20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਤਿੰਨ ਸਾਲ ਪਹਿਲਾਂ ਪਰਿਵਾਰ ਦੇ ਸੁਨਿਹਰੇ ਭਵਿੱਖ ਲਈ ਜਰਮਨ ਗਏ ਨੌਜਵਾਨ ਗੁਰਸਾਹਿਬ ਦੀ ਮੌਤ ਨਾਲ ਪਿੰਡ ਥੋਬਾ ਦਾ ਮਹੌਲ ਗਮਗੀਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਗੁਰਸਾਹਿਬ

ਗੱਗੋਮਾਹਲ, 20 ਅਗਸਤ (ਬਲਵਿੰਦਰ ਸਿੰਘ ਸੰਧੂ)-ਪਿੰਡ ਥੋਬਾ ਦੇ ਨੌਜਵਾਨ ਗੁਰਸਾਹਿਬ ਸਿੰਘ 3 ਸਾਲ ਪਹਿਲਾਂ ਆਪਣੇ ਪਰਿਵਾਰ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਕੇ ਵਿਦੇਸ਼ ਵਿਚ ਸਟੱਡੀ ਵੀਜੇ ’ਤੇ ਗੁਰਸਾਹਿਬ ਸਿੰਘ ਦੀ ਰਹੱਸਮਈ ਮੌਤ ਦੀ ਖਬਰ ਨੇ ਪਰਿਵਾਰ ’ਤੇ ਕਹਿਰ ਢਾਹਿਆ ਹੈ । ਗੁਰਸਾਹਿਬ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਇਕ ਨਿੱਜੀ ਕੰਪਨੀ ਦਾ ਟਰੱਕ ਚਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ।

Ad Position 21
No active advertisement
ਗੁਰਸਾਹਿਬ ਦੇ ਪਿਤਾ ਤੇ ਪਰਿਵਾਰਕ ਮੈਂਬਰ ਚਿੰਤਾ ਵਿਚ ਡੁੱਬੇ ਹੋਏ ਤੇ ਹਾਸ਼ੀਏ ਵਿਚ ਗੁਰਸਾਹਿਬ ਦੀ ਫਾਈਲ ਫੋਟੋ । ਤਸਵੀਰਾਂ : ਸੰਧੂ 21-08-2026
ਗੱਗੋਮਾਹਲ, 20 ਅਗਸਤ (ਬਲਵਿੰਦਰ ਸਿੰਘ ਸੰਧੂ)-ਪਿੰਡ ਥੋਬਾ ਦੇ ਨੌਜਵਾਨ ਗੁਰਸਾਹਿਬ ਸਿੰਘ 3 ਸਾਲ ਪਹਿਲਾਂ ਆਪਣੇ ਪਰਿਵਾਰ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਕੇ ਵਿਦੇਸ਼ ਵਿਚ ਸਟੱਡੀ ਵੀਜੇ ’ਤੇ ਗੁਰਸਾਹਿਬ ਸਿੰਘ ਦੀ ਰਹੱਸਮਈ ਮੌਤ ਦੀ ਖਬਰ ਨੇ ਪਰਿਵਾਰ ’ਤੇ ਕਹਿਰ ਢਾਹਿਆ ਹੈ । ਗੁਰਸਾਹਿਬ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਇਕ ਨਿੱਜੀ ਕੰਪਨੀ ਦਾ ਟਰੱਕ ਚਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ । ਕਰੀਬ 3 ਸਾਲ ਪਹਿਲਾਂ ਉਸਨੇ ਆਪਣੇ ਇਕਲੌਤੇ ਪੁੱਤਰ ਗੁਰਸਾਹਿਬ ਸਿੰਘ ਜਿਸ ਦੀ ਉਮਰ ਕਰੀਬ 29 ਸਾਲ ਸੀ ਨੂੰ ਪਰਿਵਾਰ ਦੀ ਬੇਹਤਰ ਜਿੰਦਗੀ ਬਣਾਉਣ ਵਾਸਤੇ ਸਟੱਡੀ ਵੀਜੇ ਤੇ 2022 ਵਿਚ ਜਰਮਨ ਭੇਜਿਆ ਸੀ ਜਿੱਥੇ ਉਹ ਜਰਮਨ ਦੇ ਸ਼ਹਿਰ ਬਰਲੀਨ ਵਿਚ ਆਪਣੀ ਪੜ੍ਹਾਈ ਪੂਰੀ ਕਰਨ ਪਿਛੋਂ ਕੰਨਟੇਕਟ ਵੀਜੇ ’ਤੇ ਰਹਿ ਰਿਹਾ ਸੀ 18 ਅਗਸਤ ਨੂੰ ਕਰੀਬ ਭਾਰਤੀ ਸਮੇਂ ਅਨੁਸਾਰ 9 ਵਜੇ ਉਸਦਾ ਫੋਨ ਆਇਆ ਕਿ ਕੁਝ ਨੌਜਵਾਨਾਂ ਨਾਲ ਉਸ ਦਾ ਤਕਰਾਰ ਹੋਇਆ ਹੈ ਜਿਸ ਕਰਕੇ ਉਹ ਆਪਣਾ ਕਮਰਾ ਬਦਲੀ ਕਰ ਰਿਹਾ ਹੈ ,ਉਸਨੇ ਇਹ ਵੀ ਦੱਸਿਆ ਕਿ ਉਸਦੇ ਇਕ ਦੋਸਤ ਨੇ ਰੈਸਟੋਰੈਂਟ ਵਿਚ ਕਮਰੇ ਦਾ ਇੰਤਜਾਮ ਕਰ ਦਿੱਤਾ ਹੈ। ਅਗਲੀ ਸਵੇਰ 19 ਅਗਸਤ ਨੂੰ ਗੁਰਸਾਹਿਬ ਨੇ ਆਪਣੀ ਮਾਤਾ ਨੂੰ ਟੈਲੀਫੋਨ ’ਤੇ ਦੱਸਿਆ ਕਿ ਉਸਨੇ ਕਮਰਾ ਬਦਲੀ ਕਰਕੇ ਆਪਣਾ ਸਾਮਾਨ ਸ਼ਿਫਟ ਕਰ ਲਿਆ ਹੈ ਤੇ ਹੁਣ ਉਹ ਡਿਊਟੀ ’ਤੇ ਜਾ ਰਿਹਾ ਹੈ । ਸਾਡੇ ਪੁੱਤਰ ਨਾਲ ਪਤਾ ਨਹੀਂ ਕੀ ਭਾਣਾ ਵਾਪਰਿਆ ਕਿ ਬੀਤੀ ਰਾਤ ਕਰੀਬ 1 ਵਜੇ ਉਸਦੇ ਤਾਏ ਪ੍ਰਗਟ ਸਿੰਘ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਗੁਰਸਾਹਿਬ ਸਿੰਘ ਨੇ ਆਤਮ ਹੱਤਿਆ ਕਰ ਲਈ ਹੈ । ਗੁਰਜੀਤ ਸਿੰਘ ਨੇ ਦੱਸਿਆ ਕਿ ਉਸਦੀ 2 ਕਿਲੇ ਕੱਚੀ ਪੈਲੀ ਸੀ ਜੋ ਉਸਨੇ ਗਹਿਣੇ 6 ਲੱਖ ਰੁਪਏ ਵਿਚ ਧਰ ਕੇ ਤੇ ਕੁਝ ਕਰਜ ਚੁੱਕ ਕੇ ਕਰੀਬ 18 ਲੱਖ ਰੁਪਏ ਨਾਲ ਆਪਣੇ ਪੁੱਤਰ ਨੂੰ ਵਿਦੇਸ਼ ਵਿਚ ਕਮਾਈ ਕਰਨ ਲਈ ਭੇਜਿਆ ਸੀ ਪਰ ਅੱਜ ਮੇਰੇ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ । ਗੁਰਸਾਹਿਬ ਦੇ ਪਰਿਵਾਰਕ ਮੈਂਬਰਾਂ ਦਿਲਬਾਗ ਸਿੰਘ, ਸਤਵਿੰਦਰ ਸਿੰਘ, ਮੁਖਤਾਰ ਸਿੰਘ, ਅਵਤਾਰ ਸਿੰਘ ਆਦਿ ਨੇ ਭਾਰਤ ਸਰਕਾਰ ਤੇ ਜਰਮਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਸਦੇ ਦੇ ਪੁੱਤਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਸਾਡੇ ਪੁੱਤਰ ਦੀ ਮ੍ਰਿਤਕ ਦੇਹ ਸਾਡੇ ਗ੍ਰਹਿ ਪਿੰਡ ਥੋਬਾ ਵਿਖੇ ਪਹੁੰਚਾਈ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਐਨ.ਐੱਚ.ਐਮ. ਯੂਨੀਅਨ ਦੀ ਹੜਤਾਲ ਅੱਠਵੇਂ ਦਿਨ ਵੀ ਜਾਰੀ ਅਗਲੀ ਖ਼ਬਰ ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਮੀਟਿੰਗ
Ad Position 24