20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗਲੋਬਲ ਇੰਸਟੀਚਿਊਟ ’ਚ 2026 ਦੇ ਨਵੇਂ ਸੈਸ਼ਨ ਲਈ ਵੱਖ-ਵੱਖ ਕੋਰਸਾਂ ਵਿਚ ਵਿਦਿਆਰਥੀ 14 ਤੱਕ ਲੈ ਸਕਣਗੇ ਦਾਖ਼ਲ-ਡਾਇਰੈਕਟਰ ਬੀ. ਡੀ. ਸ਼ਰਮਾ

ਜੇਠੂਵਾਲ, 20 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਰੋਡ ‘ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮ੍ਰਿਤਸਰ ਪੰਜਾਬ ‘ਚ ਤਕਨੀਕੀ ਤੇ ਵਿੱਦਿਅਕ ਖੇਤਰ ਵਿਚ ਆਪਣੀ ਪੰਜਾਬ ਭਰ ‘ਚ ਨਿਵੇਕਲੀ ਪਹਿਚਾਣ ਬਣਾ ਚੁੱਕਾ ਹੈ ਤੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਇੰਸਟੀਚਿਊਟ ‘ਚ ਚੱਲ ਰਹੇ ਵੱਖ-ਵੱਖ ਕੋਰਸਾਂ ਜਿਨ੍ਹਾਂ ਵਿਚ ਫਾਰਮਾ ਡੀ, ਬੀ.

Ad Position 21
No active advertisement
ਅਜੀਤ ਡੈਸਕ 21-08-2026
ਜੇਠੂਵਾਲ, 20 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ-ਬਟਾਲਾ ਰੋਡ ‘ਤੇ ਸਥਿਤ ਗਲੋਬਲ ਇੰਸਟੀਚਿਊਟ ਸੋਹੀਆਂ ਖੁਰਦ ਅੰਮ੍ਰਿਤਸਰ ਪੰਜਾਬ ‘ਚ ਤਕਨੀਕੀ ਤੇ ਵਿੱਦਿਅਕ ਖੇਤਰ ਵਿਚ ਆਪਣੀ ਪੰਜਾਬ ਭਰ ‘ਚ ਨਿਵੇਕਲੀ ਪਹਿਚਾਣ ਬਣਾ ਚੁੱਕਾ ਹੈ ਤੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਇੰਸਟੀਚਿਊਟ ‘ਚ ਚੱਲ ਰਹੇ ਵੱਖ-ਵੱਖ ਕੋਰਸਾਂ ਜਿਨ੍ਹਾਂ ਵਿਚ ਫਾਰਮਾ ਡੀ, ਬੀ. ਟੈੱਕ, ਬੀ.ਏ. ਐੱਲ.ਐੱਲ. ਬੀ. ਪੰਜ ਸਾਲਾ ਕੋਰਸ, ਬੀ-ਫਾਰਮੇਸੀ, ਮੈਡੀਕਲ ਲੈਬ, ਸਾਇੰਸ, ਓ.ਟੀ.ਟੀ., ਏ.ਓ.ਟੀ.ਟੀ., ਰੈਡਾਓਲੌਜੀ, ਫੈਸ਼ਨ ਡਿਜ਼ਾਇਨ, ਸਾਇਬਰ ਸਕਿਊਰਟੀ, ਐੱਮ.ਬੀ.ਏ., ਐੱਮ.ਸੀ.ਏ., ਬੀ. ਕਾਮ, ਬੀ. ਸੀ. ਏ., ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ, ਹੋਟਲ ਮੈਨੇਜਮੈਂਟ ਅਤੇ ਡਿਪਲੋਮਾ ਕੋਰਸਾਂ ਦੀ ਪੜ੍ਹਾਈ ਲਈ ਦਾਖ਼ਲਾ ਜੋ ਕਿ ਪਹਿਲਾਂ 14 ਅਗਸਤ ਤੱਕ ਆਖ਼ਰੀ ਤਰੀਕ ਸੀ ਪਰ ਹੁਣ ਆਈ.ਕੇ. ਗੁਜਰਾਲ ਪੀਟੀਯੂ ਯੂਨੀਵਰਸਿਟੀ ਵਲੋਂ ਹੁਣ ਇਨ੍ਹਾਂ ਦਾਖਲਿਆਂ ਦੀ ਤਰੀਕ 14 ਸਤੰਬਰ ਤੱਕ ਵਧਾ ਦਿੱਤੀ ਗਈ ਹੈ ਜਿਹੜੇ ਵਿਦਿਆਰਥੀ ਕਿਸੇ ਕਾਰਨ ਦਾਖਲਾ ਲੈਣ ਲਈ ਵਾਂਝੇ ਰਹਿ ਗਏ ਸਨ ਉਹ ਹੁਣ ਗਲੋਬਲ ਇੰਸਟੀਚਿਊਟ ‘ਚ 14 ਸਤੰਬਰ ਤੱਕ ਇਨ੍ਹਾਂ ਕੋਰਸਾਂ ‘ਚ ਦਾਖਲਾ ਲੈ ਸਕਦੇ ਹਨ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਐਡਮਿਸ਼ਨ ਸੈੱਲ ਦੇ ਡਾਇਰੈਕਟਰ ਬੀ.