21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕੌਮੀ ਇਨਸਾਫ਼ ਮੋਰਚੇ ਦੇ ‘ਪੰਜਾਬ ਬੰਦ’ ਦੇ ਸੱਦੇ ਨੂੰ ‘ਗੁਰੂ ਨਗਰੀ’ ’ਚ ਮਿਲਿਆ ‘ਭਰਵਾਂ ਹੁੰਗਾਰਾ’

ਬਾਬਾ ਬਕਾਲਾ ਸਾਹਿਬ, 21 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਕੌਮੀ ਇਨਸਾਫ਼ ਮੌਰਚੇ ਵਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਦੌਰਾਨ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਅਤੇ ਨਾਲ ਲੱਗਦੇ ਇਲਾਕਿਆਂ ਦੇ ਬਾਜ਼ਾਰ ਮੁਕੰਮਲ ਰੂਪ ਵਿਚ ਬੰਦ ਰਹੇ। ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਹਨ, ਜਦੋਂ ਕਿ ਹਸਪਤਾਲ ਅਤੇ ਮੈਡੀਕਲ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ।

Ad Position 21
No active advertisement
ਅਜੀਤ ਡੈਸਕ 22-08-2026
ਬਾਬਾ ਬਕਾਲਾ ਸਾਹਿਬ, 21 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਕੌਮੀ ਇਨਸਾਫ਼ ਮੌਰਚੇ ਵਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਦੌਰਾਨ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਅਤੇ ਨਾਲ ਲੱਗਦੇ ਇਲਾਕਿਆਂ ਦੇ ਬਾਜ਼ਾਰ ਮੁਕੰਮਲ ਰੂਪ ਵਿਚ ਬੰਦ ਰਹੇ। ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਰਹੀਆਂ ਬੰਦ ਹਨ, ਜਦੋਂ ਕਿ ਹਸਪਤਾਲ ਅਤੇ ਮੈਡੀਕਲ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ। ਸਤਿਕਾਰ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ-ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਿੰਘ ਭੋਾਏਵਾਲ, ਭਾਈ ਜੁਗਰਾਜ ਸਿੰਘ ਧੂਲ਼ਕਾ, ਭਾਈ ਸੰਦੀਪ ਸਿੰਘ, ਭਾਈ ਲਾਭ ਸਿੰਘ ਸਮੇਤ ਹੋਰ ਹਾਜ਼ਰ ਸਨ । ਵੱਖ ਵੱਖ ਜਥੇਬੰਦੀਆਂ ਨੇ ਬਜ਼ਾਰ ਕਰਵਾਏ ਬੰਦ-ਇਸ ਦੌਰਾਨ ਬਾਬਾ ਬਕਾਲਾ ਸਾਹਿਬ ਤੇ ਆਸ ਪਾਸ ਦੇ ਇਲਾਕਿਆਂ ਵਿਚ ਬੰਦ ਦੇ ਸੱਦੇ ਨੂੰ ਭਰਵਾ ਹੁੰਗਾਰਾ ਮਿਲਿਆ। ਸਤਿਕਾਰ ਕਮੇਟੀ ਤੋਂ ਇਲਾਵਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਯੂਥ ਪ੍ਰਧਾਨ ਜੁਗਰਾਜ ਸਿੰਘ ਧੂਲਕਾ, ਸਿੱਖ ਜੀਵਨ ਜਾਚ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਖਾਲਸਾ, ਗੁਰੂ ਬਜ਼ਾਰ ਵੈਲਫੇਅਰ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਸੰਗਤਾਂ ਨੇ ਹੱਥ ਵਿਚ ‘ਬੰਦੀ ਸਿੰਘ ਰਿਹਾ ਕਰੋ’ ਦੀਆਂ ਤਖਤੀਆਂ ਫੜ ਕੇ ਸਤਿਨਾਮ ਵਾਹਿਗੁਰੂ ਦੇ ਜਾਪ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਕੀਤੀ ਗਈ ਅਤੇ ਬਾਬਾ ਬਕਾਲਾ ਸਾਹਿਬ ਦੇ ਬਾਜ਼ਾਰਾਂ ਨੂੰ ਮੁਕੰਮਲ ਤੌਰ ’ਤੇ ਬੰਦ ਰੱਖਿਆ ਗਿਆ ।‘’ਧੀਆਂ ਦੇ ਰਖਵਾਲੇ ਸੰਸਥਾ’ ਦੇ ਮੁਖੀ ਭਾਈ ਗੁਰਜੰਟ ਸਿੰਘ ਪੱਡੇਆਣਾ ਨੇ ਆਪਣੇ ਟਰੈਕਟਰ ਉਪਰ ਸਪੀਕਰ ਲਗਾਕੇ ਸਮੂਹ ਬਾਜ਼ਾਰ ਵਾਸੀਆਂ ਨੁੰ ਬਜ਼ਾਰ ਬੰਦ ਰੱਖਣ ਦਾ ਹੌਕਾ ਵੀ ਦਿੱਤਾ । ਇਸ ਮੌਕੇ ਭਾਈ ਜੁਗਰਾਜ ਸਿੰਘ, ਗੁਰਪ੍ਰਤਾਪ ਸਿੰਘ, ਦਲੀਪ ਸਿੰਘ, ਹਰਮਨ ਸਿੰਘ ਭੁੱਲਰ, ਜਸ਼ਨਪ੍ਰੀਤ ਸਿੰਘ, ਰਾਜਨਪ੍ਰੀਤ ਸਿੰਘ, ਨਵਪ੍ਰੀਤ ਸਿੰਘ ਤੋਂ ਇਲਾਵਾ ਬਾਜ਼ਾਰ ਕਮੇਟੀ ਦੇ ਹਰਦੀਪ ਸਿੰਘ, ਕੁਲਦੀਪ ਸਿੰਘ ਧਾਮੀ ਕੌਂਸਲਰ, ਦਲਬੀਰ ਸਿੰਘ, ਧਾਮੀ ਇਲੈਕਟਰੋਨਿਕਸ, ਰਾਜਵਿੰਦਰ ਸਿੰਘ ਗੋਲਡਨ ਅਤੇ ਹੋਰ ਹਾਜ਼ਰ ਸਨ । ਬੰਦ ਨੂੰ ਬਿਆਸ ’ਚ ਮਿਲਿਆ ਸਮਰਥਨ ਬਿਆਸ, (ਨਰਿੰਦਰ ਸਿੰਘ)- ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਕੌਮੀ ਇਨਸਾਫ ਮੋਰਚਾ ਵਲੋਂ ਪੰਜਾਬ ਬੰਦ ਦੇ ਸੱਦੇ ’ਤੇ ਬਿਆਸ ’ਚ ਦੁਕਾਨਾਂ ਨੂੰ ਮੁਕੰਮਲ ਬੰਦ ਕਰਕੇ ਦੁਕਾਨਦਾਰਾਂ ਨੇ ਪੂਰਨ ਸਮਰਥਨ ਜੁਟਾਇਆ। ਇਸ ਪੰਜਾਬ ਬੰਦ ਦੇ ਸੱਦੇ ਨੂੰ ਪੰਜਾਬ ਭਰ ਦੀਆਂ ਨਾਮੀ ਸਿੱਖ ਜਥੇਬੰਦੀਆਂ ਵਲੋਂ ਪੁਰਜੋਰ ਸਮਰਥਨ ਕਰਕੇ ਸਰਕਾਰ ਕੋਲ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਹੋਇਆਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ।ਕੌਮੀ ਮਾਰਗ ’ਤੇ ਸਰਕਾਰੀ ਬੱਸਾਂ ਅਤੇ ਪ੍ਰਾਈਵੇਟ ਬੱਸਾਂ ਵੀ ਪੂਰੀ ਤਰ੍ਹਾਂ ਨਾਲ ਬੰਦ ਰਹੀਆਂ। ਵਿਰਲੇ ਵਾਹਨ ਕੁਝ ਨਜ਼ਰ ਆਏ ਜੋ ਕਿਸੇ ਜਰੂਰੀ ਸੇਵਾਵਾਂ ਨਾਲ ਆ ਜਾ ਰਹੇ ਸਨ। ਆਮ ਹੀ ਯਾਤਰੀਆਂ ਨੂੰ ਬੱਸ ਅੱਡਿਆਂ ’ਤੇ ਪਰੇਸ਼ਾਨੀ ਦਾ ਸਾਹਮਣਾ ਕਰਦਿਆਂ ਦੇਖਿਆ ਗਿਆ, ਕਾਫੀ ਯਾਤਰੀ ਦੂਰ ਦੁਰੇਡੇ ਤੋਂ ਸਨ, ਜੋ ਕਿ ਆਪਣੀ ਮੰਜ਼ਲ ਤੱਕ ਪਹੁੰਚਣ ’ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ। ਆਟੋ ਚਾਲਕਾਂ ਨੇ ਕਾਫੀ ਪਿੰਡਾਂ ਤੱਕ ਇਨ੍ਹਾਂ ਸਵਾਰੀਆਂ ਨੂੰ ਪਹੁੰਚਾ ਕੇ ਮਨਮਰਜੀ ਦੇ ਪੈਸੇ ਵਸੂਲ ਕੀਤੇ। ਸਵਾਰੀਆਂ ਦਾ ਕਹਿਣਾ ਸੀ ਕਿ ਜੋ ਕਿਰਾਇਆ 50 ਰੁਪਏ ਹੋਣਾ ਚਾਹੀਦਾ ਸੀ, ਆਟੋ ਚਾਲਕਾਂ ਨੇ 150-200 ਰੁਪਏ ਵਸੂਲ ਕੀਤੇ। ਬਿਆਸ ਸਟੇਸ਼ਨ ਤੋਂ ਟਰੇਨਾਂ ਦੀ ਆਵਾਜਾਈ ਨਿਰੰਤਰ ਰਹੀ, ਕਿਸੇ ਵੀ ਤਰ੍ਹਾਂ ਦਾ ਵਿਘਨ ਨਹੀਂ ਦੇਖਿਆ ਗਿਆ। ਪੰਜਾਬ ਬੰਦ ਨੂੰ ਟਾਂਗਰਾ ’ਚ ਭਰਵਾਂ ਹੁੰਗਾਰਾ ਟਾਂਗਰਾ, (ਹਰਜਿੰਦਰ ਸਿੰਘ ਕਲੇਰ) - ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਟਾਂਗਰਾ ਵਿਖੇ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਜੀ.ਟੀ. ਰੋਡ ਅੱਡਾ ਟਾਂਗਰਾ ਅਤੇ ਮਲੀਆਂ ਵਿਖੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਮੁਕੰਮਲ ਤੌਰ ’ਤੇ ਬੰਦ ਰੱਖ ਕੇ ਬੰਦ ਦਾ ਸਮਰਥਨ ਕੀਤਾ ਗਿਆ। ਸਵੇਰੇ ਕਰੀਬ 7 ਤੋਂ ਦੁਪਹਿਰ 2 ਵਜੇ ਤੱਕ ਬਾਜ਼ਾਰਾਂ ਵਿਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਬੰਦ ਕਾਰਨ ਆਮ ਕਾਰੋਬਾਰ ਪ੍ਰਭਾਵਿਤ ਰਿਹਾ ਅਤੇ ਸੜਕਾਂ ’ਤੇ ਵੀ ਆਮ ਦਿਨਾਂ ਦੇ ਮੁਕਾਬਲੇ ਚਹਿਲ-ਪਹਿਲ ਘੱਟ ਦਿਖਾਈ ਦਿੱਤੀ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਬੰਦ ਦੇ ਸੱਦੇ ਦੇ ਸਮਰਥਨ ਵਿਚ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ ਹਨ। ਇਸ ਮੌਕੇ ਇਲਾਕੇ ਵਿਚ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ। ਪੰਜਾਬ ਬੰਦ ਨੂੰ ਸਠਿਆਲਾ ’ਚ ਭਰਵਾਂ ਹੁੰਗਾਰਾ ਸਠਿਆਲਾ , (ਜਗੀਰ ਸਿੰਘ ਸਫਰੀ)- ਸ਼੍ਰੋਮਣੀ ਅਕਾਲੀ ਦਲ ਮਾਨ (ਅੰਮ੍ਰਿਤਸਰ) ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਠਿਆਲਾ ਦੇ ਆਸ-ਪਾਸ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਇਲਾਕੇ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਰੱਖ ਕੇ ਬੰਦ ਦੇ ਸੱਦੇ ਦਾ ਸਮਰਥਨ ਕੀਤਾ। ਦੁਕਾਨਦਾਰਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ ਅਤੇ ਸਰਕਾਰਾਂ ਨੂੰ ਇਸ ਮਾਮਲੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਦੀ ਰਿਹਾਈ ਲਈ ਸਰਕਾਰ ਨੂੰ ਮਨੁੱਖੀ ਅਤੇ ਕਾਨੂੰਨੀ ਪੱਖਾਂ ਨੂੰ ਧਿਆਨ ਵਿਚ ਰੱਖਦਿਆਂ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਮਜੀਠਾ ਅਤੇ ਆਸ ਪਾਸ ਰਿਹਾ ਮੁਕੰਮਲ ਬੰਦ ਮਜੀਠਾ, (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਦਿੱਤੇ ਅੱਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਮਜੀਠਾ ਅਤੇ ਆਸ ਪਾਸ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਅਤੇ ਲਾਗੇ ਸਾਰੇ ਵਪਾਰਕ ਅਤੇ ਵਿਦਿਅਕ ਅਦਾਰੇ ਮੁਕੰਮਲ ਤੌਰ ‘ਤੇ ਬੰਦ ਰਹੇ। ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੀ ਬੰਦ ਰਹੀਆਂ ਪਰ ਹਲਕੀ ਆਵਾਜਾਈ ਰੁਕ ਰੁਕ ਕੇ ਚਲਦੀ ਰਹੀ। ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪ੍ਰਿਤਪਾਲ ਸਿੰਘ ਬੱਲ ਮਜੀਠਾ, ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਯੂਥ ਪ੍ਰਧਾਨ ਮਨਬੀਰ ਸਿੰਘ ਵਡਾਲਾ, ਸੋਸ਼ਲ ਵੈਲਫੇਅਰ ਸੁਸਾਇਟੀ ਮਜੀਠਾ ਦੇ ਜਨਰਲ ਸਕੱਤਰ ਜੋਗਾ ਸਿੰਘ ਅਠਵਾਲ, ਦੀ ਅਗਵਾਈ ਵਿਚ ਸ਼ਹਿਰ ਮਜੀਠਾ ਵਿਚ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰ 2 ਵਜੇ ਤੱਕ ਬੰਦ ਰੱਖਣ ਦੀ ਅਪੀਲ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ। ਲੰਬੀਆਂ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ ਜਦ ਕਿ ਕਥਿਤ ਤੌਰ ‘ਤੇ ਇਕ ਬਲਾਤਕਾਰੀ ਬਾਬਾ ਹਰ ਛੇ ਮਹੀਨੇ ਬਾਅਦ ਪੈਰੋਲ ‘ਤੇ ਬਾਹਰ ਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਬਜ਼ੁਰਗ ਮਾਤਾ ਜੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਹਨ ਅਤੇ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੇ ਹਨ ਪਰ ਸਰਕਾਰਾਂ ਉਨ੍ਹਾਂ ਨੂੰ ਮਾਤਾ ਦੇ ਮਿਲਣ ਵਾਸਤੇ ਪੈਰੋਲ ਨਹੀਂ ਦੇ ਰਹੀ ਜਦ ਕਿ ਭਾਈ ਹਵਾਰਾ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਉਕਤ ਆਗੂਆਂ ਨੇ ਕਿਹਾ ਕਿ ਅਜਿਹੇ ਵਰਤਾਰੇ ਨਾਲ ਸਿੱਖ ਆਪਣੇ ਆਪ ਨੂੰ ਇਸ ਦੇਸ਼ ਦੇ ਵਸਨੀਕ ਨਹੀਂ ਸਮਝ ਰਹੇ ਕਿਉਂਕਿ ਆਮ ਦੋਸ਼ੀਆਂ ਵਾਸਤੇ ਦੇਸ਼ ਦਾ ਕਾਨੂੰਨ ਹੋਰ ਅਤੇ ਸਿੱਖਾਂ ਵਾਸਤੇ ਕਾਨੂੰਨ ਹੋਰ ਹੈ। ਇਸ ਮੌਕੇ ਰਣਜੀਤ ਸਿੰਘ ਭੋਮਾ, ਮਨਬੀਰ ਸਿੰਘ ਵਡਾਲਾ, ਪ੍ਰਿਤਪਾਲ ਸਿੰਘ ਬੱਲ, ਰੋਗਾ ਸਿੰਘ ਅਠਵਾਲ, ਡਾ: ਸੁਖਦੀਪ ਸਿੰਘ, ਸੁਖਜੀਤ ਸਿੰਘ, ਦੁਰਗਾ ਦਾਸ ਵਡਾਲਾ ਸਾਬਕਾ ਸਰਪੰਚ, ਪ੍ਰਿੰਸ, ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ। ਅੱਡਾ ਟਾਹਲੀ ਸਾਹਿਬ ਵਿਖੇ ਬੰਦ ਨੂੰ ਮਿਲਿਆ ਜੁਲਿਆ ਹੁੰਗਾਰਾ ਟਾਹਲੀ ਸਾਹਿਬ, (ਵਿਨੋਦ ਭੀਲੋਵਾਲ)-ਪੰਜਾਬ ਬੰਦ ਦੇ ਸੱਦੇ ਨੂੰ ਟਾਹਲੀ ਸਾਹਿਬ ਅੱਡੇ ਤੇ ਨੇੜਲੇ ਕਸਬਿਆਂ ਵਿਚ ਵੀ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਹੈ ਪਰ ਸਰਕਾਰੀ ਤੇ ਕੁਝ ਪ੍ਰਾਈਵੇਟ ਸਕੂਲ ਖੁੱਲ੍ਹੇ ਰਹੇ ਖਾਸ ਕਰਕੇ ਸੱਤਿਆ ਭਾਰਤੀ ਸਕੂਲ ਦੀਆਂ ਬਰਾਂਚਾਂ ਖੁੱਲ੍ਹੀਆਂ ਰਹੀਆਂ ਤੇ ਜਿਨ੍ਹਾਂ ਦੀਆਂ ਵੈਨਾਂ ਨਾ ਆਉਣ ਕਰਕੇ ਮਾਪਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਰਹੱਦੀ ਪਿੰਡਾਂ ’ਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਚੋਗਾਵਾਂ, (ਗੁਰਵਿੰਦਰ ਸਿੰਘ ਕਲਸੀ)-ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ‘ਤੇ ਅੱਜ ਸਰਹੱਦੀ ਪਿੰਡ ਕੱਕੜ ਤੇ ਹੋਰਨਾਂ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲਿਆ। ਸਵੇਰ ਤੋਂ ਹੀ ਸਮੁੱਚੇ ਬਾਜ਼ਾਰ ਅਤੇ ਵਪਾਰਕ ਅਦਾਰੇ ਮੁਕੰਮਲ ਤੌਰ ‘ਤੇ ਬੰਦ ਰਹੇ, ਜੋ ਕਿ ਦੁਪਹਿਰ 2 ਵਜੇ ਤੱਕ ਬੰਦ ਰਹੇ। ਬੰਦ ਦੇ ਸਮਰਥਨ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਜ਼ੋਨ ਲੋਪੋਕੇ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ, ਸਾਹਿਬ ਸਿੰਘ , ਡਾ. ਗੁਰਪ੍ਰਤਾਪ ਸਿੰਘ ਕੱਕੜ, ਪਿੰਡ ਕੱਕੜ ਦੇ ਪ੍ਰਧਾਨ ਰਾਜਬੀਰ ਸਿੰਘ, ਪ੍ਰਭਜੀਤ ਸਿੰਘ, ਬਲਰਾਜ ਸਿੰਘ, ਸਤਿੰਦਰਜੀਤ ਸਿੰਘ, ਸੁਖਬੀਰ ਸਿੰਘ ਆਦਿ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਬਲਾਕ ਹਰਸਾ ਛੀਨਾ ਦੇ ਵੱਖ ਵੱਖ ਖੇਤਰਾਂ ਵਿਚ ਮਿਲਿਆ ਭਰਵਾਂ ਹੁੰਗਾਰਾ ਹਰਸਾ ਛੀਨਾ, (ਕੜਿਆਲ)-ਪੰਜਾਬ ਬੰਦ ਦੇ ਦਿਤੇ ਸੱਦੇ ਨੂੰ ਬਲਾਕ ਹਰਸਾ ਛੀਨਾ ਤੇ ਆਸ ਪਾਸ ਦੇ ਖੇਤਰਾਂ ਵਿਚ ਭਰਵਾਂ ਹੁੰਗਾਰਾ ਮਿਲਿਆ। ਇਥੇ ਇਹ ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਕਿ ਜਿਆਦਾਤਰ ਪਿੰਡਾਂ ਵਿਚ ਚੱਲਦੇ ਵਪਾਰਕ ਅਦਾਰੇ ਤੇ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹੀਆਂ। ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁਕੜਾਂਵਾਲਾ, ਭਲਾ ਪਿੰਡ, ਦਾਲਮ, ਵਿਚਲਾ ਕਿਲ੍ਹਾ ਤੇ ਹੋਰਨਾਂ ਅੱਡਿਆਂ ’ਤੇ ਸਥਿਤ ਕਾਰੋਬਾਰੀ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹੀਆਂ। ਜ਼ਿਕਰਯੋਗ ਹੈ ਕਿ ਪੰਜਾਬ ਬੰਦ ਦੇ ਸੱਦੇ ਕਾਰਨ ਲਗਪਗ ਸਾਰੇ ਨਿੱਜੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਛੁੱਟੀ ਰਹੀ, ਜਦਕਿ ਸਰਕਾਰੀ ਸਕੂਲ ਆਮ ਵਾਂਗ ਖੁੱਲ੍ਹਣ ਦੇ ਬਾਵਜੂਦ ਵਿਦਿਆਰਥੀਆਂ ਦੀ ਹਾਜਰੀ ਬਹੁਤ ਘੱਟ ਰਹੀ ਪਰ ਅਧਿਆਪਕ ਵਿਦਿਅਕ ਸੰਸਥਾਵਾਂ ਵਿਚ ਹਾਜ਼ਰ ਰਹੇ। ਇਸ ਦੇ ਨਾਲ ਹੀ ਸੜਕਾਂ ’ਤੇ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਬਹੁਤ ਘੱਟ ਨਜ਼ਰ ਆਈ ਤੇ ਸਵੇਰ ਤੋਂ ਹੀ ਅੱਡਾ ਕੁੱਕੜ੍ਹਾਂਵਾਲਾ ਵਿਖੇ ਵਪਾਰਕ ਅਦਾਰਿਆਂ ਦੇ ਸ਼ਟਰ ਡਾਊਨ ਰਹੇ। ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿਚ ਅੱਡਾ ਕੁਕੜਾਂਵਾਲਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਸਿਰਫ ਕੁਝ ਦਵਾਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਪੈਟਰੋਲ ਪੰਪ, ਵਿਦਿਅਕ ਅਦਾਰੇ, ਫਲ ਅਤੇ ਸਬਜ਼ੀਆਂ ਵਾਲੀਆਂ ਦੁਕਾਨਾਂ ਅਤੇ ਬੈਂਕ ਵੀ ਬੰਦ ਰਹੇ। ਕੁੱਲ ਮਿਲਾ ਕੇ ਬਲਾਕ ਹਰਸਾ ਛੀਨਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਪੰਜਾਬ ਬੰਦ ਦੇ ਸੱਦੇ ਨੂੰ ਵੱਡਾ ਸਮਰਥਨ ਮਿਲਿਆ। ਚੋਗਾਵਾਂ ਤੇ ਆਸ-ਪਾਸ ਦੇ ਪਿੰਡਾਂ ’ਚ ਰੋਸ ਮਾਰਚ ਚੋਗਾਵਾਂ, (ਗੁਰਵਿੰਦਰ ਸਿੰਘ ਕਲਸੀ)- ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਵਲੋਂ ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਚੋਗਾਵਾਂ, ਲੋਪੋਕੇ ਅਤੇ ਆਸ ਪਾਸ ਦੇ ਪਿੰਡਾਂ ਵਿਚ ਬੰਦ ਨੂੰ ਭਰਵਾਂ ਸਮਰਥਨ ਮਿਲਿਆ। ਇਸ ਮੌਕੇ ਬਾਬਾ ਰਾਜਨ ਸਿੰਘ ਮੌੜੇ ਕਲਾਂ ਦੀ ਅਗਵਾਈ ਹੇਠ ਬਾਬਾ ਸ਼ਿਵਰਾਜ ਸਿੰਘ, ਜੁਗਰਾਜ ਸਿੰਘ ਭੰਗਵਾਂ ਅਕਾਲੀ ਦਲ ਵਾਰਸ ਪੰਜਾਬ, ਬਾਬਾ ਸਰਵਣ ਸਿੰਘ, ਕੁਲਬੀਰ ਸਿੰਘ ਕਿਸਾਨ ਆਗੂ, ਪ੍ਰੈਸ ਸਕੱਤਰ ਸੁਖਜਿੰਦਰ ਸਿੰਘ ਸ਼ਾਹ ਲੋਪੋਕੇ , ਰਣਜੀਤ ਸਿੰਘ ਟਪਿਆਲਾ, ਵਿਜੇ ਸਿੰਘ ਮੌੜੇ, ਸਾਹਿਬ ਸਿੰਘ, ਲਖਵਿੰਦਰ ਸਿੰਘ ਗੁਰਵਿੰਦਰ ਸਿੰਘ ਬਲਬੀਰ ਸਿੰਘ ਕਾਲੂ ਆਦਿ ਨੇ ਕਸਬਾ ਚੋਗਾਵਾਂ ਅਤੇ ਆਸ ਪਾਸ ਦੇ ਪਿੰਡਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਰੋਸ ਮਾਰਚ ਕੀਤਾ। ਕਸਬਾ ਤਰਸਿੱਕਾ ’ਚ ਬੰਦ ਨੂੰ ਮਿਲਿਆ ਭਰਪੂਰ ਸਮਰਥਨ ਤਰਸਿੱਕਾ, (ਅਤਰ ਸਿੰਘ ਤਰਸਿੱਕਾ)-ਲੰਮੇ ਅਰਸੇ ਤੋਂ ਸਜਾਵਾਂ ਪੂਰੀਆਂ ਕਰ ਚੁੱਕੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚਾ ਦੇ ਪ੍ਰਮੁੱਖ ਆਗੂਆਂ ਵਲੋਂ ਅੱਜ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕਸਬਾ ਪੁਲ ਨਹਿਰ ਤਰਸਿੱਕਾ, ਸੈਦੋਲੇਲ ਖਜਾਲਾ, ਜਬੋਵਾਲ ਤੇ ਡੇਹਰੀਵਾਲਾ ਚ ਦੁਕਾਨਦਾਰਾਂ ਨੇ 7 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਕਰਕੇ ਭਰਪੂਰ ਸਮਰਥਨ ਦਿੱਤਾ ਤੇ ਬੱਸਾਂ ਦੀ ਆਵਾਜਾਈ ਵੀ ਬੰਦ ਰਹੀ ਤੇ ਕਿਸੇ ਪਾਸੇ ਤੋਂ ਵੀ ਕੋਈ ਆਣ ਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਬੰਦ ਨੂੰ ਦੀ ਸਫਲਤਾ ਲਈ ਬਲਾਕ ਤਰਸਿੱਕਾ ਦੀ ਪ੍ਰਮੁੱਖ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਦੇ ਵਰਕਰਾਂ ਤੋਂ ਇਲਾਵਾ ਦੁਕਾਨਦਾਰਾਂ ਨੇ ਵੀ ਪੂਰਨ ਸਹਿਯੋਗ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਰਾਮਾ ਮੰਡੀ ਚੌਕ ’ਚ ਰੇਤ ਦੇ ਟਿੱਪਰ ਖੜ੍ਹੇ ਕਰਕੇ ਬੰਦ ਕੀਤੀ ਗਈ ਸੜਕ ਪੰਜਾਬ ਬੰਦ ਦੀ ਕਾਲ ਦਾ ਰਾਮਾ ਮੰਡੀ ਤੇ ਛਾਉਣੀ ’ ਚ... ਅਗਲੀ ਖ਼ਬਰ ਪਿੰਡ ਜੱਬੋਵਾਲ ਵਿਖੇ 13 ਸਾਲਾ ਨੌਜਵਾਨ ਦੀ ਮੌਤ, ਕਤਲ ਦਾ ਸ਼ੱਕ
Ad Position 24