਰਜੀਤ ਸਿੰਘ, ਸਰਪੰਚ ਹਰਜਿੰਦਰ ਸਿੰਘ ਰਾਮਪੁਰ, ਬਖਤਾਵਰ ਸਿੰਘ ਡਾਇਰੈਕਟਰ, ਦਲਜੀਤ ਸਿੰਘ, ਜਸਪੁਨੀਤ ਸਰਪੰਚ ਭਿੰਡਰ, ਅਮਰਜੀਤ ਸਿੰਘ ਲਾਲੀ, ਬਲਰਾਜ ਸਿੰਘ ਬਿਹਾਰੀਪੁਰ, ਸਾਹਿਬ ਸਿੰਘ ਸਰਪੰਚ, ਜਸ਼ਨਪ੍ਰੀਤ ਸਿੰਘ ਸਰਪੰਚ, ਜੇ.ਪੀ. ਸਰਪੰਚ ਜਵੰਦਪੁਰ, ਮਾਸਟਰ ਸੰਤੋਖ ਸਿੰਘ ਚੀਮਾ, ਗੁਰਮੀਤ ਸਿੰਘ ਨੰਗਲੀ, ਤਜਿੰਦਰ ਸਿੰਘ ਸ਼ਾਹ, ਜਸਵਿੰਦਰ ਸਿੰਘ, ਨਵਦੀਪ ਸਿੰਘ ਬੱਲ ਭੋਰਸ਼ੀ, ਸੂਬੇਦਾਰ ਮੱਖਣ ਸਿੰਘ ਏਕਲਗੱਡਾ, ਬਲਕਾਰ ਸਿੰਘ ਸਾ: ਸਰਪੰਚ ਲੋਹਗੜ, ਰਘੁਬੀਰ ਸਿੰਘ ਬੁਟਾਰੀ, ਗੋਲਡੀ ਨਿਰੰਜਨਪੁਰ, ਜਗਤਾਰ ਸਿੰਘ ਖਿਲਚੀਆਂ, ਅਮਰੀਕ ਸਿੰਘ ਸਰਪੰਚ ਕਰਤਾਰਪੁਰ, ਲਾਡੀ ਸਾ: ਸਰਪੰਚ ਸੱਤੋਵਾਲ, ਸਾ: ਸਰਪੰਚ ਲੋਹਗੜ, ਸਾ: ਸਰਪੰਚ ਹਸਨਪੁਰ, ਹਰਪਾਲ ਸਿੰਘ ਭੋਰਸ਼ੀ ਰਾਜਪੂਤਾਂ ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ। ਇਸ ਮੌਕੇ ਜਸਬੀਰ ਸਿੰਘ ਡਿੰਪਾ ਅਤੇ ਸੁਖਵਿੰਦਰ ਸਿੰਘ ਡੈਨੀ ਨੂੰ ਲੋਈਆਂ ਅਤੇ ਧਾਰਮਿਕ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੱਤਿਆ ਐਲੀਮੈਂਟਰੀ ਸਕੂਲ ਗੁੱਝਾਪੀਰ ਵਿਖੇ ਆਜ਼ਾਦੀ ਦਿਵਸ ਸਮਾਗਮ ਅਗਲੀ ਖ਼ਬਰ ਬਲਿਸ ਬੈਸ਼ ਵਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Ad Position 24