ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ‘ਰੁੱਖ ਲਗਾਓ ਰੁੱਖ ਬਚਾਓ’ ਸੰਬੰਧੀ ਰੈਲੀ ਕੱਢੀ
ਅਧਿਆਪਕਾਂ ਤੇ ਬੱਚਿਆਂ ਨੇ ਘਰ- ਘਰ ਜਾ ਕੇ ਬੂਟੇ ਵੰਡੇ
ਟਾਹਲੀ ਸਾਹਿਬ, 23 ਅਗਸਤ (ਵਿਨੋਦ ਭੀਲੋਵਾਲ)- ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਬੱਚਿਆਂ ਵਲੋਂ ਪੋਸਟਰ ਫੜੇ ਹੋਏ ‘ਰੁੱਖ ਲਗਾਓ ਧਰਤੀ ਬਚਾਓ’ ਅਤੇ ਰੁੱਖ ਸਾਡਾ ਜੀਵਨ ਸੰਬੰਧੀ ਜਾਗਰਕ ਰੈਲੀ ਕੱਢੀ ਗਈ । ਇਸ ਰੈਲੀ ਦੌਰਾਨ ਬੱਚਿਆਂ ਨੇ ਘਰ- ਘਰ ਜਾ ਕੇ ਬੂਟੇ ਵੰਡੇ ਅਤੇ ਲੋਕਾਂ ਨੂੰ ਰੁੱਖ ਲਗਾਉਣ, ਉਨ੍ਹਾਂ ਦੀ ਰੱਖਿਆ ਕਰਨ, ਵਾਤਾਵਰਨ ਨੂੰ ਹਰਾ ਭਰਾ ਅਤੇ ਸਾਫ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਪਿੰਡ ਵਿਚ ਫਲਦਾਰ,ਛਾਂਦਾਰ,ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ।
ਟਾਹਲੀ ਸਾਹਿਬ, 23 ਅਗਸਤ (ਵਿਨੋਦ ਭੀਲੋਵਾਲ)- ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਬੱਚਿਆਂ ਵਲੋਂ ਪੋਸਟਰ ਫੜੇ ਹੋਏ ‘ਰੁੱਖ ਲਗਾਓ ਧਰਤੀ ਬਚਾਓ’ ਅਤੇ ਰੁੱਖ ਸਾਡਾ ਜੀਵਨ ਸੰਬੰਧੀ ਜਾਗਰਕ ਰੈਲੀ ਕੱਢੀ ਗਈ । ਇਸ ਰੈਲੀ ਦੌਰਾਨ ਬੱਚਿਆਂ ਨੇ ਘਰ- ਘਰ ਜਾ ਕੇ ਬੂਟੇ ਵੰਡੇ ਅਤੇ ਲੋਕਾਂ ਨੂੰ ਰੁੱਖ ਲਗਾਉਣ, ਉਨ੍ਹਾਂ ਦੀ ਰੱਖਿਆ ਕਰਨ, ਵਾਤਾਵਰਨ ਨੂੰ ਹਰਾ ਭਰਾ ਅਤੇ ਸਾਫ ਰੱਖਣ ਲਈ ਉਤਸ਼ਾਹਿਤ ਕੀਤਾ ਅਤੇ ਪਿੰਡ ਵਿਚ ਫਲਦਾਰ,ਛਾਂਦਾਰ,ਫਲਦਾਰ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ । ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਦੀ ਪ੍ਰਿੰ: ਪਰਮਜੀਤ ਕੌਰ ਨੇ ਕਿਹਾ ਕਿ ਕੁਦਰਤ ਨੇ ਮਨੁੱਖਾ ਜੀਵਨ ਨੂੰ ਚਲਾਉਣ ਵਾਸਤੇ ਬੂਟੇ ਲਾਉਣ ਦੀ ਸ਼ੁਰੂਆਤ ਕਰਦੇ ਹੋਏ ਅਣਮੁੱਲੇ ਕੁਦਰਤੀ ਭੰਡਾਰ ਬਖਸ਼ੇ ਹਨ, ਜਿਸ ਨਾਲ ਸਾਡਾ ਸਰੀਰਕ, ਮਾਨਸਿਕ ਤੇ ਸਮਾਜਿਕ ਤਾਣਾਂ-ਬਾਣਾਂ ਸਹੀ ਤਰੀਕੇ ਨਾਲ ਚੱਲਣ ’ਚ ਸਹਾਈ ਹੁੰਦਾ ਹੈ ਅਤੇ ਵਾਤਾਵਰਨ ਦੇ ਇਨ੍ਹਾਂ ਕੁਦਰਤੀ ਸਾਧਨਾਂ ਨੂੰ ਬਚਾਉਣਾ ਹਰ ਮਨੁੱਖ ਦਾ ਮੁੱਢਲਾ ਫਰਜ਼ ਬਣਦਾ ਹੈ। ਇਸ ਮੌਕੇ ਸੰਦੀਪ ਕੌਰ, ਪਰਮਜੀਤ ਕੌਰ ਨਵਜੋਤ ਕੀ ਸ਼ਰਨਜੀਤ ਕੌਰ, ਪਵਨਪ੍ਰੀਤ ਕੌਰ ਅਤੇ ਮੈਡਮ ਲਵਪ੍ਰੀਤ ਕੌਰ ਹਾਜ਼ਰ ਸਨ।