‘ਮਾਨ ਦੇ ਮੁਨਾਫ਼ੇ’ ਪ੍ਰੋਗਰਾਮ ਤਹਿਤ ਲੋਕ ਹਿਤ ਕੰਮਾਂ ਦੀ ਜਾਣਕਾਰੀ ਘਰ ਘਰ ਪਹੁੰਚਾਵਾਂਗੇ-ਪ੍ਰਧਾਨ ਲੁੱਧੜ
ਚਵਿੰਡਾ ਦੇਵੀ, 21 ਸਤੰਬਰ (ਸਤਪਾਲ ਸਿੰਘ ਢੱਡੇ)-ਹਲਕਾ ਮਜੀਠਾ ਵਿਚ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਵਿਕਾਸ ਕਾਰਜ ਅਤੇ ਲੋਕਾਂ ਦੀ ਸਹੂਲਤ ਤੇ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ‘ਮਾਨ ਦੇ ਮੁਨਾਫ਼ੇ’ ਪ੍ਰੋਗਰਾਮ ਤਹਿਤ ਹੁਣ ਘਰ-ਘਰ ਤੱਕ ਪਹੁੰਚਾਈ ਜਾਵੇਗੀ। ਕਿਉਂਕਿ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਅਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕਰਨਾ ਐੱਸ.
ਚਵਿੰਡਾ ਦੇਵੀ, 21 ਸਤੰਬਰ (ਸਤਪਾਲ ਸਿੰਘ ਢੱਡੇ)-ਹਲਕਾ ਮਜੀਠਾ ਵਿਚ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਵਿਕਾਸ ਕਾਰਜ ਅਤੇ ਲੋਕਾਂ ਦੀ ਸਹੂਲਤ ਤੇ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ‘ਮਾਨ ਦੇ ਮੁਨਾਫ਼ੇ’ ਪ੍ਰੋਗਰਾਮ ਤਹਿਤ ਹੁਣ ਘਰ-ਘਰ ਤੱਕ ਪਹੁੰਚਾਈ ਜਾਵੇਗੀ। ਕਿਉਂਕਿ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਅਤੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕਰਨਾ ਐੱਸ.ਸੀ. ਵਿੰਗ ਦੇ ਵਲੰਟੀਅਰਾਂ ਦੀ ਅਹਿਮ ਜ਼ਿੰਮੇਵਾਰੀ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਵਿਚ ਐੱਸ.ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਸਰਪੰਚ ਰਾਜ ਕੁਮਾਰ ਲੁੱਧੜ ਨੇ ਮੁਲਾਕਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਰਕਾਰੀ ਸੇਵਾਵਾਂ ਨੂੰ ਲੋਕਾਂ ਦੇ ਨੇੜੇ ਲਿਆਉਣ ਲਈ ਡਿਜੀਟਲ ਸੇਵਾਵਾਂ, ਸੇਵਾ ਕੇਂਦਰਾਂ ਅਤੇ ਘਰ-ਘਰ ਸੇਵਾਵਾਂ ਵਰਗੇ ਠੋਸ ਪ੍ਰਬੰਧ ਕੀਤੇ ਗਏ ਹਨ, ਤਾਂ ਕਿ ਖਾਸ ਕਰਕੇ ਐੱਸ.ਸੀ. ਸਮਾਜ ਅਤੇ ਆਰਥਿਕ ਤੌਰ ’ਤੇ ਲੋੜਵੰਦ ਪਰਿਵਾਰਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਮਿਲ ਸਕੇ ਇਸ ਲਈ ਪਾਰਟੀ ਵਰਕਰ ਲੋਕਾਂ ਨਾਲ ਜਮੀਨੀ ਪੱਧਰ ’ਤੇ ਸਿੱਧਾ ਸੰਪਰਕ ਕਰਨਗੇ। ਉਨਾਂ ਕਿਹਾ ਕਿ ਲੋਕਾਂ ਨਾਲ ਸਿੱਧਾ ਸੰਪਰਕ, ਲੋਕਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਅਤੇ ਸਰਕਾਰੀ ਸਹੂਲਤਾਂ ਦੀ ਜਾਣਕਾਰੀ ਇਸ ਮੁਹਿੰਮ ਦਾ ਮੁੱਖ ਮਕਸਦ ਹੈ।