ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਏ ਆਈ ਪ੍ਰਾਜੈਕਟਾਂ ਬਾਰੇ ਵਿਸ਼ੇਸ਼ ਲੈਕਚਰ ਕਰਵਾਇਆ
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ ਵਲੋਂ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਐਂਡ ਇਨੋਵੇਸ਼ਨ (ਜੀ. ਜੇ.
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ ਵਲੋਂ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਐਂਡ ਇਨੋਵੇਸ਼ਨ (ਜੀ.ਜੇ.ਸੀ.ਈ.ਆਈ.) ਦੇ ਸਹਿਯੋਗ ਨਾਲ ‘ਫਰੌਮ ਡਾਟਾ ਟੂ ਡਿਪਲੌਇਮੈਂਟ: ਮਾਸਟਰਿੰਗ ਦ ਏ.ਆਈ. ਪ੍ਰਾਜੈਕਟ ਲਾਈਫਸਾਈਕਲ’ ਵਿਸ਼ੇ ’ਤੇ ਮਾਹਿਰ ਲੈਕਚਰ ਕਰਵਾਇਆ ਗਿਆ। ਇਹ ਪ੍ਰੋਗਰਾਮ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਅਤੇ ਇਲੈਕਟ੍ਰਾਨਿਕਸ ਟੈਕਨਾਲੋਜੀ ਵਿਭਾਗ ਦੀ ਮੁਖੀ ਡਾ. ਹਰਦੀਪ ਕੌਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਪ੍ਰੋਗਰਾਮ ਦਾ ਤਾਲਮੇਲ ਡਾ. ਪਵਨਦੀਪ ਕੌਰ, ਐਸੋਸੀਏਟ ਪ੍ਰੋਫੈਸਰ ਅਤੇ ਇੰਜੀ. ਮਨਜੀਤ ਸੰਧੂ , ਸਹਾਇਕ ਪ੍ਰੋਫੈਸਰ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰੋ. ਰਵਿੰਦਰ ਸਿੰਘ ਸਾਹਨੀ, ਪ੍ਰੋ. ਸ਼ਾਲਿਨੀ ਬਹਿਲ ਅਤੇ ਪ੍ਰੋ. ਰਵਿੰਦਰ ਕੁਮਾਰ ਸਮੇਤ ਸੀਨੀਅਰ ਅਧਿਆਪਕ, ਹੋਰ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਹਾਜ਼ਰ ਸਨ। ਇਹ ਵਿਸ਼ੇਸ਼ ਲੈਕਚਰ ਕੋਡਰਾਇਡਹੱਬ ਪ੍ਰਾਈਵੇਟ ਲਿਮਟਿਡ ਅਤੇ ਦੇਵਰਸ਼ ਇਨੋਵੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਨਿਰਦੇਸ਼ਕ ਸ੍ਰੀ ਦੇਵਾਸ਼ੀਸ਼ ਕੁਮਾਰ ਵਲੋਂ ਦਿੱਤਾ ਗਿਆ ਜਿਸ ਦੌਰਾਨ ਉਨ੍ਹਾਂ ਨੇ ਦੋ ਜਾਣਕਾਰੀ ਭਰਪੂਰ ਸੈਸ਼ਨਾਂ ਵਿਚ ਏ.ਆਈ. ਪ੍ਰਾਜੈਕਟ ਦੇ ਵੱਖ-ਵੱਖ ਪੜਾਵਾਂ ਬਾਰੇ ਵਿਹਾਰਕ ਜਾਣਕਾਰੀ ਸਾਂਝੀ ਕੀਤੀ। ਸਵਾਲ-ਜਵਾਬ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਏ.ਆਈ. ਪ੍ਰਾਜੈਕਟਾਂ ਦੇ ਵਿਕਾਸ, ਮਾਡਲਾਂ ਦੀ ਰੂਪ ਰੇਖਾ ਅਤੇ ਅਸਲ ਜੀਵਨ ਵਿਚ ਉਨ੍ਹਾਂ ਦੀ ਵਰਤੋਂ ਨਾਲ ਸੰਬੰਧਿਤ ਸਵਾਲ ਪੁੱਛੇ। ਮਾਹਿਰ ਨਾਲ ਹੋਈ ਵਿਚਾਰ-ਚਰਚਾ ਨੇ ਵਿਦਿਆਰਥੀਆਂ ਨੂੰ ਏ.ਆਈ. ਦੇ ਖੇਤਰ ਵਿਚ ਉਦਯੋਗਿਕ ਲੋੜਾਂ ਅਤੇ ਪ੍ਰਾਜੈਕਟਾਂ ਨੂੰ ਸਫਲਤਾਪੂਰਵਕ ਲਾਗੂ ਕਰਨ ਲਈ ਲੋੜੀਂਦੇ ਹੁਨਰਾਂ ਬਾਰੇ ਵਿਹਾਰਕ ਸਮਝ ਪ੍ਰਦਾਨ ਕੀਤੀ।