29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਦਾਣਾ ਮੰਡੀ ਤੇ ਤਰਸਿੱਕਾ ਤੋਂ ਬੱਸਾਂ ਦਾ ਵਿਸ਼ਾਲ ਕਾਫਲਾ ਬਾਬਾ ਬਕਾਲਾ ਰੱਖੜ ਪੁੰਨਿਆ ਰੈਲੀ ’ਚ ਸ਼ਾਮਿਲ ਹੋਣ ਲਈ ਹੋਇਆ ਰਵਾਨਾ

ਤਰਸਿੱਕਾ, 28 ਅਗਸਤ (ਅਤਰ ਸਿੰਘ ਤਰਸਿੱਕਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਾਬਾ ਬਕਾਲਾ ਰੱਖੜ ਪੁੰਨਿਆ ਮੇਲੇ ਦੇ ਮੌਕੇ ਤੇ ਸਜਾਈ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ’ਚ ਸ਼ਾਮਿਲ ਹੋਣ ਲਈ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ’ਚ ਬੇਹੱਦ ਉਤਸ਼ਾਹ ’ਤੇ ਜੋਸ਼ ਹੈ। ਅੱਜ ਦਾਣਾ ਮੰਡੀ ਤਰਸਿੱਕਾ ’ਚ ਹਲਕਾ ਜੰਡਿਆਲਾ ਗੁਰੂ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਆਗੂ ਤੇ ਵਰਕਰਾਂ ਵੱਡੀ ਗਿਣਤੀ ’ਚ ਸ਼ਾਮਿਲ ਹੋਏ ਅਤੇ 40 ਬੱਸਾਂ ਦਾ ਵਿਸ਼ਾਲ ਕਾਫਲਾ ਅੱਜ ਜਥੇਦਾਰ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਐੱਸ.

Ad Position 21
No active advertisement
ਅਜੀਤ ਡੈਸਕ 29-08-2026
ਤਰਸਿੱਕਾ, 28 ਅਗਸਤ (ਅਤਰ ਸਿੰਘ ਤਰਸਿੱਕਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਾਬਾ ਬਕਾਲਾ ਰੱਖੜ ਪੁੰਨਿਆ ਮੇਲੇ ਦੇ ਮੌਕੇ ਤੇ ਸਜਾਈ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੈਲੀ ’ਚ ਸ਼ਾਮਿਲ ਹੋਣ ਲਈ ਹਲਕਾ ਜੰਡਿਆਲਾ ਗੁਰੂ ਦੇ ਲੋਕਾਂ ’ਚ ਬੇਹੱਦ ਉਤਸ਼ਾਹ ’ਤੇ ਜੋਸ਼ ਹੈ। ਅੱਜ ਦਾਣਾ ਮੰਡੀ ਤਰਸਿੱਕਾ ’ਚ ਹਲਕਾ ਜੰਡਿਆਲਾ ਗੁਰੂ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਆਗੂ ਤੇ ਵਰਕਰਾਂ ਵੱਡੀ ਗਿਣਤੀ ’ਚ ਸ਼ਾਮਿਲ ਹੋਏ ਅਤੇ 40 ਬੱਸਾਂ ਦਾ ਵਿਸ਼ਾਲ ਕਾਫਲਾ ਅੱਜ ਜਥੇਦਾਰ ਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਐੱਸ. ਸੀ. ਵਿੰਗ (ਦਿਹਾਤੀ) ਤੇ ਸ਼ਿਵਰਾਜ ਸਿੰਘ ਤਰਸਿੱਕਾ ਸੀਨੀਅਰ ਅਕਾਲੀ ਆਗੂ ਦੀ ਅਗਵਾਈ ਹੇਠ ਜਿਸ ’ਚ ਵੱਡੀ ਗਿਣਤੀ ’ਚ ਹਲਕੇ ਦੇ ਵਰਕਰ ਤੇ ਪ੍ਰਮੁੱਖ ਆਗੂ ਇਸ ਕਾਫਲੇ ’ਚ ਸ਼ਾਮਿਲ ਸਨ, ਨੇ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਦਾਬਾਦ, ਸ. ਸੁਖਬੀਰ ਸਿੰਘ ਬਾਦਲ ਜਿੰਦਾਬਾਦ , ਸ. ਬਿਕਰਮਜੀਤ ਸਿੰਘ ਮਜੀਠੀਆ ਜਿੰਦਾਬਾਦ ਦੇ ਆਕਾਸ਼ ਗੁੰਜਾਊ ਨਾਅਰੇ ਲਾਏ ਤੇ ਬਾਅਦ ਇਹ ਕਾਫਲਾ ਬਾਬਾ ਬਕਾਲਾ ਰੱਖੜ ਪੁੰਨਿਆ ਦੇ ਮੇਲੇ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਰਵਾਈ ਜਾ ਰਹੀ ਵਿਸ਼ਾਲ ਰੈਲੀ ’ਚ ਸ਼ਾਮਿਲ ਹੋਣ ਲਈ ਇਥੋਂ ਰਵਾਨਾ ਹੋਇਆ । ਇਸ ਕਾਫਲੇ ’ਚ ਸੁਰਜੀਤ ਸਿੰਘ ਸੇਠ ਤਰਸਿੱਕਾ, ਬਾਬਾ ਮੇਜਰ ਸਿੰਘ ਸੋਢੀ ਮੁਖੀ ਨਿਸ਼ਾਨੇ ਖਾਲਸਾ, ਮਨਜੀਤ ਸਿੰਘ ਕਰਿਆਨੇ ਵਾਲੇ ਮੈਂਬਰ ਪੰਚਾਇਤ, ਬਲਜੀਤ ਸਿੰਘ ਨੰਬਰਦਾਰ, ਬਚਿੱਤਰ ਸਿੰਘ ਠੇਕੇਦਾਰ, ਦਿਲਬਾਗ ਸਿੰਘ ਸ਼ਾਹ, ਬਲਵਿੰਦਰ ਸਿੰਘ ਐੱਲ. ਈ.ਸੀ., ਜੋਤੀ ਮੈਂਬਰ ਪੰਚਾਇਤ, ਬਚਿੱਤਰ ਸਿੰਘ ਠੇਕੇਦਾਰ, ਗਗਨਜੀਤ ਕੌਰ, ਪ੍ਰਗਟ ਸਿੰਘ ਪੱਗਾ ਮੈਂਬਰ, ਬੂਟਾ ਸਿੰਘ, ਪਿੰਟੂ ਮੈਂਬਰ ਪੰਚਾਇਤ, ਸੁਖਵੰਤ ਸਿੰਘ, ਮਨਜੀਤ ਸਿੰਘ ਮਾਸਟਰ ਸ਼ੇਰੂ ਤੇ ਦਿਲਬਾਗ ਸਿੰਘ ਸ਼ਾਹ ਆਦਿ ਸ਼ਾਮਿਲ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਲਬੀਰ ਸਿੰਘ ਟੌਂਗ ਵਲੋਂ ਰੱਖੜ ਪੁੰਨਿਆ ਮੌਕੇ ਰਈਆ ਵਿਖੇ ਰਾਜ ਪੱਧਰੀ ਸਮਾਗਮ ਦੀ ਸਫਲਤਾ ਲਈ ਸਮੂਹ ਸੰਗਤਾਂ ਦਾ ਧੰਨ... ਅਗਲੀ ਖ਼ਬਰ ਅਕਾਲੀ ਦਲ ਦੀ ਰੈਲੀ ’ਚ ਹਲਕੇ ਦੇ ਵੱਡੀ ਗਿਣਤੀ ’ਚ ਵਰਕਰ ਹੋਏ ਸ਼ਾਮਿਲ
Ad Position 24