ਡੀ. ਸ਼ਰਮਾ ਨੇ ਦੱਸਿਆ ਕਿ ਗਲੋਬਲ ਇੰਸਟੀਚਿਊਟ ਦੀ ਸਿੱਖਿਆ ਤੇ ਤਕਨੀਕੀ ਦੇ ਖੇਤਰ ‘ਚ ਵਧੀਆ ਕਾਰਗੁਜ਼ਾਰੀ ਨੂੰ ਦੇਖਦਿਆਂ ਹੋਇਆਂ ਆਈ. ਕੇ. ਗੁਜਰਾਲ ਪੀਟੀਯੂ ਯੂਨੀਵਰਸਿਟੀ ਵਲੋਂ ਏ-ਪਲਸ ਗ੍ਰੇਡ ਤੇ ਆਟੋਨੋਮਸ ਸਟੇਟਸ ਦਿੱਤਾ ਗਿਆ ਹੈ ਅਤੇ ਇੰਸਟੀਚਿਊਟ ਕੇਵਲ ਪੀ.ਟੀ.ਯੂ. ਦੇ ਸਿਲੇਬਸ ‘ਤੇ ਹੀ ਨਿਰਭਰ ਨਹੀਂ ਕਰਦਾ ਸਗੋਂ ਵਿਦਿਆਰਥੀਆਂ ਦੇ ਕੁਸ਼ਲ ਵਿਕਾਸ ਲਈ ਰੈਗੂਲਰ ਟਾਇਮ ਟੇਬਲ ਸਮੇਤ ਪ੍ਰਸਨੈਲਟੀ ਡਿਵੈਲਪਮੈਂਟ ਕਲਾਸਾਂ ਲੇਟਿਸਟ ਟੈਕਨੀਕਲ ਨਾਲੇਜ ਤੇ ਇਨਵਟਿਵਤੇ ਵੀ ਲੈਕਚਰ ਦਿੱਤੇ ਜਾਂਦੇ ਹਨ ਅਤੇ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਹੁਣ ਤੱਕ 26 ਤੋਂ ਵੱਧ ਗੋਲਡ ਮੈਡਲ ਜਿੱਤਣਾ ਤੇ 1200 ਵਿਦਿਆਰਥੀਆਂ ਦੇ ਟਾਪਰ, 600 ਮੈਰਿਟ ਪੁਜੀਸ਼ਨਾਂ ਕਰਨਾ ਅਤੇ ਦੇਸ਼ ਵਿਦੇਸ਼ ਦੀਆਂ ਅੰਤਰਰਾਸ਼ਟਰੀ ਕੰਪਨੀਆਂ ਵਲੋਂ ਵੱਡੀ ਗਿਣਤੀ ਵਿਦਿਆਰਥੀਆਂ ਦੀ ਪਲੇਸਮੈਂਟ ਹੋਣ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ ਦੇ ਸਿਰ ਜਾਂਦਾ ਹੈ ਅਤੇ ਇੰਸਟੀਚਿਊਟ ਵਲੋਂ ਨਵੇਂ ਸੈਸ਼ਨ ‘ਚ ਆਏ ਵਿਦਿਆਰਥੀਆਂ ਨੂੰ ਵੀ ਪਹਿਲਾਂ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵਾਂਗ ਹੀ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਵਿਦਿ ਆਰਥੀਆਂ ਦੀ ਪੜ੍ਹਾਈ ਲਈ ਏ.ਸੀ. ਰੂਮ ਤੇ ਪੜ੍ਹਾਈ ਲਈ ਡਿਜ਼ਟਲ ਬੋਰਡ ਮੁਹੱਈਆ ਕਰਵਾਏ ਜਾਂਦੇ ਹਨ। ਵਿਦਿਆਰਥੀਆਂ ਵਲੋਂ ਵੱਖ-ਵੱਖ ਕੋਰਸਾਂ ਦੇ ਹਰ ਸਾਲ ਆਉਣ ਵਾਲੇ ਨਤੀਜਿਆਂ ਵਿਚ ਚੰਗੀਆਂ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਇਸ ਇੰਸਟੀਚਿਊਟ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਂਦਾ ਹੈ । ਇਸ ਮੌਕੇ ਅਮਿਤ ਹਸੀਜਾ, ਮੈਡਮ ਸਗੰਧਾ ਟੂਟੇਜਾ, ਹਿਤਾਸੀ ਸ਼ਰਮਾ, ਰਜਨੀਤ ਕੌਰ, ਮਨਪ੍ਰੀਤ ਸਿੰਘ, ਅਮਰਿੰਦਰ ਸਿੰਘ ਮਜੀਠਾ, ਰਜਨੀਤ ਕੌਰ, ਵਿਨਲ ਸ਼ਰਮਾ, ਕੋਮਲਪ੍ਰੀਤ ਕੌਰ, ਲਵਪ੍ਰੀਤ ਕੌਰ ਸਮੇਤ ਹੋਰ ਸਟਾਫ਼ ਮੈਂਬ ਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਦੀ ਲੋੜ - ਪ੍ਰਧਾਨ ਲੁੱਧੜ ਅਗਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ - ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 4 ਮੁਕੱਦਮੇ ਦਰਜ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ
Ad Position 24