07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮਰੀਜਾਂ ਲਈ ਵਰਦਾਨ ਸਾਬਤ ਹੋ ਰਿਹਾ ਬਾਬਾ ਕਲਿਆਣ ਸਿੰਘ ਹੋਮਿਓਪੈਥਿਕ ਕਲੀਨਿਕ: ਡਾ: ਗੁਰਬਿੰਦਰ ਸਿੰਘ

ਮਜੀਠਾ, 6 ਸਤੰਬਰ (ਮਨਿੰਦਰ ਸਿੰਘ ਸੋਖੀ)-ਪਿੰਡ ਢਿੰਗ ਨੰਗਲ (ਮਜੀਠਾ) ਵਿਖੇ ਬਾਬਾ ਕਲਿਆਣ ਸਿੰਘ ਨਾਮਕ ਹੋਮਿਓਪੈਥਿਕ ਕਲੀਨਿਕ ਜਿਹੜਾ ਕਿ ਲਾਗਲੇ ਪਿੰਡਾਂ ਸਮੇਤ ਦੂਰ ਦੁਰੇਡੇ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਕਲੀਨਿਕ ਦੇ ਸੰਚਾਲਕ ਡਾ: ਗੁਰਬਿੰਦਰ ਸਿੰਘ ਬੱਲ ਅਨੁਸਾਰ ਇਹ ਕਲੀਨਿਕ ਉਨ੍ਹਾਂ ਦੇ ਦਾਦਾ ਜੀ ਦਰਸ਼ਨ ਸਿੰਘ ਬੱਲ ਵਲੋਂ ਸ਼ੁਰੂ ਕੀਤਾ ਗਿਆ ਸੀ ਲੰਮਾ ਸਮਾਂ ਉਨ੍ਹਾਂ ਨੇ ਪਿੰਡ ਵਿਚ ਹੀ ਆਪਣੇ ਘਰ ਤੋਂ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਆਪਣੇ ਪੇਸ਼ੇ ਵਿਚ ਤਜ਼ਰਬੇ ਕਰਕੇ ਉਨ੍ਹਾਂ ਦੀ ਲਾਗਲੇ ਅਨੇਕਾਂ ਪਿੰਡਾਂ ਵਿਚ ਪ੍ਰਸਿੱਧੀ ਹੋ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮਜੀਠਾ, 6 ਸਤੰਬਰ (ਮਨਿੰਦਰ ਸਿੰਘ ਸੋਖੀ)-ਪਿੰਡ ਢਿੰਗ ਨੰਗਲ (ਮਜੀਠਾ) ਵਿਖੇ ਬਾਬਾ ਕਲਿਆਣ ਸਿੰਘ ਨਾਮਕ ਹੋਮਿਓਪੈਥਿਕ ਕਲੀਨਿਕ ਜਿਹੜਾ ਕਿ ਲਾਗਲੇ ਪਿੰਡਾਂ ਸਮੇਤ ਦੂਰ ਦੁਰੇਡੇ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਕਲੀਨਿਕ ਦੇ ਸੰਚਾਲਕ ਡਾ: ਗੁਰਬਿੰਦਰ ਸਿੰਘ ਬੱਲ ਅਨੁਸਾਰ ਇਹ ਕਲੀਨਿਕ ਉਨ੍ਹਾਂ ਦੇ ਦਾਦਾ ਜੀ ਦਰਸ਼ਨ ਸਿੰਘ ਬੱਲ ਵਲੋਂ ਸ਼ੁਰੂ ਕੀਤਾ ਗਿਆ ਸੀ ਲੰਮਾ ਸਮਾਂ ਉਨ੍ਹਾਂ ਨੇ ਪਿੰਡ ਵਿਚ ਹੀ ਆਪਣੇ ਘਰ ਤੋਂ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਆਪਣੇ ਪੇਸ਼ੇ ਵਿਚ ਤਜ਼ਰਬੇ ਕਰਕੇ ਉਨ੍ਹਾਂ ਦੀ ਲਾਗਲੇ ਅਨੇਕਾਂ ਪਿੰਡਾਂ ਵਿਚ ਪ੍ਰਸਿੱਧੀ ਹੋ ਗਈ। ਡਾ: ਦਰਸ਼ਨ ਸਿੰਘ ਦੀ ਤੀਸਰੀ ਪੀੜ੍ਹੀ ਵਿਚ ਹੁਣ ਡਾ: ਗੁਰਬਿੰਦਰ ਸਿੰਘ ਆਧੁਨਿਕ ਢੰਗ ਨਾਲ ਮਰੀਜਾਂ ਦਾ ਇਲਾਜ ਹੋਮਿਓਪੈਥੀ ਵਿਧੀ ਨਾਲ ਕਰਦੇ ਹਨ। ਗੱਲਬਾਤ ਕਰਦਿਆਂ ਡਾ: ਗੁਰਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਕਲੀਨਿਕ ਵਿਚ ਲਿਵਰ ਸਬੰਧੀ, ਕੈਂਸਰ ਅਤੇ ਚਮੜੀ ਜਿਹੀਆਂ ਹੋਰ ਗੰਭੀਰ ਬਿਮਾਰੀਆਂ ਦਾ ਹੋਮਿਉਪੈਥੀ ਵਿਧੀ ਨਾਲ ਸਫਲ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗੋਇੰਦਵਾਲ ਸਾਹਿਬ ਦੇ ਪਰਿਵਾਰ ਵਿਚ ਇਕ ਲੜਕਾ ਜਿਸ ਦਾ ਨਾਮ ਗੁਰਸਾਂਝ ਸਿੰਘ ਹੈ ਜਿਹੜਾ ਕਿ 6 ਮਹੀਨੇ ਦੀ ਉਮਰ ਵਿਚ ਬਿਮਾਰ ਰਹਿਣ ਲੱਗ ਪਿਆ ਅਤੇ ਡਾਕਟਰੀ ਇਲਾਜ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਦੀ ਇਕ ਕਿਡਨੀ ਖਰਾਬ ਹੈ। ਬੱਚੇ ਦੇ ਪਿਤਾ ਦਵਿੰਦਰ ਸਿੰਘ ਨੇ ਗਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਬੱਚੇ ਦੀ ਬਿਮਾਰੀ ਨੂੰ ਲੈ ਕੇ ਪ੍ਰੇਸ਼ਾਨ ਸਨ ਪਰ ਉਮੀਦ ਨਹੀਂ ਹਾਰੀ ਸੀ। ਆਪਣੇ ਰਿਸ਼ਤੇਦਾਰ ਦੇ ਕਹਿਣ ਤੇ ਉਨ੍ਹਾਂ ਨੇ ਵੀ ਆਪਣੇ ਬੱਚੇ ਦੀ ਇਸ ਹਸਪਤਾਲ ਤੋਂ ਹੋਮਿਉਪੈਥਿਕ ਦਵਾਈ ਸ਼ੁਰੂ ਕੀਤੀ ਅਤੇ ਡਾ: ਗੁਰਬਿੰਦਰ ਸਿੰਘ ਵਲੋਂ ਕੁਝ ਮਹੀਨੇ ਦੀ ਲਗਾਤਾਰ ਦਿੱਤੀ ਦਵਾਈ ਨਾਲ ਹੁਣ ਬੱਚਾ ਗੁਰਸਾਂਝ ਸਿੰਘ ਬਿਲਕੁਲ ਠੀਕ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਰਸੂਲਪੁਰ ਕਲਾਂ ਵਿਖੇ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਆਪ ਸਰਕਾਰ ਵਲੋਂ ਔਰਤਾਂ ਦੇ ਮਾਣ-ਸਨਮਾਨ ਤੇ ਸੁਰੱਖਿਆ ਲਈ ਕੀਤੇ ਠੋਸ ਉਪਰਾਲੇ -ਪਰਵੀਨ ਲੁੱਧੜ
Ad Position 24