ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਮੌਕੇ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ
ਹੇਠ ਕਾਂਗਰਸੀ ਅਹੁਦੇਦਾਰ ਤੇ ਵਰਕਰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਹੋਣਗੇ ਨਤਮਸਤਕ
ਅਜਨਾਲਾ/ ਰਮਦਾਸ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਸਵੰਤ ਸਿੰਘ ਵਾਹਲਾ)-ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਚੌਥ ਸਰਾਧਾਂ ਦੇ ਪਾਵਨ ਮੌਕੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ 29 ਸਤੰਬਰ ਨੂੰ ਹਲਕਾ ਅਜਨਾਲਾ ਨਾਲ ਸੰਬੰਧਿਤ ਸਮੂਹ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਨਿਮਾਣੇ ਸਿੱਖ ਵਜੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣਗੇ। ਇਸ ਮੌਕੇ ਗੁਰੂ ਘਰ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ ।
ਅਜਨਾਲਾ/ ਰਮਦਾਸ, 21 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਸਵੰਤ ਸਿੰਘ ਵਾਹਲਾ)-ਪੁੱਤਰਾਂ ਦੇ ਦਾਨੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਚੌਥ ਸਰਾਧਾਂ ਦੇ ਪਾਵਨ ਮੌਕੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ 29 ਸਤੰਬਰ ਨੂੰ ਹਲਕਾ ਅਜਨਾਲਾ ਨਾਲ ਸੰਬੰਧਿਤ ਸਮੂਹ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਨਿਮਾਣੇ ਸਿੱਖ ਵਜੋਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣਗੇ। ਇਸ ਮੌਕੇ ਗੁਰੂ ਘਰ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ । ਸਾਲਾਨਾ ਜੋੜ ਮੇਲੇ ਮੌਕੇ ਹਾਜ਼ਰੀ ਭਰਨ ਨੂੰ ਲੈ ਕੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰਤਾਪ ਸਿੰਘ ਅਜਨਾਲਾ ਨੇ ਦੱਸਿਆ ਕਿ ਗੁਰੂ ਘਰ ਦੀ ਪਾਵਨ ਹਜ਼ੂਰੀ ਵਿਚ ਨਿਮਰਤਾ ਅਤੇ ਸ਼ਰਧਾ ਨਾਲ ਨਤਮਸਤਕ ਹੋਣਾ ਸਮੁੱਚੀ ਸੰਗਤ ਲਈ ਸੁਭਾਗੇ ਪਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿਚ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਵਿਚ ਹਲਕਾ ਅਜਨਾਲਾ ਦੇ ਸਮੂਹ ਕਾਂਗਰਸੀ ਅਹੁਦੇਦਾਰ ਤੇ ਵਰਕਰ ਨਿਮਾਣੇ ਸਿੱਖ ਵਜੋਂ ਹਾਜ਼ਰੀ ਭਰਨਗੇ । ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ, ਬਲਾਕ ਕਾਂਗਰਸ ਅਜਨਾਲਾ 1 ਦੇ ਪ੍ਰਧਾਨ ਰਾਣਾ ਰਣਜੀਤ ਸਿੰਘ ਭੱਖਾ, ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ, ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਦੀਪਕ ਅਰੋੜਾ, ਗੁਰਿੰਦਰਬੀਰ ਸਿੰਘ ਮਾਹਲ, ਅਮਨਦੀਪ ਸਿੰਘ ਮਾਛੀਵਾਹਲਾ, ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਬਲਜੀਤ ਸਿੰਘ ਸਲੇਮਪੁਰਾ, ਪ੍ਰਧਾਨ ਕਾਰਾਜਵਿੰਦਰ ਸਿੰਘ ਬੁੱਟਰ, ਗੁਰਪਿੰਦਰ ਸਿੰਘ ਮਾਹਲ, ਗੁਰਵੇਲ ਸਿੰਘ ਛੀਨਾ, ਸਵਿੰਦਰ ਸਿੰਘ ਕੋਟ ਗੁਰਬਖਸ਼, ਪਰਮਿੰਦਰ ਸਿੰਘ ਭੱਖਾ, ਐਡਵੋਕੇਟ ਸੁਨੀਲਪਾਲ ਸਿੰਘ ਅਜਨਾਲਾ, ਜਗਰੂਪ ਸਿੰਘ ਨੰਗਲ, ਹਰਪ੍ਰੀਤ ਸਿੰਘ ਗੁੱਝਾਪੀਰ, ਗੁਰਮੀਤ ਸਿੰਘ ਮਿੱਠੂ, ਗੁਰਮੁਖ ਸਿੰਘ ਜਾਫਰਕੋਟ, ਜਸਵੀਰ ਸਿੰਘ ਢਿੱਲੋਂ ਵੰਝਾਵਾਲਾ, ਹਰਪਾਲ ਸਿੰਘ ਭਾਲੂ ਸੱਫੇਵਾਲੀਆ, ਸ਼ੁਭ ਸਿਰਸਾ, ਨਵਪ੍ਰੀਤ ਸਿੰਘ ਹਰੜ੍ਹ, ਰਿੱਪੀ ਬਗਵਾਨਪੁਰਾ, ਜੁਗਰਾਜ ਸਿੰਘ ਰੋਖੇ, ਰੇਸ਼ਮ ਸਿੰਘ ਬਲੜਵਾਲ, ਬਲਤੇਜ ਸਿੰਘ ਦਿਆਲਪੁਰਾ, ਕੁਲਵੰਤ ਸਿੰਘ ਪਸ਼ੀਆ, ਸੁੱਚਾ ਸਿੰਘ ਦੱਧਰਾਏ, ਹੀਰਾ ਦਾਲਮ, ਹਰਪ੍ਰੀਤ ਸਿੰਘ ਲੰਗੋਮਾਹਲ, ਸੂਬੇਦਾਰ ਪਰਮਜੀਤ ਸਿੰਘ, ਬੰਟੀ ਕੱਲੋਮਾਹਲ, ਹਰਦਿਆਲ ਸਿੰਘ ਡਿਆਲ ਭੱਟੀ, ਕੰਵਲਜੀਤ ਸਿੰਘ ਗਾਲਬ, ਗੁਲਜਾਰ ਸਿੰਘ ਨੰਗਲ ਅੰਬ, ਰਵਿੰਦਰ ਸਿੰਘ ਨੰਗਲ ਅੰਬ, ਖਜਾਨ ਸਿੰਘ ਕਾਮਲਪੁਰਾ, ਬਿੱਟੂ ਭੰਡਾਰੀ, ਗੁਰਦੇਵ ਸਿੰਘ ਲਾਡੀ, ਮੇਜਰ ਅਵਾਣ, ਰਿੰਕੂ ਲੱਖੂਵਾਲ, ਅੰਗਰੇਜ਼ ਸਿੰਘ ਲੱਖੂਵਾਲ, ਅਵਤਾਰ ਸਿੰਘ ਲੱਖੂਵਾਲ, ਲਿਆਸ ਲੱਖੂਵਾਲ, ਡਾਕਟਰ ਜੋਗਾ ਗੱਗੋਮਾਹਲ, ਲੱਭਾ ਮਸੀਹ ਜਾਫਰਕੋਟ, ਆਜ਼ਾਦਵਿੰਦਰ ਬਿਕਰਾਊਰ, ਹਰਜੀਤ ਸ਼ਾਲੀਵਾਲ, ਹਰਜੰਟ ਸਿੰਘੋਕੇ , ਬਲਵਿੰਦਰ ਸਿੰਘ ਨਿਸੋਕੇ, ਯੋਧਾ ਪ੍ਰਧਾਨ ਰਮਦਾਸ, ਡਾਕਟਰ ਗੁਰਮੀਤ, ਅਸ਼ੋਕ ਠੇਕੇਦਾਰ, ਅਮਰੀਕ ਅਵਾਣ, ਭਗਵੰਤ ਸਿੰਘ ਪੰਜਗਰਾਈਆਂ ਵਾਹਲਾ, ਸੁੱਚਾ ਸਿੰਘ, ਚਰਨਜੀਤ ਸਿੰਘ ਰੂੜੇਵਾਲ, ਸਰਬਜੀਤ ਸਿੰਘ ਡੱਲਾ ਰਾਜਪੂਤਾਂ, ਸੁਖਦੇਵ ਸਰੀਨ, ਮੋਹਿਤ ਵਾਸ਼ਲ, ਜਤਿੰਦਰ ਸੋਨੂ, ਗੁਰਵਿੰਦਰ ਸਿੰਘ ਹਾਸ਼ਮਪੁਰਾ, ਪ੍ਰਤਾਪ ਤਲਵੰਡੀ ਨਾਹਰ, ਮੇਜਰ ਮਾਛੀਵਾਲਾ, ਬੀਰ ਸਿੰਘ ਗਗੜ, ਹਰਦੀਪ ਸਿੰਘ, ਸੁਖਵਿੰਦਰ ਸਿੰਘ ਜੱਟਾ, ਬੂਟਾ ਸ਼ਹਿਜ਼ਾਦਾ, ਭਿੰਦਾ ਗੁਰਾਲਾ, ਅਮਰਬੀਰ ਸਿੰਘ ਬੱਲ, ਲਖਬੀਰ ਸਿੰਘ ਰਾਜੀਆਂ, ਅਜੇਪਾਲ ਸਿੰਘ ਧਾਰੀਵਾਲ ਕਲੇਰ, ਨਵੀ ਹਰੜ ਕਲਾਂ, ਗੁਰਪਿੰਦਰ ਸਿੰਘ ਸੋਨਾ, ਜੋਗਿੰਦਰ ਸਿੰਘ ਕੋਟ ਰਜਾਦਾ, ਵੀਰੂ ਅਜਨਾਲਾ,ਹਰਵੰਤ ਸਿੰਘ, ਹਰਪਾਲ ਕੱਲੋਮਾਹਲ, ਪ੍ਰਗਟ ਸਿੰਘ ਸਰਾਏ, ਹਰਜੀਤ ਸਿੰਘ ਭਲਾ ਪਿੰਡ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਬੱਲੜਵਾਲ, ਕੁਲਦੀਪ ਦਰੀਆ ਮੂਸਾ ਅਤੇ ਨਵਦੀਪ ਸਿੰਘ ਦਿਆਲਪੁਰਾ ਆਦਿ ਹਾਜ਼ਰ ਸਨ।