ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਕੱਥੂਨੰਗਲ ਵਲੋਂ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ
ਕੱਥੂਨੰਗਲ, 25 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਥੂਨੰਗਲ ਵਲੋਂ ਪਿੰਡ ਕੱਥੂਨੰਗਲ ਵਿਖੇ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਉਪਰੰਤ ਜ਼ੋਨ ਕੱਥੂਨੰਗਲ ਅਧੀਨ ਆਉਂਦੇ ਸਾਰੇ ਪਿੰਡਾਂ ਵਿਚ ਪੰਜਾਬ ਸਰਕਾਰ ਦੀਆਂ ਨਕਾਮੀਆਂ ਖਿਲਾਫ ਘਰ ਘਰ ਅੱਗੇ ਫਲੈਕਸੀਆਂ, ਬੋਰਡ ਜੋ ਕਿਸਾਨਾਂ ਵਲੋਂ ਤਿਆਰ ਕਰਵਾਏ ਗਏ ਸਨ, ਲਗਾਏ ਗਏ ਤਾਂ ਜੋ ਸਰਕਾਰ ਦੀਆਂ ਧੱਕੇਸ਼ਾਹੀਆਂ ਜੱਗ ਜ਼ਾਹਰ ਹੋ ਸਕਣ ਅਤੇ ਇਸ ਸਰਕਾਰ ਪ੍ਰਤੀ ਹਰ ਇਕ ਵਰਗ ਨੂੰ ਜਾਗਰੂਕ ਕੀਤਾ ਜਾਵੇ।
ਕੱਥੂਨੰਗਲ, 25 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਥੂਨੰਗਲ ਵਲੋਂ ਪਿੰਡ ਕੱਥੂਨੰਗਲ ਵਿਖੇ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਉਪਰੰਤ ਜ਼ੋਨ ਕੱਥੂਨੰਗਲ ਅਧੀਨ ਆਉਂਦੇ ਸਾਰੇ ਪਿੰਡਾਂ ਵਿਚ ਪੰਜਾਬ ਸਰਕਾਰ ਦੀਆਂ ਨਕਾਮੀਆਂ ਖਿਲਾਫ ਘਰ ਘਰ ਅੱਗੇ ਫਲੈਕਸੀਆਂ, ਬੋਰਡ ਜੋ ਕਿਸਾਨਾਂ ਵਲੋਂ ਤਿਆਰ ਕਰਵਾਏ ਗਏ ਸਨ, ਲਗਾਏ ਗਏ ਤਾਂ ਜੋ ਸਰਕਾਰ ਦੀਆਂ ਧੱਕੇਸ਼ਾਹੀਆਂ ਜੱਗ ਜ਼ਾਹਰ ਹੋ ਸਕਣ ਅਤੇ ਇਸ ਸਰਕਾਰ ਪ੍ਰਤੀ ਹਰ ਇਕ ਵਰਗ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਕਿਸਾਨ ਆਗੂ ਗੁਰਬਾਜ਼ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਖਨੌਰੀ ਬਾਰਡਰ ’ਤੇ ਪਿਛਲੇ ਮੋਰਚੇ ਦੌਰਾਨ ਕਿਸਾਨਾਂ ਦੀਆਂ ਚੋਰੀ ਕੀਤੀਆਂ ਟਰਾਲੀਆਂ ਵਾਪਸ ਕੀਤੀਆਂ ਜਾਣ ਅਤੇ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਸ਼ਹੀਦਾਂ ਦੇ ਵਾਰਿਸਾਂ ਦੇ ਕਰਜ਼ੇ ਖ਼ਤਮ ਕੀਤੇ ਜਾਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਇਸ ਮੌਕੇ ਜ਼ੋਨ ਪ੍ਰਧਾਨ ਹਰਜੀਤ ਸਿੰਘ ਭੁੱਲਰ, ਸਕੱਤਰ:- ਬਲਜੀਤ ਸਿੰਘ, ਖ਼ਜ਼ਾਨਚੀ ਗੁਰਬਾਜ ਸਿੰਘ ਭੁੱਲਰ, ਲਵਿੰਦਰ ਸਿੰਘ ਰੂਪੋਵਾਲੀ,ਤਸਬੀਰ ਸਿੰਘ ਰੂਪੋਵਾਲੀ, ਸਰਬਜੀਤ ਸਿੰਘ ਸਾਹਿਜਾਦਾ, ਸਰਵਣ ਸਿੰਘ ਮਾਨ, ਨਰਿੰਦਰ ਸਿੰਘ ਢੱਡੇ, ਤਰਲੋਚਨ ਸਿੰਘ ਕੱਥੂਨੰਗਲ, ਮਨਦੀਪ ਸਿੰਘ ਕੱਥੂਨੰਗਲ, ਤਜਿੰਦਰ ਸਿੰਘ ਬੌਬੀ, ਅਵਤਾਰ ਸਿੰਘ ਜਹਾਂਗੀਰ, ਜਸਵਿੰਦਰ ਸਿੰਘ ਢੱਡੇ, ਜਸਪਿੰਦਰ ਸਿੰਘ ਰਾਜੂ ਅਤੇ ਪਿੰਡ ਇਕਾਈਆਂ ਦੇ ਕਮੇਟੀ ਮੈਂਬਰ ਹਾਜ਼ਰ ਸਨ। 25 ਏਐਸਆਰ04 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਬਾਜ ਸਿੰਘ ਭੁੱਲਰ ਦੀ ਅਗਵਾਈ ’ਚ ਕਿਸਾਨ ਆਗੂ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਅਤੇ ਪਿੰਡ ਪਿੰਡ ਫਲੈਕਸੀਆਂ ਲਾਉਣ ਦੀ ਸ਼ੁਰੂਆਤ ਦੌਰਾਨ । ਤਸਵੀਰ : ਦਲਵਿੰਦਰ ਸਿੰਘ ਰੰਧਾਵਾ