ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਨੇ ਪੰਜਾਬ ਬੋਰਡ ਟੂਰਨਾਮੈਂਟ ਫੁੱਟਬਾਲ ਜ਼ੋਨ ਮਜੀਠਾ ’ਚੋਂ ਦੂਸਰੀ ਪੁਜੀਸ਼ਨ ’ਤੇ ਕੀਤਾ ਕਬਜ਼ਾ
ਚਵਿੰਡਾ ਦੇਵੀ, 20 ਅਗਸਤ (ਸਤਪਾਲ ਸਿੰਘ ਢੱਡੇ)-ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਵਿਦਿਆਰਥੀ ਵਿੱਦਿਅਕ ਖੇਤਰ ਦੇ ਨਾਲ -ਨਾਲ ਖੇਡਾਂ ਦੇ ਵਿਚ ਵੀ ਮੱਲਾਂ ਮਾਰ ਰਹੇ ਹਨ। ਪੰਜਾਬ ਬੋਰਡ ਟੂਰਨਾਮੈਂਟ ਫੁੱਟਬਾਲ ਜ਼ੋਨ ਮਜੀਠਾ ਵਿਚੋਂ ਸੇਂਟ ਸੋਵਰੇਨ ਕਾਨਵੈਂਟ ਸਕੂਲ ਦੀ ਫੁੱਟਬਾਲ ਟੀਮ ਨੇ ਕੋਚ ਸੁੱਖਚੈਨ ਸਿੰਘ ਦੀ ਅਗਵਾਈ ਹੇਠ ਖੇਡ ਕੇ ਦੂਸਰਾ ਸਥਾਨ ਹਾਸਿਲ ਕਰਕੇ ਸਕੂਲ ਦਾ ਅਤੇ ਆਪਣੇ ਮਾਤਾ -ਪਿਤਾ ਦਾ ਨਾਂ ਰੋਸ਼ਨ ਕੀਤਾ ਹੈ।
ਸੇਂਟ ਸੋਵਰੇਨ ਕਾਨਵੈਂਟ ਸਕੂਲ ਦੀ ਫੁੱਟਬਾਲ ਟੀਮ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਦੇ ਡਾਇਰੈਕਟਰ ਸ਼ਵੀ ਕਪੂਰ, ਪ੍ਰਿੰ: ਨਿਤਿਕਾ ਸੇਠੀ, ਕੋਆਰਡੀਨੇਟਰ ਪਾਰੁਲ ਸੁੰਦਰ, ਕੋਚ ਅੰਗਰੇਜ ਸਿੰਘ,ਕੋਚ ਸੁਖਚੈਨ ਸਿੰਘ । ਤਸਵੀਰ : ਸਤਪਾਲ ਸਿੰਘ ਢੱਡ ੇ
21-08-2026