21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮੁੱਦਾ ਐੱਨ.ਪੀ. ਕੇ. ਖਾਦ ਤੇ ਖੰਡ ਦੀਆਂ ਵਧੀਆਂ ਕੀਮਤਾਂ ਦਾ 8 ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਦੀ ਮੀਟਿੰਗ 8 ਐੱਸ. ਕੇ. ਐੱਮ. ਦੇ 1 ਤੋਂ 7 ਸਤੰਬਰ ਚੰਡੀਗੜ੍ਹ ਧਰਨੇ ਲਈ ਕੀਤਾ ਲਾਮਬੰਧ

ਨਵਾਂ ਪਿੰਡ, 20 ਅਗਸਤ (ਜਸਪਾਲ ਸਿੰਘ)-ਐੱਨ. ਪੀ.

Ad Position 21
No active advertisement
ਅਜੀਤ ਡੈਸਕ 21-08-2026
ਨਵਾਂ ਪਿੰਡ, 20 ਅਗਸਤ (ਜਸਪਾਲ ਸਿੰਘ)-ਐੱਨ. ਪੀ. ਕੇ. ਖਾਦ ਤੇ ਖੰਡ ਦੀਆਂ ਵਧੀਆਂ ਕੀਮਤਾਂ ਖਿਲਾਫ਼ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ ਦੀ ਮੀਟਿੰਗ ਪ੍ਰਧਾਨ ਭੁਪਿੰਦਰ ਸਿੰਘ ਤੀਰਥਪੁਰ ਦੀ ਪ੍ਰਧਾਨਗੀ ਹੇਠ ਨਵਾਂ ਪਿੰਡ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਕਿਸਾਨ ਆਗੂ ਲਖਬੀਰ ਸਿੰਘ ਨਿਜਾਮਪੁਰ ਨੇ ਕਿਹਾ ਕਿ ਖਾਦ ਕੰਪਨੀਆਂ ਵਲੋਂ ਐੱਨ.ਪੀ.ਕੇ. ਖਾਦ ਦੀ ਕੀਮਤ ‘ਚ 1100/- ਰੁਪਏ ਪ੍ਰਤੀ ਕੁਇੰਟਲ ਤੇ ਪ੍ਰਤੀ ਥੈਲਾ 550/- ਰੁਪਏ ਦਾ ਵਾਧਾ ਕਰਨਾ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਨਾ ਹੈ। ਕਿਸਾਨ ਪਹਿਲਾਂ ਹੀ ਕੇਂਦਰ ਤੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦਿਨੋਂ-ਦਿਨ ਕਰਜ਼ਾਈ ਹੋ ਰਿਹਾ ਹੈ। ਐੱਨ.ਪੀ.ਕੇ. ਖਾਦ ‘ਚ ਕੀਤੇ ਉਪਰੋਕਤ ਵਾਧੇ ਨਾਲ ਕਿਸਾਨਾਂ ‘ਤੇ ਹੋਰ ਆਰਥਿਕ ਬੋਝ ਪਵੇਗਾ। ਕੇਂਦਰੀ ਏਜੰਸੀਆਂ ਇਹ ਜਾਣਦੀਆਂ ਹਨ ਕਿ ਫਸਲ ਬੀਜਣ ਵੇਲੇ ਡਾਇਆ ਖਾਦ ਦੀ ਜ਼ਰੂਰਤ ਹੁੰਦੀ ਹੈ। ਸਰਕਾਰ ਵਲੋਂ ਇਸਦੀ ਕਦੀ ਪੂਰਤੀ ਨਹੀਂ ਕੀਤੀ ਗਈ। ਕਿਸਾਨ ਡਾਇਆ ਖਾਦ ਇਧਰੋਂ ਉਧਰੋਂ ਬਲੈਕ ‘ਚ ਲੈ ਕੇ ਫਸਲ ਬੀਜਦਾ ਹੈ। ਜਿਸ ਨਾਲ ਉਸਦੀ ਵੱਡੀ ਲੁੱਟ ਹੁੰਦੀ ਹੈ। ਇਸ ਦੇ ਬਦਲ ‘ਚ ਪਿਛਲੇ ਸਾਲਾਂ ਤੋਂ ਕਿਸਾਨ ਐੱਨ.ਪੀ.ਕੇ. 12-32-16 ਖਾਦ ਦੀ ਵਰਤੋਂ ਜ਼ਿਆਦਾ ਕਰਨ ਲੱਗੇ ਹਨ। ਇਸ ਦੀ ਕੀਮਤ ‘ਚ ਕੀਤਾ ਗਿਆ ਵਾਧਾ ਕਿਸਾਨ ‘ਤੇ ਮਾਰੂ ਪ੍ਰਭਾਵ ਪਾਵੇਗਾ। ਇਸ ਦੇ ਨਾਲ ਦੇਸ਼ ਦੇ ਅਨਾਜ ਭੰਡਾਰ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਰਹੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੇ ਆਰਥਿਕ ਬੋਝ ਨੂੰ ਘਟਾਉਣ ਲਈ ਖਾਦਾਂ ਦੀ ਸਬਸਿਡੀ ‘ਚ ਤੁਰੰਤ ਵਾਧਾ ਕੀਤਾ ਜਾਵੇ ਤੇ ਖਾਦ ਕੀਮਤ ‘ਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ। ਜਥੇਬੰਦੀ ਵਲੋਂ ਖੰਡ ਦੀਆਂ ਵੱਧ ਰਹੀਆਂ ਕੀਮਤਾਂ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਸਰਕਾਰ ਕਾਲਾ ਬਾਜ਼ਾਰੀ ਤੇ ਜਮਾਖੋਰੀ ਨੂੰ ਜਲਦ ਨੱਥ ਪਾਵੇ। ਇਸ ਮੌਕੇ ਜਥੇਬੰਦੀ ਨੇ ਐੱਸ. ਕੇ. ਐੱਮ. ਵਿਚਲੀਆਂ ਪੰਜਾਬ ਕਿਸਾਨ ਜਥੇਬੰਦੀਆਂ ਵਲੋਂ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਮੰਗਾਂ ਮਨਵਾਉਣ ਲਈ ਦਿੱਤੇ ਜਾ ਰਹੇ ਧਰਨੇ ‘ਚ ਪਹੁੰਚਣ ਲਈ ਆਵਾਮ ਨੂੰ ਸੱਦਾ ਦਿੱਤਾ। ਯੂਰੀਆ ਖਾਦ ਦੀ ਗ਼ੈਰ ਖੇਤੀ ਦੇ ਕੰਮਾਂ ਦੀ ਵਰਤੋਂ ਦਾ ਜਥੇਬੰਦੀ ਨੇ ਮਕਬੂਲਪੁਰਾ ਥਾਣਾ (ਵੱਲ੍ਹਾ) ਵਿਖੇ ਮਿਤੀ 21/08/2025 ਨੂੰ ਦਰਜ ਕਰਵਾਇਆ ਮੁਕੱਦਮਾ ਨੰਬਰ 181ਦੇ ਇਕ ਸਾਲ ਬਾਅਦ ਵੀ ਇਸ ਦੇ ਦੋਸ਼ੀਆਂ ਖਿਲਾਫ਼ ਪੁਲਿਸ ਵਲੋਂ ਕਾਰਵਾਈ ਨਾ ਕਰਨ ‘ਤੇ 24 ਅਗਸਤ ਨੂੰ ਪੁਲਿਸ ਥਾਣਾ ਵੱਲ੍ਹਾ ਵਿਖੇ ਰੋਸ ਧਰਨਾ ਦਿੱਤੇ ਜਾਣ ਦਾ ਫੈਸਲਾ ਲਿਆ। ਇਸ ਮੌਕੇ ਗੁਰਮੇਜ ਸਿੰਘ ਮੱਖਣਵਿੰਡੀ, ਮਹਿਲ ਸਿੰਘ ਛਾਪਾ, ਕਰਨੈਲ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ ਨਵਾਂ ਪਿੰਡ, ਅਵਤਾਰ ਸਿੰਘ, ਭੁਪਿੰਦਰ ਸਿੰਘ ਵਡਾਲਾ ਜੌਹਲ, ਹਰਜੀਤ ਸਿੰਘ, ਅਮਰਜੀਤ ਸਿੰਘ ਨਿਜਾਮਪੁਰ, ਜੱਸਵਿੰਦਰ ਸਿੰਘ, ਜਸਪਾਲ ਸਿੰਘ ਤੇ ਜਗਨਦੀਪ ਸਿੰਘ ਜੱਗਾ ਨਬੀਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੋ ਅਣਪਛਾਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਗਰੀਬ ਨੌਜਵਾਨ ਦਾ ਮੋਟਰਸਾਈਕਲ ਤੇ ਇਕ ਹਜ਼ਾਰ ਜਬਰਦਸਤੀ ਖੋਹ ਲਏ ਅਗਲੀ ਖ਼ਬਰ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅੱਗੇ ਬੀਕੇਯੂ ਏਕਤਾ ਉਗਰਾਹਾਂ ਵਲੋਂ ਵਿਸ਼ਾਲ ਧਰਨੇ
Ad Position 24