ਲੁਧਿਆਣਾ, 14 ਅਕਤੂਬਰ (ਰੂਪੇਸ਼ ਕੁਮਾਰ) - ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ 15 ਅਕਤੂਬਰ ਨੂੰ ਪੰਜਾਬ ਭਰ ਦੇ ਟੋਲ ਪਲਾਜ਼ਾ ਮੁਫਤ ਰਹਿਣਗੇ। ਇਸ ਦਾ ਐਲਾਨ ਪੰਜਾਬ ਟੋਲ ਪਲਾਜਾ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਵਲੋਂ ਕੀਤਾ ਗਿਆ ਹੈ। ਉਨਾਂ ਨੇ ਇਹ ਜਾਣਕਾਰੀ ਇਕ ਵੀਡੀਓ ਸੰਦੇਸ਼ ਦੇ ਰਾਹੀਂ ਦਿੱਤੀ ਹੈ।