‘ਆਪ’ ਸਰਕਾਰ ਆਪਣੀ ਤਾਕਤ ਦੀ ਦੁਰਵਰਤੋਂ ਕਰ ਰਹੀ-ਗਨੀਵ ਮਜੀਠੀਆ
ਜੇਠੂਵਾਲ, 8 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਮਜੀਠਾ ਤੋਂ ਵਿਧਾਇਕਾ ਬੀਬਾ ਗੁਨੀਵ ਕੌਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਆਪਣੀ ਤਾਕਤ ਦੀ ਦੁਰਵਰਤੋ ਕਰ ਰਹੀ ਹੈ ਜੇਕਰ ਕੋਈ ਵੀ ਜਥੇਬੰਦੀ ਜਿਨ੍ਹਾਂ ਵਿਚ ਕਿਸਾਨ, ਮੁਲਾਜ਼ਮ ਤੇ ਆਮ ਲੋਕ ਹੋਣ ਉਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ ਤੇ ਉਸ ਉੱਪਰ ਸਰਕਾਰੀ ਸ਼ਹਿ ’ਤੇ ਪੁਲਿਸ ਮੁਲਾਜ਼ਮਾਂ ਵਲੋਂ ਲਾਠੀਚਾਰਜ ਕੀਤਾ ਜਾਂਦਾ ਹੈ । ਬੀਤੇ ਦਿਨ ਦਿੜਬਾ ਹਲਕੇ ਦੇ ਇਕ ਬਜ਼ੁਰਗ ਗੁਲਜ਼ਾਰ ਸਿੰਘ ਵਲੋਂ ਨਸ਼ਿਆਂ ਤੇ ਹੋਰ ਮੁਸ਼ਕਲਾਂ ਸਬੰਧੀ ਆਵਾਜ਼ ਉਠਾਈ ਤਾਂ ਉਸ ਨੂੰ ਪ੍ਰਸ਼ਾਸਨ ਨੇ ਅਜਿਹਾ ਜ਼ਲੀਲ ਕੀਤਾ ਕਿ ਉਸ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲ੍ਹਾ ਹੀ ਖ਼ਤਮ ਕਰ ਲਈ ਜਿਸ ਦੀ ਸਿੱਧੇ ਤੌਰ ’ਤੇ ਸ਼੍ਰੋਮਣ ਅਕਾਲੀ ਦਲ ਨਿੰਦਿਆ ਕਰਦਾ ਹੈ।
ਜੇਠੂਵਾਲ, 8 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਮਜੀਠਾ ਤੋਂ ਵਿਧਾਇਕਾ ਬੀਬਾ ਗੁਨੀਵ ਕੌਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਆਪਣੀ ਤਾਕਤ ਦੀ ਦੁਰਵਰਤੋ ਕਰ ਰਹੀ ਹੈ ਜੇਕਰ ਕੋਈ ਵੀ ਜਥੇਬੰਦੀ ਜਿਨ੍ਹਾਂ ਵਿਚ ਕਿਸਾਨ, ਮੁਲਾਜ਼ਮ ਤੇ ਆਮ ਲੋਕ ਹੋਣ ਉਹ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ ਤੇ ਉਸ ਉੱਪਰ ਸਰਕਾਰੀ ਸ਼ਹਿ ’ਤੇ ਪੁਲਿਸ ਮੁਲਾਜ਼ਮਾਂ ਵਲੋਂ ਲਾਠੀਚਾਰਜ ਕੀਤਾ ਜਾਂਦਾ ਹੈ । ਬੀਤੇ ਦਿਨ ਦਿੜਬਾ ਹਲਕੇ ਦੇ ਇਕ ਬਜ਼ੁਰਗ ਗੁਲਜ਼ਾਰ ਸਿੰਘ ਵਲੋਂ ਨਸ਼ਿਆਂ ਤੇ ਹੋਰ ਮੁਸ਼ਕਲਾਂ ਸਬੰਧੀ ਆਵਾਜ਼ ਉਠਾਈ ਤਾਂ ਉਸ ਨੂੰ ਪ੍ਰਸ਼ਾਸਨ ਨੇ ਅਜਿਹਾ ਜ਼ਲੀਲ ਕੀਤਾ ਕਿ ਉਸ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲ੍ਹਾ ਹੀ ਖ਼ਤਮ ਕਰ ਲਈ ਜਿਸ ਦੀ ਸਿੱਧੇ ਤੌਰ ’ਤੇ ਸ਼੍ਰੋਮਣ ਅਕਾਲੀ ਦਲ ਨਿੰਦਿਆ ਕਰਦਾ ਹੈ। ਗੁਨੀਵ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਨਣ ’ਤੇ ਪਹਿਲਾਂ ਵਾਂਗ ਲੋਕ ਭਲਾਈ ਸਹੂਲਤਾਂ ਸਮੇਤ ਸੂਬੇ ਵਿਚ ਅਮਨ ਸ਼ਾਂਤੀ ਲਿਆਂਦੀ ਜਾਵੇਗੀ। ਇਸ ਮੌਕੇ ਮੇਜਰ ਸ਼ਿਵਚਰਨ ਸਿੰਘ ਸਿਵੀ, ਲਖਬੀਰ ਸਿੰਘ ਗਿੱਲ, ਐਡਵੋਕੇਟ ਰਕੇਸ ਪਰਾਸ਼ਰ, ਗਗਨਦੀਪ ਸਿੰਘ ਭਕਨਾ, ਸਰਪੰਚ ਸੁਖਦੀਪ ਸਿੰਘ ਦੀਪੀ, ਸਰਪੰਚ ਗੁਰਭੇਜ ਸਿੰਘ ਸੋਨਾ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਸ਼ਰਨਬੀਰ ਸਿੰਘ ਰੂਪੋਵਾਲੀ ਆਦਿ ਸ਼ਾਮਲ ਸਨ। 08 ਏਐਸਆਰ102 ਗੁਨੀਵ ਕੋਰ ਮਜੀਠੀਆ ਵਿਧਾਇਕ ਹਲਕਾ ਮਜੀਠਾ