ਆਨੰਦ ਕਾਲਜ ਜੇਠੂਵਾਲ ’ਚ ਹੋਣਹਾਰ ਅਧਿਆਪਕਾਂ ਦਾ ਕੀਤਾ ਸਨਮਾਨ
ਜੇਠੂਵਾਲ, 5 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ ਬਟਾਲਾ ਜੀ. ਟੀ.
ਜੇਠੂਵਾਲ, 5 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ ਬਟਾਲਾ ਜੀ.ਟੀ. ਰੋਡ ’ਤੇ ਸਥਿਤ ਆਨੰਦ ਕਾਲਜ ਆਫ ਐਜੂਕੇਸਨ ਫਾਰ ਵੂਮੈਨ ਜੇਠੂਵਾਲ ਵਿਖੇ ਮਨਾਏ ਗਏ ਅਧਿਆਪਕ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਅਧਿਆਪਕਾਂ ਅਤੇ ਵਿਦਿਆਰਥਣਾਂ ਵਲੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਦੌਰਾਨ ਗਿੱਧਾ ਪਾਉਣ ਉਪਰੰਤ ਕੋਰਿਉਗ੍ਰਾਫੀ ਕੀਤੀ ਗਈ। ਇਸ ਮੌਕੇ ਕਾਲਜ ਦੀਆਂ ਹੋਣਹਾਰ ਅਧਿਆਪਕਾਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ ਦੇ ਕੇ ਕਾਲਜ ਦੇ ਚੇਅਰਮੈਨ ਡਾ. ਐੱਮ. ਐੱਮ. ਆਨੰਦ, ਵਾਈਸ ਚੇਅਰਮੈਨ ਡਾ. ਜਸਵਿੰਦਰ ਸਿੰਘ ਢਿੱਲੋਂ, ਡਾਇਰੈਕਟਰ ਸੂਰੀਯਾ ਆਨੰਦ, ਪ੍ਰਿੰਸੀਪਲ ਕੰਵਲਬੀਰ ਕੌਰ ਮਾਹਲ ਵਲੋਂ ਸਨਮਾਨਿਤ ਕੀਤਾ ਗਿਆ। ਚੇਅਰਮੈਨ ਐੱਮ . ਐੱਮ ਆਨੰਦ ਵਲੋਂ ਅਧਿਆਪਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਅਧਿਆਪਕ ਹੀ ਜੋ ਸਮਾਜ ਦੀ ਵਧੀਆ ਸਿਰਜਣਾ ਕਰਦਾ ਹੈ ਅਤੇ ਇਕ ਚੰਗਾ ਨਾਗਰਿਕ ਬਣਾਉਣ ਵਿਚ ਵੀ ਉਨ੍ਹਾਂ ਦਾ ਮੁੱਖ ਯੋਗਦਾਨ ਹੈ । ਇਸ ਮੌਕੇ ਪ੍ਰਿੰਸੀਪਲ ਰਚਨਾ ਕੁਮਾਰੀ, ਵਾਈਸ ਪ੍ਰਿੰਸੀਪਲ ਰਮਨਜੀਤ ਕੌਰ ਸੋਹਲ, ਰੈਨੂੰ ਠਾਕੁਰ, ਵਾਈਸ ਪ੍ਰਿੰਸੀਪਲ ਡਾ. ਰਿਤੂ ਕਾਲੀਆ, ਰਮਿੰਦਰਜੀਤ ਕੋਰ, ਡਾ. ਮਨਵਿੰਦਰ ਕੌਰ, ਸਾਕਸ਼ੀ ਸ਼ਰਮਾ, ਜੋਤੀ ਬਾਲਾ, ਜਗਰੂਪ ਕੌਰ, ਭੁਪਿੰਦਰ ਕੌਰ, ਮੋਨਿਕਾ, ਬਲਜੀਤ ਕੌਰ, ਪੂਨਮ, ਹਰਲੀਨ ਕੌਰ, ਸੀਮਾ ਸ਼ਰਮਾ, ਪ੍ਰਿਅੰਕਾ ਸ਼ਰਮਾ, ਪ੍ਰਮੀਤ ਕੌਰ, ਪੁਨਰ, ਸੁੱਖ ਸਰਨ ਕੌਰ, ਰਿਤੂ ਕਾਲੀਆ, ਪੱਲਵੀ ਪਰਿਹਾਰ, ਬਲਜਿੰਦਰ ਕੌਰ, ਨਵਜੋਤ ਕੌਰ, ਸਿਮਰਨ ਕੌਰ, ਬੰਸੀਕਾ, ਜਸਲੀਨ ਕੌਰ, ਐਮਨਬੀਰ ਕੌਰ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਮੀਨਾਕਸ਼ੀ, ਕੰਚਨ ਸ਼ਰਮਾ, ਸ਼ਰਧਾ ਸ਼ਰਮਾ, ਪ੍ਰਭਨੂਰ ਕੌਰ, ਰਮਨ ਚੌਹਾਨ, ਸਰੂਚੀ ਪਾਲ, ਰਮਿੰਦਰਜੀਤ ਕੌਰ ਸਮੇਤ ਹੋਰ ਸਟਾਫ ਤੇ ਸਕੂਲ ਦੀਆਂ ਵਿਦਿਆਰਥਣਾਂ ਸ਼ਾਮਲ ਸਨ।