ਪੰਜਾਬ ਸਰਕਾਰ ਦਾ ਲੋਕ-ਵਿਰੋਧੀ ਚਿਹਰਾ ਬੇਨਕਾਬ ਕੀਤਾ-ਜਸਬੀਰ ਸਿੰਘ ਡਿੰਪਾ
ਬਾਬਾ ਬਕਾਲਾ ਸਾਹਿਬ, 5 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਮੋਹਨਜੀਤ ਸਿੰਘ ਨਾਲ ਪੁਲਿਸ ਵਲੋਂ ਕੀਤੇ ਗਏ ਕਥਿਤ ਤਸ਼ੱਦਦ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਸ: ਡਿੰਪਾ ਨੇ ਕਿਹਾ ਕਿ ਪੁਲਿਸ ਵਲੋਂ ਕਿਸੇ ਨਾਗਰਿਕ ਨਾਲ ਤਸ਼ੱਦਦ ਅਤੇ ਉਸਦੇ ਧਾਰਮਿਕ ਕਕਾਰਾਂ ਨਾਲ ਬੇਅਦਬੀ ਕੀਤੇ ਜਾਣਾ ਬੇਹੱਦ ਗੰਭੀਰ ਮਾਮਲਾ ਹੈ ।
ਸ
ਸਾਬਕਾ ਮੈਂਬਰ ਪਾਰਲੀਮੈਂਟ ਸ: ਜਸਬੀਰ ਸਿੰਘ ਗਿੱਲ (ਡਿੰਪਾ)
06-09-2026
ਬਾਬਾ ਬਕਾਲਾ ਸਾਹਿਬ, 5 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਮੋਹਨਜੀਤ ਸਿੰਘ ਨਾਲ ਪੁਲਿਸ ਵਲੋਂ ਕੀਤੇ ਗਏ ਕਥਿਤ ਤਸ਼ੱਦਦ ਦੀ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ । ਸ: ਡਿੰਪਾ ਨੇ ਕਿਹਾ ਕਿ ਪੁਲਿਸ ਵਲੋਂ ਕਿਸੇ ਨਾਗਰਿਕ ਨਾਲ ਤਸ਼ੱਦਦ ਅਤੇ ਉਸਦੇ ਧਾਰਮਿਕ ਕਕਾਰਾਂ ਨਾਲ ਬੇਅਦਬੀ ਕੀਤੇ ਜਾਣਾ ਬੇਹੱਦ ਗੰਭੀਰ ਮਾਮਲਾ ਹੈ । ਇਹ ਸਿਰਫ਼ ਇਕ ਵਿਅਕਤੀ ਨਾਲ ਹੋਈ ਜ਼ਿਆਦਤੀ ਦਾ ਮਾਮਲਾ ਨਹੀਂ, ਸਗੋਂ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਕਾਨੂੰਨ ਦੇ ਰਾਜ ਨਾਲ ਜੁੜਿਆ ਗੰਭੀਰ ਸਵਾਲ ਹੈ । ਇਸ ਮੌਕੇ ਟੀਮ ਡਿੰਪਾ ਦੇ ਪ੍ਰਮੁੱਖ ਆਗੂ ਵਰਿੰਦਰ ਸਿੰਘ ਵਿੱਕੀ ਭਿੰਡਰ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾ, ਸਰਪੰਚ ਅਰਜਨਬੀਰ ਸਿੰਘ ਸਰਾਂ ਉਪ ਪ੍ਰਧਾਨ, ਯੁੱਧਵੀਰ ਸਿੰਘ ਸਰਲੀ ਮੀਤ ਪ੍ਰਧਾਨ, ਮਾ. ਸੰਤੋਖ ਸਿੰਘ ਚੀਮਾ ਸਾਬਕਾ ਬਲਾਕ ਪ੍ਰਧਾਨ, ਸਰਪੰਚ ਸਾਹਿਬ ਸਿੰਘ ਝਾੜੂਨੰਗਲ, ਲਾਲੀ ਹਸਨਪੁਰ, ਸੁਖਵਿੰਦਰ ਸਿੰਘ ਲਾਡੀ ਸੱਤੋਵਾਲ, ਪਲਵਿੰਦਰ ਸਿੰਘ ਪੱਪਾ, ਅਮਰੀਕ ਸਿੰਘ ਕਰਤਾਰਪੁਰ, ਹਰਜਿੰਦਰ ਸਿੰਘ ਸਰਪੰਚ ਨਾਗੋਕੇ, ਮਾ. ਜਸਪਾਲ ਸਿੰਘ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਆਦਿ ਹਾਜਰ ਸਨ । ਸਿੰਘ ਗਿੱਲ (ਡਿੰਪਾ)