ਰਾਮਾ ਮੰਡੀ ਚੌਕ ’ਚ ਰੇਤ ਦੇ ਟਿੱਪਰ ਖੜ੍ਹੇ ਕਰਕੇ ਬੰਦ ਕੀਤੀ ਗਈ ਸੜਕ
ਪੰਜਾਬ ਬੰਦ ਦੀ ਕਾਲ ਦਾ ਰਾਮਾ ਮੰਡੀ ਤੇ ਛਾਉਣੀ ’ ਚ ਰਿਹਾ ਪੂਰਾ ਅਸਰ ਜਲੰਧਰ - ਫਗਵਾੜਾ ਹਾਈਵੇ ਪੂਰੀ ਤਰ੍ਹਾਂ ਰਿਹਾ ਬੰਦ
ਜਲੰਧਰ ਛਾਉਣੀ , 21 ਅਗਸਤ ( ਪਵਨ ਖਰਬੰਦਾ )- ਕੌਮੀ ਇਨਸਾਫ਼ ਮੋਰਚਾ ਵਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਅੱਜ ਵੱਖ ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਸਮੱਰਥਣ ਕਾਰਨ ਜਿੱਥੇ ਜਲੰਧਰ ਸ਼ਹਿਰ ਦੇ ਅਧੀਨ ਆਉਂਦੇ ਖੇਤਰਾਂ ’ ਚ ਸਥਿਤ ਸਾਰੀਆਂ ਹੀ ਮਾਰਕੀਟ ਬੰਦ ਰਹੀਆਂ , ਉੱਥੇ ਹੀ ਜਲੰਧਰ ਸ਼ਹਿਰ ਦੇ ਅਧੀਨ ਆਉਂਦੀ ਰਾਮਾ ਮੰਡੀ ਮਾਰਕੀਟ ਤੇ ਜਲੰਧਰ ਛਾਉਣੀ ਦਾ ਬਾਜਾਰ ਪੂਰਨ ਤੌਰ ’ ਤੇ ਬੰਦ ਰਿਹਾ ਤੇ ਸਾਰੀ ਹੀ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਇਸ ਦਾ ਪੂਰਾ ਸਮਰਥਣ ਕੀਤਾ ਗਿਆ । ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੁਲਿਸ ਵਲੋਂ ਵੀ ਲੋਕਾਂ ਦੀ ਸੁਰੱਖਿਆ ਲਈ ਵੱਖ ਵੱਖ ਥਾਵਾਂ ’ ਤੇ ਨਾਕਾਬੰਦੀ ਕੀਤੀ ਗਈ ਸੀ ਤੇ ਦੂਰ ਦੂਰ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਜਲੰਧਰ ਛਾਉਣੀ ਤੋਂ ਹੁੰਦੇ ਹੋਏ ਦੀਪ ਨਗਰ ਰਾਹੀਂ ਫਗਵਾੜਾ ਵੱਲ ਨੂੰ ਭੇਜਿਆ ਜਾ ਰਿਹਾ ਸੀ ।
ਜਲੰਧਰ ਛਾਉਣੀ , 21 ਅਗਸਤ ( ਪਵਨ ਖਰਬੰਦਾ )- ਕੌਮੀ ਇਨਸਾਫ਼ ਮੋਰਚਾ ਵਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਅੱਜ ਵੱਖ ਵੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਸਮੱਰਥਣ ਕਾਰਨ ਜਿੱਥੇ ਜਲੰਧਰ ਸ਼ਹਿਰ ਦੇ ਅਧੀਨ ਆਉਂਦੇ ਖੇਤਰਾਂ ’ ਚ ਸਥਿਤ ਸਾਰੀਆਂ ਹੀ ਮਾਰਕੀਟ ਬੰਦ ਰਹੀਆਂ , ਉੱਥੇ ਹੀ ਜਲੰਧਰ ਸ਼ਹਿਰ ਦੇ ਅਧੀਨ ਆਉਂਦੀ ਰਾਮਾ ਮੰਡੀ ਮਾਰਕੀਟ ਤੇ ਜਲੰਧਰ ਛਾਉਣੀ ਦਾ ਬਾਜਾਰ ਪੂਰਨ ਤੌਰ ’ ਤੇ ਬੰਦ ਰਿਹਾ ਤੇ ਸਾਰੀ ਹੀ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਇਸ ਦਾ ਪੂਰਾ ਸਮਰਥਣ ਕੀਤਾ ਗਿਆ । ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਪੁਲਿਸ ਵਲੋਂ ਵੀ ਲੋਕਾਂ ਦੀ ਸੁਰੱਖਿਆ ਲਈ ਵੱਖ ਵੱਖ ਥਾਵਾਂ ’ ਤੇ ਨਾਕਾਬੰਦੀ ਕੀਤੀ ਗਈ ਸੀ ਤੇ ਦੂਰ ਦੂਰ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਜਲੰਧਰ ਛਾਉਣੀ ਤੋਂ ਹੁੰਦੇ ਹੋਏ ਦੀਪ ਨਗਰ ਰਾਹੀਂ ਫਗਵਾੜਾ ਵੱਲ ਨੂੰ ਭੇਜਿਆ ਜਾ ਰਿਹਾ ਸੀ । ਇੱਥੇ ਦੱਸਣਯੋਗ ਹੈ ਕਿ ਸਵੇਰ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਚੱਲੇ ਇਸ ਰੋਸ ਪ੍ਰਦਰਸ਼ਨ ਦੌਰਾਨ ਰਾਮਾ ਮੰਡੀ ਚੌਂਕ ਕਾਫ਼ੀ ਹਿੱਸਾ ਬੰਦ ਰਿਹਾ ਤੇ ਕੁਝ ਰਸਤਿਆਂ ’ ਤੇ ਰੇਤ ਨਾਲ ਭਰੇ ਹੋਏ ਟਿੱਪਰਾਂ ਨੂੰ ਖੜ੍ਹਾ ਕਰਕੇ ਬੰਦ ਕਰ ਦਿੱਤਾ ਗਿਆ । ਇਸ ਦੌਰਾਨ ਭਾਵੇਂ ਵਾਹਨ ਚਾਲਕਾਂ ਤੇ ਪੈਦਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪ੍ਰੰਤੂ ਵੱਡੇ ਪੱਧਰ ’ ਤੇ ਵੱਖ ਵੱਖ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੀ ਕਾਲ ਦਾ ਸਮਰਥਣ ਕੀਤਾ ਗਿਆ । ਨਿੱਜੀ ਸਕੂਲ ਬੰਦ ਤੇ ਸਰਕਾਰੀ ਸਕੂਲ ਰਹੇ ਖੁੱਲ੍ਹੇ – ਕੌਮੀ ਇਨਸਾਫ਼ ਮੋਰਚੇ ਵਲੋਂ ਬੀਤੇ ਕਈ ਦਿਨ ਪਹਿਲਾਂ ਹੀ 21 ਅਗਸਤ ਨੂੰ ਪੰਬਾਜ ਬੰਦ ਦੀ ਕਾਲ ਦਿੱਤੀ ਗਈ ਸੀ ਤੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲੰਧਰ ਸ਼ਹਿਰ ਅਤੇ ਦਿਹਾਤੀ ਖੇਤਰਾਂ ’ ਚ ਸਥਿਤ ਜਿਆਦਾਤਰ ਨਿੱਜੀ ਸਕੂਲਾਂ ਵਲੋਂ ਆਪਣੇ ਸਕੂਲਾਂ ’ ਚ ਇੱਕ ਦਿਨ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਪ੍ਰੰਤੂ ਅੱਜ ਪੰਜਾਬ ਬੰਦ ਦੀ ਕਾਲ ਦੇ ਬਾਵਜੂਦ ਸ਼ਹਿਰ ਦੇ ਅਧੀਨ ਆਉਂਦੇ ਜਿਆਦਾਤਰ ਸਰਕਾਰੀ ਸਕੂਲ ਖੁੱਲ੍ਹੇ ਰਹੇ ਤੇ ਸਟਾਫ਼ ਮੈਂਬਰ ਵੀ ਇਸ ਦੌਰਾਨ ਹਾਜ਼ਰ ਰਹੇ । ਜਲੰਧਰ - ਫਗਵਾੜਾ ਹਾਈਵੇ ਪੂਰੀ ਤਰ੍ਹਾਂ ਰਿਹਾ ਸੁਨੂਸਾਨ – ਪੰਜਾਬ ਬੰਦ ਕਾਲ ਦੀ ਮੱਦੇਨਜ਼ਰ ਵੱਖ ਵੱਖ ਜਥੇਬੰਦੀਆਂ ਵਲੋਂ ਕੀਤੇ ਗਏ ਸਮੱਰਥਣ ਤਹਿਤ ਭਾਰਤੀ ਕਿਸਾਨ ਯੂਨੀਅਨ ਦੁਆਬਾ ਵਲੋਂ ਬਾਠ ਕੈਥਲ ਦੇ ਬਾਹਰ ਜਲੰਧਰ - ਫਗਵਾੜਾ ਮੁੱਖ ਮਾਰਗ ’ ਤੇ ਟੈਂਟ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ , ਜਿਸ ਕਾਰਨ ਜਲੰਧਰ ਤੋਂ ਫਗਵਾੜਾ ਵੱਲ ਨੂੰ ਜਾਣ ਵਾਲਾ ਹਾਈਵੇ ਪੂਰੀ ਤਰ੍ਹਾਂ ਬੰਦ ਰਿਹਾ ਪ੍ਰੰਤੂ ਇਸ ਦੌਰਾਨ ਕੁਝ ਵਾਹਨ ਚਾਲਕ ਲਾਗਲੇ ਖੇਤਰਾਂ ਤੋਂ ਹੁੰਦੇ ਹੋਏ ਜਲੰਧਰ ਤੋਂ ਫਗਵਾੜਾ ਵੱਲ ਅਤੇ ਫਗਵਾੜਾ ਤੋਂ ਜਲੰਧਰ ਵੱਲ ਨੂੰ ਜਾਂਦੇ ਹੋਏ ਨਜ਼ਰ ਆਏ ।