19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕਿਸਾਨ ਦੇ ਖੇਤ ’ਚ ਬਿਜਲੀ ਦੀਆਂ ਤਾਰਾਂ ਦਾ ਬਣਿਆ ਖਤਰਾ

ਬਿਆਸ, 17 ਸਤੰਬਰ (ਨਰਿੰਦਰ ਸਿੰਘ)- ਕਸਬਾ ਬਿਆਸ ਕੋਲ ਪੈਂਦੇ ਪਿੰਡ ਬੋਹੜੀ ਤਾਲ ਵਿਖੇ ਬਿਜਲੀ ਦੀਆਂ ਤਾਰਾਂ ਨਾਲ ਬਣਿਆ ਖਤਰਾ। ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਖੇਤ ’ਚੋਂ ਬਿਜਲੀ ਦੀਆਂ ਤਾਰਾਂ ਗੁਜ਼ਰਦੀਆਂ ਹਨ, ਜੋ ਕਿ ਹਰ ਵੇਲੇ ਡਰ ਅਤੇ ਸਹਿਮ ਦਾ ਮਾਹੌਲ ਬਣਾਈ ਰੱਖਦੀਆਂ ਹਨ।

Ad Position 21
No active advertisement
ਅਜੀਤ ਡੈਸਕ 18-09-2026
ਬਿਆਸ, 17 ਸਤੰਬਰ (ਨਰਿੰਦਰ ਸਿੰਘ)- ਕਸਬਾ ਬਿਆਸ ਕੋਲ ਪੈਂਦੇ ਪਿੰਡ ਬੋਹੜੀ ਤਾਲ ਵਿਖੇ ਬਿਜਲੀ ਦੀਆਂ ਤਾਰਾਂ ਨਾਲ ਬਣਿਆ ਖਤਰਾ।ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਖੇਤ ’ਚੋਂ ਬਿਜਲੀ ਦੀਆਂ ਤਾਰਾਂ ਗੁਜ਼ਰਦੀਆਂ ਹਨ, ਜੋ ਕਿ ਹਰ ਵੇਲੇ ਡਰ ਅਤੇ ਸਹਿਮ ਦਾ ਮਾਹੌਲ ਬਣਾਈ ਰੱਖਦੀਆਂ ਹਨ। ਬੀਤੀ ਰਾਤ ਵੀ ਝੋਨੇ ਦੀ ਫਸਲ ਦੀ ਕਟਾਈ ਵੇਲੇ ਮਸ਼ੀਨਾਂ ਨਾਲ ਕਟਾਈ ਦਾ ਕੰਮ ਬਹੁਤ ਮੁਸ਼ਕਿਲ ਅਤੇ ਸਹਿਮ ਦੇ ਮਹੌਲ ’ਚ ਕੀਤਾ ਗਿਆ। ਸੰਬੰਧਿਤ ਬਿਜਲੀ ਵਿਭਾਗ ਦੇ ਅਧਿਕਾਰੀ ਅਕਸਰ ਹੀ ਇਸ ਪਿੰਡ ਦੇ ਖੇਤਾਂ ਨੇੜਿਉਂ ਹੋਕੇ ਜਾਂਦੇ ਆਉਂਦੇ ਰਹਿੰਦੇ ਹਨ ਪਰ ਉਨ੍ਹਾਂ ਕਦੇ ਵੀ ਇਸ ਸਮੱਸਿਆ ਦਾ ਹੱਲ ਕਰਨ ਦਾ ਨਹੀਂ ਸੋਚਿਆ। ਇਸ ਸੰਬੰਧੀ ਅਧਿਕਾਰੀਆਂ ਨੂੰ ਅਕਸਰ ਜ਼ੁਬਾਨੀ ਮੌਕੇ ’ਤੇ ਜਾਣਕਾਰੀ ਵੀ ਦਿੱਤੀ ਹੋਈ ਹੈ, ਫਿਰ ਵੀ ਸਾਡਾ ਕਿਸੇ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਹੋਇਆ।ਜੇਕਰ ਕੱਲ ਨੂੰ ਕੋਈ ਹਾਦਸਾ ਵਾਪਰ ਜਾਵੇ ਤਾਂ ਕੌਣ ਜਿੰਮੇਵਾਰ ਹੋਵੇਗਾ, ਮੇਰੇ ਵਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਹੈ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕਰ ਦਿੱਤਾ ਜਾਵੇ, ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਤੀਰਥ ਯਾਤਰਾ ਯੋਜਨਾ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਨੂੰ ਬਣਾਇਆ ਸੁਖਾਲਾ- ਸਵਿੰਦਰ ਸਿੰਘ ਮੁੱਛਲ ਅਗਲੀ ਖ਼ਬਰ ਡੇਰਾ ਬਾਬਾ ਭਾਈ ਹਰਜੀ ਸਾਹਿਬ ਖੁਖਰੈਣ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ
Ad Position 24