ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਤਿੰਨ ਰੋਜ਼ਾ ਵੋਟਰ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਕੈਂਪ ਸ਼ੁਰੂ
ਸਠਿਆਲਾ, 18 ਅਗਸਤ (ਜਗੀਰ ਸਿੰਘ ਸਫਰੀ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਤਿੰਨ ਰੋਜ਼ਾ ਵੋਟਰ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਕੈਂਪ ਸ਼ੁਰੂ ਕਰਵਾਇਆ ਜੋ 18, 22, ਅਤੇ 25 ਤਰੀਕ ਤੱਕ ਲੱਗੇਗਾ । ਇਸ ਮੌਕੇ ਇਲੈਕਸ਼ਨ ਇੰਚਾਰਜ ਸ੍ਰੀ ਪ੍ਰਸ਼ਾਂਤ, ਅਸੈਂਬਲੀ ਲੈਵਲ ਮਾ: ਟ੍ਰੇਨਰ ਨਵਦੀਪ ਸਿੰਘ ਬਦੇਸ਼ਾਂ ਅਤੇ ਗਗਨਦੀਪ ਸਿੰਘ, ਇਲੈਕਸ਼ਨ ਕਲਰਕ ਰੁਪਿੰਦਰ ਕੌਰ, ਗਗਨਦੀਪ ਕੌਰ, ਬੀ.
ਕ
ਕਾਲਜ ਸਠਿਆਲਾ ਵਿਖੇ ਵਿਧਾਇਕ ਦਲਬੀਰ ਸਿੰਘ ਟੌਂਗ ਵਿਦਿਆਰਥੀਆਂ ਨੂੰ ਵੋਟਰ ਪ੍ਰਤੀ ਜਾਗਰੂਪ ਕਰਨ ਬਾਰੇ ਦੱਸਦੇ ਹੋਏ ਨਾਲ ਇੰਚਾਰਜ ਡਾ. ਹਰਸਿਮਰਨ ਕੌਰ ਤੇ ਨਾਲ ਹੋਰ। ਤਸਵੀਰ : ਜਗੀਰ ਸਿੰਘ ਸਫਰੀ
19-08-2026
ਸਠਿਆਲਾ, 18 ਅਗਸਤ (ਜਗੀਰ ਸਿੰਘ ਸਫਰੀ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਤਿੰਨ ਰੋਜ਼ਾ ਵੋਟਰ ਜਾਗਰੂਕਤਾ ਅਤੇ ਰਜਿਸਟ੍ਰੇਸ਼ਨ ਕੈਂਪ ਸ਼ੁਰੂ ਕਰਵਾਇਆ ਜੋ 18, 22, ਅਤੇ 25 ਤਰੀਕ ਤੱਕ ਲੱਗੇਗਾ । ਇਸ ਮੌਕੇ ਇਲੈਕਸ਼ਨ ਇੰਚਾਰਜ ਸ੍ਰੀ ਪ੍ਰਸ਼ਾਂਤ, ਅਸੈਂਬਲੀ ਲੈਵਲ ਮਾ: ਟ੍ਰੇਨਰ ਨਵਦੀਪ ਸਿੰਘ ਬਦੇਸ਼ਾਂ ਅਤੇ ਗਗਨਦੀਪ ਸਿੰਘ, ਇਲੈਕਸ਼ਨ ਕਲਰਕ ਰੁਪਿੰਦਰ ਕੌਰ, ਗਗਨਦੀਪ ਕੌਰ, ਬੀ.ਐੱਲ. ਓਜ਼ ਸੁਨੀਤਾ ਦੇਵੀ, ਕੰਵਲਜੀਤ ਕੌਰ ਵਲੋਂ ਕੈਂਪ ਵਿਚ ਸ਼ਾਮਿਲ ਹੋਏ। ਇਨ੍ਹਾਂ ਵਿਚ ਸਰਪੰਚ ਲਾਜਪਾਲ ਸਿੰਘ ਜੱਲੂਵਾਲ, ਅਜਮੇਰ ਸਿੰਘ, ਪਵਨਦੀਪ ਸਿੰਘ ਭਲਾਈਪੁਰ, ਕਿਸਾਨ ਪ੍ਰਧਾਨ ਵਿਸ਼ਾਲ, ਚੇਅਰਮੈਨ ਜੋਗਬੀਰ ਸਿੰਘ ਜੋਗੀ ਅਤੇ ਹਲਕਾ ਬਾਬਾ ਬਕਾਲਾ ਦੇ ਸੋਸ਼ਲ ਮੀਡੀਆ ਇੰਚਾਰਜ ਭਗਵੰਤ ਵਜ਼ੀਰ ਭੁੱਲਰ ਆਦਿ ਸ਼ਾਮਿਲ ਸਨ । ਇਸ ਮੌਕੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਯੋਗ ਨਾਗਰਿਕ ਦਾ ਵੋਟਰ ਵਜੋਂ ਰਜਿਸਟਰ ਹੋਣਾ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨਾ ਬਹੁਤ ਮਹੱਤਵਪੂਰਨ ਹੈ । ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਨੇ ਕਿਹਾ ਕਿ ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਵਿੱਦਿਅਕ ਤੌਰ ‘ਤੇ ਹੀ ਨਹੀਂ, ਸਗੋਂ ਇੱਕ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਵਜੋਂ ਵੀ ਤਿਆਰ ਕਰਨਾ ਹੈ।