ਅਜਨਾਲਾ ਦੀ ਹੋਣਹਾਰ ਧੀ ਅਮਰਜੋਤ ਕੌਰ ਬਾਜਵਾ ਬਣੀ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ
‘ਆਪ’ ਦੇ ਸੂਬਾ ਸਕੱਤਰ ਐਡਵੋਕੇਟ ਪਰਮਿੰਦਰ ਸਿੰਘ ਨਿੱਝਰ ਵਲੋਂ ਅਮਰਜੋਤ ਬਾਜਵਾ ਨੂੰ ਕੀਤਾ ਸਨਮਾਨਿਤ
ਅਜਨਾਲਾ, 19 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੇ ਨਾਮਵਾਰ ਨੰਬਰਦਾਰ ਪਰਿਵਾਰ ਦੀ ਹੋਣਹਾਰ ਧੀ ਅਮਰਜੋਤ ਕੌਰ ਬਾਜਵਾ ਨੇ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ ਬਣ ਕੇ ਅਜਨਾਲਾ ਦਾ ਨਾਮ ਵੀ ਰੌਸ਼ਨ ਕੀਤਾ ਹੈ। ਨਵ-ਨਿਯੁਕਤ ਪ੍ਰਧਾਨ ਅਮਰਜੋਤ ਕੌਰ ਬਾਜਵਾ ਥਾਣੇਦਾਰ ਕੁਲਵੰਤ ਸਿੰਘ ਨਿੱਝਰ ਦੀ ਧੀ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸਕੱਤਰ ਐਡਵੋਕੇਟ ਪਰਮਿੰਦਰ ਸਿੰਘ ਦੀ ਭੈਣ ਹਨ ।
ਅਜਨਾਲਾ, 19 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਸ਼ਹਿਰ ਦੇ ਨਾਮਵਾਰ ਨੰਬਰਦਾਰ ਪਰਿਵਾਰ ਦੀ ਹੋਣਹਾਰ ਧੀ ਅਮਰਜੋਤ ਕੌਰ ਬਾਜਵਾ ਨੇ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ ਬਣ ਕੇ ਅਜਨਾਲਾ ਦਾ ਨਾਮ ਵੀ ਰੌਸ਼ਨ ਕੀਤਾ ਹੈ। ਨਵ-ਨਿਯੁਕਤ ਪ੍ਰਧਾਨ ਅਮਰਜੋਤ ਕੌਰ ਬਾਜਵਾ ਥਾਣੇਦਾਰ ਕੁਲਵੰਤ ਸਿੰਘ ਨਿੱਝਰ ਦੀ ਧੀ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸਕੱਤਰ ਐਡਵੋਕੇਟ ਪਰਮਿੰਦਰ ਸਿੰਘ ਦੀ ਭੈਣ ਹਨ । ਐਡਵੋਕੇਟ ਪਰਮਿੰਦਰ ਸਿੰਘ ਨਿੱਝਰ ਨੇ ਆਪਣੀ ਭੈਣ ਨੂੰ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ ਬਣਨ ’ਤੇ ਸਨਮਾਨਿਤ ਕਰਨ ਉਪਰੰਤ ਵਧਾਈ ਦਿੰਦਿਆਂ ਕਿਹਾ ਕਿ ਇਹ ਪੂਰੇ ਪਰਿਵਾਰ ਦੇ ਨਾਲ-ਨਾਲ ਅਜਨਾਲਾ ਲਈ ਵੀ ਮਾਣ ਵਾਲਾ ਪਲ ਹੈ । ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਥਾਣੇਦਾਰ ਕੁਲਵੰਤ ਸਿੰਘ ਨਿੱਝਰ, ਰੂਬਲ ਬਾਜਵਾ ਧੂਰੀ ਅਤੇ ਸਰਬਜੀਤ ਕੌਰ ਨਿੱਝਰ ਆਦਿ ਹਾਜ਼ਰ ਸਨ।