21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਚਮਿਆਰੀ ਵਿਖੇ ਰਿੱਕੀ ਸ਼ਾਹ ਦਰਜਨਾਂ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ

ਅਜਨਾਲਾ/ਚਮਿਆਰੀ, 20 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਜਗਪ੍ਰੀਤ ਸਿੰਘ ਜੌਹਲ)-ਹਲਕਾ ਅਜਨਾਲਾ ਦੇ ਸਭ ਤੋਂ ਵੱਡੇ ਤੇ ਨਾਮਵਰ ਪਿੰਡ ਚਮਿਆਰੀ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਨੌਜਵਾਨ ਆਗੂ ਰਿੱਕੀ ਸ਼ਾਹ ਚਮਿਆਰੀ ਨੇ ਦਰਜਨਾਂ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕਾ ਉਚੇਚੇ ਤੌਰ ’ਤੇ ਪਹੁੰਚੇ ਹਲਕਾ ਇੰਚਾਰਜ ਸ.

Ad Position 21
No active advertisement
ਅਜੀਤ ਡੈਸਕ 21-08-2026
ਅਜਨਾਲਾ/ਚਮਿਆਰੀ, 20 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਜਗਪ੍ਰੀਤ ਸਿੰਘ ਜੌਹਲ)-ਹਲਕਾ ਅਜਨਾਲਾ ਦੇ ਸਭ ਤੋਂ ਵੱਡੇ ਤੇ ਨਾਮਵਰ ਪਿੰਡ ਚਮਿਆਰੀ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਨੌਜਵਾਨ ਆਗੂ ਰਿੱਕੀ ਸ਼ਾਹ ਚਮਿਆਰੀ ਨੇ ਦਰਜਨਾਂ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕਾ ਉਚੇਚੇ ਤੌਰ ’ਤੇ ਪਹੁੰਚੇ ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ ਨੇ ਰਿੱਕੀ ਸ਼ਾਹ ਤੇ ਪਾਰਟੀ ਵਿਚ ਸ਼ਾਮਿਲ ਹੋਏ ਮੰਗਾ ਮਸੀਹ ਮੈਂਬਰ ਪੰਚਾਇਤ, ਅਨਵਰ ਮਸੀਹ, ਤਰਸੇਮ ਮਸੀਹ, ਸੈਮੂਅਲ ਮਸੀਹ, ਸਿਤਾਰਾ ਖਾਨੋਵਾਲ, ਮਹਿਤਾਬ ਸਿੰਘ, ਦਵਿੰਦਰ ਸਿੰਘ, ਮਹਿੰਦਰ ਸਿੰਘ ਢਿੱਲੋਂ, ਪ੍ਰਿਤਪਾਲ ਸਿੰਘ, ਦਵਿੰਦਰ ਸਿੰਘ ਸਮੇਤ ਹੋਰਨਾਂ ਨੂੰ ਪਾਰਟੀ ਚਿੰਨ੍ਹ ਵਾਲੇ ਮਫ਼ਲਰ ਭੇਟ ਕਰਕੇ ਸਨਮਾਨਿਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਹਰ ਸੁੱਖ ਦੁੱਖ ਵਿਚ ਸ਼ਾਮਿਲ ਹੋਣਗੇ। ਇਸ ਦੌਰਾਨ ਗੱਲਬਾਤ ਕਰਦਿਆਂ ਸ. ਜੋਧ ਸਿੰਘ ਸਮਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਪੱਖੀ ਸੋਚ ਰੱਖਣ ਵਾਲੇ ਲੋਕ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ। ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ ਸਿੰਦ ਸਹਿੰਸਰਾ, ਅਕਾਸ਼ਦੀਪ ਸਿੰਘ ਭੂਰੇਗਿੱਲ, ਬ੍ਰਹਮ ਸਿੰਘ ਝੰਡੇਰ, ਉਮਰਜੀਤ ਸਿੰਘ ਘੁੱਕੇਵਾਲੀ, ਗੁਰਲਾਲ ਸਿੰਘ ਵਿਛੋਆ, ਗੁਰਬਾਜ਼ ਸਿੰਘ ਮੁਕਾਮ, ਉਂਕਾਰਜੀਤ ਸਿੰਘ ਭੂਰੇਗਿੱਲ, ਪੀ.ਏ ਗੁਰਭੇਜ ਸਿੰਘ ਭੱਟੀ, ਪਰਗਟ ਸਿੰਘ ਚੱਕਬਾਲਾ, ਬਲਦੇਵ ਸਿੰਘ ਗਿੱਲ, ਰਛਪਾਲ ਸਿੰਘ, ਜੋਧਬੀਰ ਸਿੰਘ, ਜਿੰਮੀ ਚਾਹਲ, ਹਰਪ੍ਰੀਤ ਸਿੰਘ ਰੰਧਾਵਾ ਮੈਂਬਰ ਤੇ ਬਿੰਦਰ ਦੁਕਾਨਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਅਜਨਾਲਾ ’ਚ ਸਮਾਗਮ ਕਰਵਾਇਆ ਅਗਲੀ ਖ਼ਬਰ ਪੁਲ ਨਹਿਰ ਤਰਸਿੱਕਾ ਵਿਖੇ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਨੇ ਕੀਤੀ ਮੀਟਿੰਗ
Ad Position 24