1.05 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅਨਾਜ ਮੰਡੀ ਕੁਕੜਾਂਵਾਲਾ ਦੇ ਸ਼ੈੱਡ ਦਾ ਡਾ. ਸੋਨੀਆ ਮਾਨ ਨੇ ਕੀਤਾ ਉਦਘਾਟਨ
ਪੰਜਾਬ ਸਰਕਾਰ ਅਨਾਜ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ- ਡਾ. ਸੋਨੀਆ ਮਾਨ
ਹਰਸਾ ਛੀਨਾ, 5 ਸਤੰਬਰ (ਕੜਿਆਲ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਅਜਾਦੀ ਉਪਰੰਤ ਪੰਜਾਬ ਦੀ ਸੱਤਾ ਤੇ ਕਾਬਜ ਰਹੀਆਂ ਰਵਾਇਤੀ ਪਾਰਟੀਆਂ ਵਲੋਂ ਵਿਸਾਰੇ ਵਿਕਾਸ ਕਾਰਜਾਂ ਨੂੰ ਪਹਿਲਕਦਮੀ ਨਾਲ ਸ਼ੁਰੂ ਕਰਕੇ ਮੁਕੰਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਹਲਕਾ ਇੰਚਾਰਜ ਡਾ.
ਹਰਸਾ ਛੀਨਾ, 5 ਸਤੰਬਰ (ਕੜਿਆਲ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਲੋਂ ਅਜਾਦੀ ਉਪਰੰਤ ਪੰਜਾਬ ਦੀ ਸੱਤਾ ਤੇ ਕਾਬਜ ਰਹੀਆਂ ਰਵਾਇਤੀ ਪਾਰਟੀਆਂ ਵਲੋਂ ਵਿਸਾਰੇ ਵਿਕਾਸ ਕਾਰਜਾਂ ਨੂੰ ਪਹਿਲਕਦਮੀ ਨਾਲ ਸ਼ੁਰੂ ਕਰਕੇ ਮੁਕੰਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਹਲਕਾ ਇੰਚਾਰਜ ਡਾ. ਸੋਨੀਆ ਮਾਨ ਨੇ ਅਨਾਜਮੰਡੀ ਕੁਕੜਾਂਵਾਲਾ ਵਿਖੇ 1 ਕਰੋੜ 5 ਲਖ ਰੁਪਏ ਦੀ ਲਾਗਤ ਨਾਲ ਬਣੇ ਸ਼ੈੱਡ, ਮੰਡੀ ਸੜਕ ਅਤੇ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਅਨਾਜ ਮੰਡੀ ਕੁਕੜਾਂਵਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਦੀ ਅਗਵਾਈ ਹੇਠ ਇਕੱਤਰ ਆੜਤੀਆਂ, ਕਿਸਾਨਾਂ , ਪੱਲੇਦਾਰਾਂ ਅਤੇ ਹਾਜਰ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮੇਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਚੇਅਰਮੈਨ ਮਾਰਕੀਟ ਕਮੇਟੀ ਚੋਗਾਵਾਂ ਰੇਸ਼ਮ ਸਿੰਘ ਵੜੈਚ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ ਇਸ ਲਈ ਹਲਕੇ ਦੀਆਂ ਸਮੂਹ ਅਨਾਜ ਮੰਡੀਆਂ ਵਿੱਚ ਸ਼ੈੱਡ ਉਸਾਰੇ ਜਾਣ ਦੀ ਯੋਜਨਾ ਉਲੀਕੀ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਨਾਲ ਚੇਅਰਮੈਨ ਕਰਮਜੀਤ ਸਿੰਘ ਸਬਾਜਪੁਰਾ, ਸਤਿੰਦਰਪਾਲ ਸਿੰਘ ਸ਼ਿੰਦ ਵਰਨਾਲੀ, ਸੁਖਦੀਪ ਸਿੰਘ ਛੀਨਾ ਮੈਂਬਰ ਡੇਅਰੀ ਬੋਰਡ ਪੰਜਾਬ, ਬਲਬੀਰ ਸਿੰਘ ਖਿਆਲੀਆ, ਮੰਡੀ ਸੁਪਰਵਾਈਜਰ ਬਾਬਾ ਸਰਬਜੀਤ ਸਿੰਘ, ਰਾਜਬੀਰ ਸਿੰਘ ਤੋਲਾਨੰਗਲ ਹਲਕਾ ਸੰਗਠਨ ਇੰਚਾਰਜ, ਆੜਤੀ ਕਾਰਜ ਸਿੰਘ ਦਾਲਮ, ਐਸ.ਡੀ.ਓ. ਅੰਮ੍ਰਿਤਪਾਲ ਸਿੰਘ, ਅਮਿਤੋਜ ਸਿੰਘ ਮੀਡੀਆ ਇੰਚਾਰਜ, ਸਾ. ਪ੍ਰਧਾਨ ਸਕੱਤਰ ਸਿੰਘ ਸਹਿੰਸਰਾ, ਸਰਪੰਚ ਹਰਪ੍ਰੀਤ ਸਿੰਘ ਭੁੱਲਰ, ਖਜਾਨਚੀ ਰਜੇਸ਼ ਕੁਮਾਰ, ਉਡੀਕ ਸਿੰਘ, ਧਰਮਿੰਦਰ ਲਾਡੀ ਸ਼ਾਹ, ਮੋਹਨ ਸਿੰਘ, ਰਵੀ ਸਰੀਨ, ਦਲਜੀਤ ਸਿੰਘ, ਸੰਦੀਪ ਕੁਮਾਰ, ਭਗਵੰਤ ਸੈਦੂਪੁਰ, ਸੋਨੂੰ ਐਚ.ਡੀ., ਦਲਜੀਤ ਸਿੰਘ ਚੀਮਾ. ੀਸਮਰ ਰੰਧਾਵਾ, ਹਾਜਰ ਸਨ।