21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੋਲਡ ਵਾਰ ਦੇ ਦੌਰ ’ਚ ਭਾਰਤ-ਮੱਧ ਏਸ਼ੀਆ ਸੰਬੰਧਾਂ ’ਤੇ ਵਿਸ਼ੇਸ਼ ਭਾਸ਼ਨ ਕਰਵਾਇਆ

ਅੰਮ੍ਰਿਤਸਰ, 21 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤ ਅਤੇ ਮੱਧ ਏਸ਼ੀਆ ਦੇ ਸੰਬੰਧਾਂ ਦੀ ਇਤਿਹਾਸਕ ਅਤੇ ਰਣਨੀਤਕ ਮਹੱਤਤਾ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਸੈਂਟਰਲ ਏਸ਼ੀਅਨ ਸਟੱਡੀਜ਼ ਵਲੋਂ ‘ਕੋਲਡ ਵਾਰ ਦੇ ਦੌਰ ਵਿਚ ਭਾਰਤ-ਮੱਧ ਏਸ਼ੀਆ ਸੰਬੰਧ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ.

Ad Position 21
No active advertisement
ਅਜੀਤ ਡੈਸਕ 22-08-2026
ਅੰਮ੍ਰਿਤਸਰ, 21 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤ ਅਤੇ ਮੱਧ ਏਸ਼ੀਆ ਦੇ ਸੰਬੰਧਾਂ ਦੀ ਇਤਿਹਾਸਕ ਅਤੇ ਰਣਨੀਤਕ ਮਹੱਤਤਾ ਨੂੰ ਸਮਝਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਫਾਰ ਸੈਂਟਰਲ ਏਸ਼ੀਅਨ ਸਟੱਡੀਜ਼ ਵਲੋਂ ‘ਕੋਲਡ ਵਾਰ ਦੇ ਦੌਰ ਵਿਚ ਭਾਰਤ-ਮੱਧ ਏਸ਼ੀਆ ਸੰਬੰਧ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਭਾਰਤੀ ਵਿਦੇਸ਼ ਸੇਵਾ ਦੇ ਸੇਵਾਮੁਕਤ ਅਧਿਕਾਰੀ ਐਂਬ. ਅਸ਼ੋਕ ਕੇ. ਸ਼ਰਮਾ ਨੇ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਆਪਣੇ ਲੰਮੇ ਕੂਟਨੀਤਕ ਤਜਰਬੇ ਦੇ ਆਧਾਰ ’ਤੇ ਉਨ੍ਹਾਂ ਨੇ ਕੋਲਡ ਵਾਰ ਦੇ ਦੌਰ ਵਿਚ ਭਾਰਤ ਦੀ ਵਿਦੇਸ਼ ਨੀਤੀ ਅਤੇ ਮੱਧ ਏਸ਼ੀਆ ਨਾਲ ਉਸ ਦੇ ਸੰਬੰਧਾਂ ਬਾਰੇ ਵਿਚਾਰ ਸਾਂਝੇ ਕੀਤੇ। ਸੁਲੇਮਾਨ ਡੇਮੀਰੇਲ ਯੂਨੀਵਰਸਿਟੀ, ਅਲਮਾਟੀ, ਕਜ਼ਾਕਿਸਤਾਨ ਦੇ ਡਾ. ਰਾਜ ਕੁਮਾਰ ਸ਼ਰਮਾ ਨੇ ਵਿਸ਼ੇਸ਼ ਭਾਸ਼ਣ ਦਿੰਦਿਆਂ ਕੋਲਡ ਵਾਰ ਦੌਰਾਨ ਭਾਰਤ-ਮੱਧ ਏਸ਼ੀਆ ਸੰਬੰਧਾਂ ਦੇ ਇਤਿਹਾਸਕ, ਰਾਜਨੀਤਕ ਅਤੇ ਰਣਨੀਤਕ ਪੱਖਾਂ ਦਾ ਵਿਸ਼ਲੇਸ਼ਣ ਕੀਤਾ। ਇਸ ਮੌਕੇ ਹਿਊਮਨ ਜੈਨੇਟਿਕਸ ਵਿਭਾਗ ਦੀ ਪ੍ਰੋ. (ਡਾ.) ਵਸੁਧਾ ਸੰਬਿਆਲ ਅਤੇ ਜੀ. ਜੇ. ਸੀ. ਈ. ਆਈ. ਦੀ ਕੋਆਰਡੀਨੇਟਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈਂਟਰ ਫਾਰ ਸੈਂਟਰਲ ਏਸ਼ੀਅਨ ਸਟੱਡੀਜ਼ ਦੀ ਕੋਆਰਡੀਨੇਟਰ ਡਾ. ਸਵਾਤੀ ਮਹਿਤਾ ਨੇ ਸੈਂਟਰ ਦੇ ਉਦੇਸ਼ਾਂ ਅਤੇ ਅਕਾਦਮਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਆਦਿਤਿਆ ਪਰੀਹਾਰ, ਸਮਾਜਿਕ ਕਾਰਜ ਵਿਭਾਗ ਨੇ ਵਿਚਾਰ-ਵਟਾਂਦਰੇ ਦਾ ਸੰਚਾਲਨ ਕੀਤਾ। ਡਾ. ਮੁਨੀਸ਼ ਸੈਣੀ ਅਤੇ ਡਾ. ਪ੍ਰਭਸਿਮਰਨ ਸਿੰਘ, ਕੰਪਿਊਟਰ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਨੇ ਫੈਕਲਟੀ ਸਲਾਹਕਾਰ ਵਜੋਂ ਭੂਮਿਕਾ ਨਿਭਾਈ। ਸਮਾਗਮ ਵਿਚ ਕਜ਼ਾਕਿਸਤਾਨ ਗਣਰਾਜ ਦੇ ਦੂਤਾਵਾਸ ਦੇ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਅੰਬੈਸਡਰ ਗਿਤੇਸ਼ ਸ਼ਰਮਾ (ਆਈ.ਐੱਫ.ਐੱਸ. ਸੇਵਾਮੁਕਤ), ਪ੍ਰੋ. ਰਾਮਾਕਾਂਤ ਦਿਵੇਦੀ, ਆਈ.ਸੀ.ਏ.ਐੱਫ. ਅਤੇ ਮੱਧ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿਦਵਾਨਾਂ ਨੇ ਵੀ ਭਾਗ ਲਿਆ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਯੂਨੀਵਰਸਿਟੀ ਵਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ B ਕਰਵਾਇਆ ਅਗਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਉੱਤਰੀ ਰੇਲਵੇ ਦੇ ਪ੍ਰਿੰਸੀਪਲ ਚੀਫ਼ ਪਰਸੋਨਲ ਅਫ਼ਸਰ ਸੁਜੀਤ ਕੁਮਾਰ ਮਿਸ਼ਰਾ ਹੋਏ ਨਤਮਸਤਕ
Ad Position 24