ਬਾਬਾ ਬਕਾਲਾ ਸਾਹਿਬ ਦੀ ਕਾਂਗਰਸ ਪਾਰਟੀ ਦੀ ਕਾਨਫਰੰਸ ਲਾ-ਮਿਸਾਲ ਹੋਵੇਗੀ : ਸਾਬਕਾ ਐੱਮ. ਪੀ. ਡਿੰਪਾ
ਬਾਬਾ ਬਕਾਲਾ ਸਾਹਿਬ, 25 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਹਾਈਕਮਾਨ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਮਿਤੀ 28 ਅਗਸਤ ਨੂੰ ਇਕ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ, ਇਹ ਕਾਨਫਰੰਸ ਜਿੱਥੇ ਇਤਿਹਾਸਕ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ।
ਬਾਬਾ ਬਕਾਲਾ ਸਾਹਿਬ, 25 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ਕਾਂਗਰਸ ਪਾਰਟੀ ਹਾਈਕਮਾਨ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਮਿਤੀ 28 ਅਗਸਤ ਨੂੰ ਇਕ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ, ਇਹ ਕਾਨਫਰੰਸ ਜਿੱਥੇ ਇਤਿਹਾਸਕ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ ਡਿੰਪਾ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸੁਖਵਿੰਦਰ ਸਿੰਘ ਡੈਨੀ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਸਮੁੱਚਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਾਂਗਰਸੀ ਵਰਕਰ ਇਸ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਰਾਤ ਦਿਨ ਇਕ ਕਰ ਰਹੇ ਹਨ । ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਸੁਖਵਿੰਦਰ ਸਿੰਘ ਡੈਨੀ ਜ਼ਿਲ੍ਹਾ ਪ੍ਰਧਾਨ ਅਤੇ ਐਕਟਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੱਸਿਆ ਕਿ ਇਸ ਕਾਨਫਰੰਸ ’ਚ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਕੇਂਦਰ ਤੋਂ ਵੀ ਆਗੂ ਸਾਹਿਬਾਨ ਪੁੱਜਣਗੇ । ਇਸ ਮੌਕੇ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ, ਰਵਿੰਦਰ ਸਿੰਘ ਰਵੀ ਚੀਮਾ, ਯੁੱਧਵੀਰ ਸਿੰਘ ਸਰਲੀ ਅਤੇ ਅਰਜਨ ਸਿੰਘ ਸਰਾਂ (ਦੋਵੇਂ ਉੱਪ ਪ੍ਰਧਾਨ ਜ਼ਿਲ੍ਹਾ ਕਾਂਗਰਸ ਤਰਨ ਤਾਰਨ), ਮਾ: ਸੰਤੋਖ ਸਿੰਘ ਚੀਮਾ ਸਾ: ਬਲਾਕ ਪ੍ਰਧਾਨ, ਸਾਬਕਾ ਸਰਪੰਚ ਗੁਰਜੀਤ ਸਿੰਘ ਵੈਰੋਵਾਲ, ਅਮਰੀਕ ਸਿੰਘ ਸਾਬਕਾ ਸਰਪੰਚ ਕਰਤਾਰਪੁਰ, ਬਲਰਾਜ ਸਿੰਘ ਬਿਹਾਰੀਪੁਰ ਜ: ਸਕੱਤਰ, ਰਘਬੀਰ ਸਿੰਘ ਕਿੱਟਾ ਸ਼ੇਰੋਂ, ਸੁਰਜਨ ਸਿੰਘ ਸੋਨੂੰ ਭਲਾਈਪੁਰ, ਦਲਜੀਤ ਸਿੰਘ ਭੁੱਲਰ, ਗੁਰਵਿੰਦਰ ਸਿੰਘ ਚੀਮਾ, ਹਰਜਿੰਦਰ ਸਿੰਘ ਰਾਮਪੁਰ, ਜਗਤਾਰ ਸਿੰਘ ਬਿੱਲਾ ਠੇਕੇਦਾਰ, ਹਰਪ੍ਰੀਤ ਸਿੰਘ ਸੋਨੂੰ ਸਾ: ਸਰਪੰਚ, ਐਡਵੋਕੇਟ ਪ੍ਰਵੀਨਪਾਲ ਸਿੰਘ ਭਲਾਈਪੁਰ, ਬਲਜੀਤ ਸਿੰਘ ਭੱਟੀ ਸਠਿਆਲਾ, ਕੁਲਵੰਤ ਸਿੰਘ ਰੇਕਲਗੱਡਾ, ਬਲਜੀਤ ਸਿੰਘ ਮੱਲ੍ਹਾ, ਸਾਹਿਬ ਸਿੰਘ ਸਰਪੰਚ ਝਾੜੂਨੰਗਲ, ਡਾਇ: ਬਖਤੌਰ ਸਿੰਘ ਬਾਣੀਆ, ਸੁਖਮਨਜੀਤ ਸਿੰਘ ਸਰਪੰਚ ਆਦਿ ਹਾਜ਼ਰ ਸਨ ।