21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਦਿਉ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਹਿਮ ਮੀਟਿੰਗ

ਬਾਬਾ ਬਕਾਲਾ ਸਾਹਿਬ, 20 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਦਿਉ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ ਵਿਖੇ ਹੋਈ । ਮੀਟਿੰਗ ਵਿਚ ਗੁਰਚਰਨ ਸਿੰਘ ਰਾਣਾ ਸਰਪੰਚ ਕਾਲੇਕੇ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਜਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਧਿਆਨਪੁਰ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਚਾਹਲ ਕਾਲੇਕੇ ਅਤੇ ਕਾਲੇਕੇ ਇਕਾਈ ਦੇ ਸਾਰੇ ਮੈਂਬਰ ਸਾਹਿਬਾਨਾਂ ਨੇ ਸ਼ਮੂਲੀਅਤ ਕੀਤੀ।

Ad Position 21
No active advertisement
ਪਿੰਡ ਕਾਲੇਕੇ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਦਿਉ, ਗੁਰਚਰਨ ਸਿੰਘ ਰਾਣਾ ਸਰਪੰਚ ਕਾਲੇਕੇ, ਜੋਗਿੰਦਰ ਸਿੰਘ ਧਿਆਨਪੁਰ, ਸੁਖਵਿੰਦਰ ਸਿੰਘ ਚਾਹਲ ਅਤੇ ਕਾਲੇਕੇ ਇਕਾਈ ਦੇ ਮੈਂਬਰ ਸਾਹਿਬਾਨ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ 21-08-2026
ਬਾਬਾ ਬਕਾਲਾ ਸਾਹਿਬ, 20 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਦਿਉ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ ਵਿਖੇ ਹੋਈ । ਮੀਟਿੰਗ ਵਿਚ ਗੁਰਚਰਨ ਸਿੰਘ ਰਾਣਾ ਸਰਪੰਚ ਕਾਲੇਕੇ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਜਿਲ੍ਹਾ ਜਨਰਲ ਸਕੱਤਰ ਜੋਗਿੰਦਰ ਸਿੰਘ ਧਿਆਨਪੁਰ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਚਾਹਲ ਕਾਲੇਕੇ ਅਤੇ ਕਾਲੇਕੇ ਇਕਾਈ ਦੇ ਸਾਰੇ ਮੈਂਬਰ ਸਾਹਿਬਾਨਾਂ ਨੇ ਸ਼ਮੂਲੀਅਤ ਕੀਤੀ। ਪ੍ਰਧਾਨ ਧਰਦਿਉ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਿਤੀ 1 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਵਿਖੇ ਰੋਸ ਧਰਨਾ ਦੇਣ ਦਾ ਜੋ ਫੈਸਲਾ ਕੀਤਾ ਗਿਆ ਹੈ, ਉਸ ਵਿਚ ਵੱਧ ਤੋਂ ਵੱਧ ਮੈਂਬਰ ਸ਼ਮੂਲੀਅਤ ਕਰਨ ਦੀ ਕਿਰਪਾਲਤਾ ਕਰਨ, ਤਾਂ ਕਿ ਕਿਸਾਨੀ ਮੰਗਾਂ ਮਨਵਾਉਣ ਲਈ ਯੋਗ ਉਪਰਾਲਾ ਕੀਤਾ ਜਾ ਸਕੇ। ਉਪਰੋਕਤ ਤੋਂ ਇਲਾਵਾ ਇਕਾਈ ਕਾਲੇਕੇ ਨਾਲ ਸੰਬੰਧਿਤ ਮਸਲਿਆਂ ਤੇ ਵੀ ਵਿਚਾਰ ਚਰਚਾ ਹੋਈ । ਜਿਸਨੂੰ ਜਥੇਬੰਦੀ ਵਲੋਂ ਆਪਸੀ ਰਜ੍ਹਾਮੰਦੀ ਕਰਵਾ ਕੇ ਹੱਲ ਕਰ ਦਿੱਤਾ ਗਿਆ, ਇਸ ਸਮੇਂ ਹੋਰਨਾਂ ਤੋਂ ਇਲਾਵਾ ਇਕਾਈ ਜਨਰਲ ਸਕੱਤਰ ਜਸਵੰਤ ਸਿੰਘ ਕਾਲੇਕੇ, ਸੁਰਜੀਤ ਸਿੰਘ ਖੂਹ ਵਾਲੇ, ਸੁਖਦੇਵ ਸਿੰਘ ਖਜਾਨਚੀ, ਅਨੋਖ ਸਿੰਘ ਹਸਨਪੁਰ, ਲਖਵਿੰਦਰ ਸਿੰਘ ਮੈਂਬਰ, ਮਲਕੀਤ ਸਿੰਘ ਕਾਲੇਕੇ, ਲੱਖਾ ਸਿੰਘ, ਸੂਬੇਦਾਰ ਲਾਲਦੀਨ ਰਈਆ, ਸੂਬੇਦਾਰ ਮੰਗਲ ਸਿੰਘ ਰਈਆ ਖੁਰਦ, ਬਲਾਕ ਪ੍ਰਧਾਨ ਰਈਆ ਧਰਮ ਸਿੰਘ ਗਗੜਭਾਣਾ, ਆਦਿਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਥੇਬੰਦਕ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਤਿਅਮ ਇੰਸਟੀਚਿਊਟ ਵਿਚ ‘ਸਵਾਗਤ 2026’ ਫ੍ਰੈਸ਼ਰਜ਼ ਫੈਸਟ ਕਰਵਾਇਆ ਅਗਲੀ ਖ਼ਬਰ ਸੰਤ ਬਾਬਾ ਗੁਰਬਚਨ ਸਿੰਘ ਡੰਡੇ ਵਾਲਿਆਂ ਦੀ ਸਾਲਾਨਾ ਬਰਸੀ ਭਲਕੇ
Ad Position 24