ਸਰਕਾਰੀ ਮੈਡੀਕਲ ਕਾਲਜ ’ਚ 2 ਰੋਜ਼ਾ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)-ਸਰਕਾਰੀ ਮੈਡੀਕਲ ਕਾਲਜ ਦੇ ਮੈਡੀਕਲ ਐਜੂਕੇਸ਼ਨ ਯੂਨਿਟ ਵਲੋਂ ਦੋ ਰੋਜ਼ਾ ‘ਕਰੀਕੁਲਮ ਇੰਪਲੀਮੈਂਟੇਸ਼ਨ ਸਪੋਰਟ ਪ੍ਰੋਗਰਾਮ’ ਸਿਖਲਾਈ ਵਰਕਸ਼ਾਪ ਸਫਲਤਾ ਪੂਰਵਕ ਕਰਵਾਈ ਗਈ। ਨੈਸ਼ਨਲ ਮੈਡੀਕਲ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 30 ਫੈਕਲਟੀ ਮੈਂਬਰਾਂ (ਡਾਕਟਰਾਂ/ਅਧਿਆਪਕਾਂ) ਨੇ ਭਾਗ ਲਿਆ।
ਅੰਮ੍ਰਿਤਸਰ, 19 ਸਤੰਬਰ (ਰੇਸ਼ਮ ਸਿੰਘ)-ਸਰਕਾਰੀ ਮੈਡੀਕਲ ਕਾਲਜ ਦੇ ਮੈਡੀਕਲ ਐਜੂਕੇਸ਼ਨ ਯੂਨਿਟ ਵਲੋਂ ਦੋ ਰੋਜ਼ਾ ‘ਕਰੀਕੁਲਮ ਇੰਪਲੀਮੈਂਟੇਸ਼ਨ ਸਪੋਰਟ ਪ੍ਰੋਗਰਾਮ’ ਸਿਖਲਾਈ ਵਰਕਸ਼ਾਪ ਸਫਲਤਾ ਪੂਰਵਕ ਕਰਵਾਈ ਗਈ। ਨੈਸ਼ਨਲ ਮੈਡੀਕਲ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 30 ਫੈਕਲਟੀ ਮੈਂਬਰਾਂ (ਡਾਕਟਰਾਂ/ਅਧਿਆਪਕਾਂ) ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰ: ਡਾ. ਰਾਜੀਵ ਦੇਵਗਨ ਵਲੋਂ ਕੀਤਾ ਗਿਆ। ਸੀ.ਐੱਮ.ਸੀ. ਲੁਧਿਆਣਾ ਤੋਂ ਆਏ ਡਾ. ਰੋਹਿਤ ਜੌਹਨ ਚੌਧਰੀ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਅਧਿਕਾਰਤ ਆਬਜ਼ਰਵਰ (ਨਿਗਰਾਨ) ਵਜੋਂ ਇਸ ਸਮਾਗਮ ਦੀ ਦੇਖ-ਰੇਖ ਕੀਤੀ। ਜਦੋਂ ਕਿ ਕੋਆਰਡੀਨੇਟਰ ਡਾ. ਲਵੀਨਾ ਓਬਰਾਏ ਨੇ ਕੀਤੀ। ਇਸ ਦੇ ਪ੍ਰਬੰਧਾਂ ਵਿਚ ਕਰੀਕੁਲਮ ਕਮੇਟੀ ਦੇ ਮੈਂਬਰਾਂ ਡਾ: ਮ੍ਰਿਦੂ ਗੁਪਤਾ, ਡਾ: ਅਜੈ ਛਾਬੜਾ, ਡਾ: ਨਵਯੁਗਰਾਜ ਸਿੰਘ, ਡਾ: ਸਰੋਜ ਬਾਲਾ, ਡਾ: ਰਾਜੀਵ ਅਰੋੜਾ ਅਤੇ ਡਾ: ਭੁਪਿੰਦਰ ਸਿੰਘ ਵਾਲੀਆ ਨੇ ਅਹਿਮ ਭੂਮਿਕਾ ਨਿਭਾਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਫੈਕਲਟੀ ਨੂੰ ‘ਕੰਪੀਟੈਂਸੀ-ਬੇਸਡ ਮੈਡੀਕਲ ਐਜੂਕੇਸ਼ਨ’ ਅਤੇ ਪੜ੍ਹਾਉਣ ਦੇ ਨਵੇਂ ਤਰੀਕਿਆਂ, ਜਿਵੇਂ ਕਿ ਮਰੀਜ਼ਾਂ ਨਾਲ ਸ਼ੁਰੂਆਤੀ ਏਟਕਾਮ ਮੋਡਿਊਲ, ਸਕਿੱਲ ਟ੍ਰੇਨਿੰਗ ਅਤੇ ਮੈਡੀਕਲ ਵਿਦਿਆਰਥੀਆਂ ਨੂੰ ਕਲੀਨਿਕਲ ਟੀਚਿੰਗ ਬਾਰੇ ਸਿਖਲਾਈ ਦੇਣਾ ਸੀ। ਡਾ. ਲਵੀਨਾ ਓਬਰਾਏ ਨੇ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਆਧੁਨਿਕ, ਵਿਦਿਆਰਥੀ-ਪੱਖੀ ਅਤੇ ਮਰੀਜ਼-ਪੱਖੀ ਤਰੀਕਿਆਂ ਨੂੰ ਅਪਣਾਉਣ ਦਾ ਮੁੱਖ ਮਕਸਦ ਮੈਡੀਕਲ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਅਤੇ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਾ ਹੈ। ਪ੍ਰੋਗਰਾਮ ਦੇ ਅੰਤ ਵਿਚ ਭਾਗੀਦਾਰਾਂ ਅਤੇ ਫੈਕਲਟੀ ਵਲੋਂ ਆਪੋ-ਆਪਣੇ ਸੁਝਾਅ ਦਿੱਤੇ ਗਏ। ਸਰਟੀਫਿਕੇਟ ਵੰਡਣ ਅਤੇ ਨਵੀਂ ਜਾਣਕਾਰੀ ਸਾਂਝੀ ਕਰਨ ਦੇ ਨਾਲ ਇਸ ਦੋ-ਰੋਜ਼ਾ ਸਮਾਗਮ ਦੀ ਸਫਲਤਾਪੂਰਵਕ ਸਮਾਪਤੀ ਹੋਈ।