03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਰੇਲਵੇ ਦੀ ਹੱਦ ’ਚ ਬਣਿਆ ਪ੍ਰਵਾਸੀਆਂ ਦਾ ਨਾਜਾਇਜ਼ ਠਹਿਰਾਅ ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਦਾ ਹੱਕ ਸਿਰਫ ਪਾਰਟੀ ਪ੍ਰਧਾਨ ਨੂੰ-ਰਵੀਇੰਦਰ ਸਿੰਘ

ਬਿਆਸ, 2 ਸਤੰਬਰ (ਨਰਿੰਦਰ ਸਿੰਘ)-ਬਿਆਸ ਰੇਲਵੇ ਸਟੇਸ਼ਨ ਨੇੜੇ ਪੁਰਾਣੇ ਰੇਲਵੇ ਫਾਟਕ ਕੋਲ ਬਣਿਆ ਪ੍ਰਵਾਸੀਆਂ ਦਾ ਨਾਜਾਇਜ਼ ਠਹਿਰਾਅ ਨਾਲ ਕਿਸੇ ਵੇਲੇ ਵੀ ਵਾਪਰ ਸਕਦਾ ਹੈ, ਇਕ ਵੱਡਾ ਹਾਦਸਾ। ਰੇਲਵੇ ਅਧਿਕਾਰੀਆਂ, ਲੋਕਲ ਅਧਿਕਾਰੀਆਂ ਜਾਂ ਪ੍ਰਸ਼ਾਸਨ ਵਲੋਂ ਕਦੇ ਵੀ ਇਨ੍ਹਾਂ ਨਾਜਾਇਜ਼ ਬਣੀਆਂ ਝੁੱਗੀਆਂ ਝੌਂਪੜੀਆਂ ਦੀ ਸਾਰ ਨਹੀਂ ਲਈ ਗਈ ਅਤੇ ਨਾ ਹੀ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨ੍ਹਾਂ ਝੁੱਗੀਆਂ ਝੌਂਪੜੀਆਂ ’ਚ ਰਹਿ ਰਹੇ ਲੋਕ ਕਿਉਂ ਅਤੇ ਕਿੱਥੋਂ ਇਸ ਜਗ੍ਹਾ ’ਤੇ ਆਕੇ ਬੈਠੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਬਿਆਸ, 2 ਸਤੰਬਰ (ਨਰਿੰਦਰ ਸਿੰਘ)-ਬਿਆਸ ਰੇਲਵੇ ਸਟੇਸ਼ਨ ਨੇੜੇ ਪੁਰਾਣੇ ਰੇਲਵੇ ਫਾਟਕ ਕੋਲ ਬਣਿਆ ਪ੍ਰਵਾਸੀਆਂ ਦਾ ਨਾਜਾਇਜ਼ ਠਹਿਰਾਅ ਨਾਲ ਕਿਸੇ ਵੇਲੇ ਵੀ ਵਾਪਰ ਸਕਦਾ ਹੈ, ਇਕ ਵੱਡਾ ਹਾਦਸਾ। ਰੇਲਵੇ ਅਧਿਕਾਰੀਆਂ, ਲੋਕਲ ਅਧਿਕਾਰੀਆਂ ਜਾਂ ਪ੍ਰਸ਼ਾਸਨ ਵਲੋਂ ਕਦੇ ਵੀ ਇਨ੍ਹਾਂ ਨਾਜਾਇਜ਼ ਬਣੀਆਂ ਝੁੱਗੀਆਂ ਝੌਂਪੜੀਆਂ ਦੀ ਸਾਰ ਨਹੀਂ ਲਈ ਗਈ ਅਤੇ ਨਾ ਹੀ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨ੍ਹਾਂ ਝੁੱਗੀਆਂ ਝੌਂਪੜੀਆਂ ’ਚ ਰਹਿ ਰਹੇ ਲੋਕ ਕਿਉਂ ਅਤੇ ਕਿੱਥੋਂ ਇਸ ਜਗ੍ਹਾ ’ਤੇ ਆਕੇ ਬੈਠੇ ਹਨ। ਕਿਸੇ ਵੀ ਅਨਜਾਣ ਬਾਹਰੀ ਵਿਅਕਤੀਆਂ ਨੂੰ ਰੇਲਵੇ ਦੀ ਜਗ੍ਹਾ ਦੀ ਹੱਦ ਬੰਦੀ ਵਿਚ ਰਹਿਣਾ ਜਾਇਜ਼ ਹੈ ਜਾਂ ਨਾਜਾਇਜ਼।ਅੱਜ ਇਨ੍ਹਾਂ ਝੁੱਗੀਆਂ ਵਾਲਿਆਂ ਨਾਲ ਗੱਲਬਾਤ ਰਾਹੀਂ ਪਤਾ ਲੱਗਾ ਹੈ ਕਿ ਇਹ ਸਭ ਪ੍ਰਵਾਸੀ ਹਨ, ਜੋ ਕਿ ਬਨਾਰਸ ਤੋਂ ਆਏ ਹਨ ਅਤੇ ਟਰੱਕਾਂ ਜਾਂ ਟਰੇਨਾਂ ਆਦਿ ‘ਚੋਂ ਖਿਲਰੀ ਕਣਕ ਇਕੱਠੀ ਕਰਦੇ ਹਨ। ਕਣਕ ਦੀ ਸਫਾਈ ਆਦਿ ਕਰਕੇ ਬੋਰੀਆਂ ’ਚ ਪਾਕੇ ਕੁਝ ਦਿਨਾਂ ਤੱਕ ਵਾਪਸ ਆਪਣੇ ਪਿੰਡਾਂ ਨੂੰ ਚਲੇ ਜਾਣਗੇ। ਉੱਥੇ ਹੀ ਦੂਜੇ ਪਾਸੇ ਕੁਝ ਲੋਕ ਇਨ੍ਹਾਂ ਦੇ ਰਿਸ਼ਤੇਦਾਰ ਪਾਏ ਗਏ, ਜੋ ਪੱਕੇ ਇੱਥੇ ਹੀ ਰਹਿੰਦੇ ਹਨ। ਇਹ ਲੋਕ ਆਪਣਾ ਗੁਜਾਰਾ ਮੰਗ ਕੇ ਕਰਦੇ ਹਨ ਅਤੇ ਤਰਪਾਲਾਂ ਅਤੇ ਪਰਾਲੀ, ਕਾਨਿਆਂ ਨਾਲ ਆਰਜੀ ਠਹਿਰਾਅ ਬਣਾ ਕੇ ਇੱਥੇ ਰਹਿ ਰਹੇ ਹਨ । ਪੁੱਛਣ ’ਤੇ ਇਨ੍ਹਾਂ ’ਚੋਂ ਕੁਝ ਪ੍ਰਵਾਸੀਆਂ ਨੇ ਆਪਣੇ ਅਧਾਰ ਕਾਰਡ ਅਤੇ ਸ਼ਨਾਖਤੀ ਕਾਰਡ ਵੀ ਦਿਖਾਏ ਹਨ ਪਰ ਰੇਲਵੇ ਲਾਈਨਾਂ ਦੇ ਨੇੜੇ ਰਹਿਣਾ ਕਿਸੇ ਵੇਲੇ ਵੀ ਅਣਸੁਖਾਵੀਂ ਘਟਨਾ ਨੂੰ ਅਵਾਜ ਦੇਣ ਬਰਾਬਰ ਹੈ। ਕੁਝ ਮੁਹਤਬਰਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਲਿਖਤੀ ਤੌਰ ’ਤੇ ਰੇਲਵੇ ਵਿਭਾਗ ਅਤੇ ਲੋਕਲ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਬ੍ਰਹਮਗਿਆਨੀ ਬਾਬਾ ਬੁੱਢਾ ਜੀ ਗ੍ਰੰਥੀ ਸਥਾਪਨਾ ਦਿਵਸ ਸੰਬੰਧੀ ਕੱਥੂਨੰਗਲ ਵਿਖੇ ਮੀਟਿੰਗ ਅਗਲੀ ਖ਼ਬਰ ਈ. ਟੀ. ਓ. ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਸਫ਼ਲ ਬਣਾਉਣ ਵਾਲੀਆਂ 1169 ਮਹਿਲਾ ਸਖੀਆਂ ਦਾ ਕੀਤਾ ਸਨਮਾਨ
Ad Position 24