ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਨੂੰ ਪੰਜਾਬੀ ਸਾਹਿਤ ਸਭਾ ਤਰਸਿੱਕਾ ਨੇ ਕੀਤਾ ਸਨਮਾਨਿਤ
ਤਰਸਿੱਕਾ, 21 ਸਤੰਬਰ (ਪ. ਪ.)
ਤਰਸਿੱਕਾ, 21 ਸਤੰਬਰ (ਪ. ਪ.)-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ ਨੂੰ ਉਨ੍ਹਾਂ ਵਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਪੰਜਾਬੀ ਸਹਿਤ ਸਭਾ ਤਰਸਿੱਕਾ (ਅੰਮ੍ਰਿਤਸਰ) ਵਲੋਂ ਇਕ ਸ਼ਾਨਦਾਰ ਸਨਮਾਨ ਸਮਾਰੋਹ ਕਰਕੇ ਕਸਬਾ ਪੁਲ ਨਹਿਰ ਤਰਸਿੱਕਾ ਦੇ ਓ. ਵੀ. ਐੱਨ. ਪਬਲਿਕ ਸਕੂਲ ਵਿਖੇ ਵਿਖੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ’ਚ ਪ੍ਰਿੰ: ਕੁਲਵੰਤ ਸਿੰਘ ਅਣਖੀ, ਸ਼ੇਲਿੰਦਰਜੀਤ ਸਿੰਘ ਰਾਜਨ ਬਾਬਾ ਬਕਾਲਾ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਦੀਪ ਦਵਿੰਦਰ ਸਿੰਘ ਦਫਤਰ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ, ਮਾਸਟਰ ਗੁਰਮੀਤ ਸਿੰਘ ਡੇਹਰੀਵਾਲ, ਸਰਪ੍ਰਸਤ ,ਬਲਜਿੰਦਰ ਸਿੰਘ ਮਾਂਗਟ ਪ੍ਰਧਾਨ ਤੇ ਅਤਰ ਸਿੰਘ ਤਰਸਿੱਕਾ ਸੁਸ਼ੋਭਤ ਸਨ । ਇਸ ਮੌਕੇ ਬਲਜਿੰਦਰ ਸਿੰਘ ਮਾਂਗਟ ਪ੍ਰਧਾਨ ਪੰਜਾਬੀ ਸਾਹਿਤ ਸਭਾ ਤੇ ਤਰਸਿੱਕਾ ਨੇ ਪ੍ਰਿੰ: ਕੁਲਵੰਤ ਸਿੰਘ ਅਣਖੀ ਬਾਰੇ ਉਨ੍ਹਾਂ ਵਲੋਂ ਅੰਮ੍ਰਿਤਸਰ ਵਿਕਾਸ ਮੰਚ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸਲਾਘਾ ਕੀਤੀ । ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਮੋਮੈਂਟੋ ਤੇ ਸਿਰੋਪਾਓ ਦੇ ਕੇ ਪੰਜਾਬੀ ਸਾਹਿਤ ਸਭਾ ਤਰਸਿੱਕਾ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਸਨਮਾਨਿਤ ਕੀਤਾ। ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਪ੍ਰੋ: ਰਾਜਵਿੰਦਰ ਸਿੰਘ ਅੰਮ੍ਰਿਤਸਰ , ਰਾਜਬੀਰ ਕੌਰ ਬੀਰ ਗਰੇਵਾਲ, ਕਵਲਪ੍ਰੀਤ ਕੌਰ ਥਿੰਦ ,ਜੁਦਾ ਨਵਜੋਤ ਬਾਜਵਾ ਨਵਜੋਤ ਭੁੱਲਰ , ਜਗਨਨਾਥ ਨਿਮਾਣਾ, ਰਮੇਸ਼ ਜਾਨੂੰ, ਲਖਵਿੰਦਰ ਸਿੰਘ ਉੱਪਲ, ਜਸਬੀਰ ਸਿੰਘ ਝਬਾਲ, ਅਜੈਬ ਸਿੰਘ ਬੋਦੇਵਾਲ, ਸਕੱਤਰ ਸਿੰਘ ਪੁਰੇਵਾਲ, ਜਸਵੰਤ ਧਾਪ, ਸਰਬਜੀਤ ਸਿੰਘ ਸੰਧੂ , ਡਾ: ਭੁਪਿੰਦਰ ਸਿੰਘ ਫੇਰੂਮਾਨ, ਡਾ: ਮੋਹਨ ਬੇਗੋਵਾਲ ,ਹਰਮੀਤ ਆਰਟਿਸਟ ,ਅਵਤਾਰ ਸਿੰਘ ਮਾਂਗਟ , ਸੁਰਿੰਦਰ ਖਿਲਚੀਆਂ, ਜਸਵੰਤ ਹਾਂਸ ਬਟਾਲਾ, ਗੁਰਦਿਆਲ ਸਿੰਘ ਰੁਮਾਣਾ ਚੱਕ, ਰਾਜਵਿੰਦਰ ਕੌਰ ਅੰਮ੍ਰਿਤਸਰ, ਪ੍ਰਿੰ: ਬਚਿੱਤਰ ਸਿੰਘ ਤਰਸਿੱਕਾ, ਬਲਕਾਰ ਸਿੰਘ ਚੇਅਰਮੈਨ, ਮਨਜੀਤ ਸਿੰਘ ਵੱਸੀ, ਰਾਜਵਿੰਦਰ ਕੌਰ ਅੰਮ੍ਰਿਤਸਰ, ਮਹਿੰਦਰਪਾਲ ਸਿੰਘ ਮਾਹੀ, ਮਾਨ ਸਿੰਘ ਗਿੱਲ ਤਰਸਿੱਕਾ, ਮਾ: ਸੁਲਤਾਨ ਸਿੰਘ , ਮਾ: ਮੁਖਤਾਰ ਸਿੰਘ, ਮਾ: ਸੁਰਜੀਤ ਸਿੰਘ , ਜਸਬੀਰ ਸਿੰਘ ਮੱਲ੍ਹੀ ਡੀ. ਐੱਸ. ਪੀ. ਮੱਤੇਵਾਲ, ਬਲਕਾਰ ਸਿੰਘ ਤਰਸਿੱਕਾ ਚੇਅਰਮੈਨ, ਜਗਬੀਰ ਸਿੰਘ ਲਾਲੀ ਯੋਧਾ ਨਗਰੀ ਤੇ ਸੀਤਲ ਸਿੰਘ ਸਰਪੰਚ, ਹੌਲਦਾਰ ਹਰਦਿਆਲ ਸਿੰਘ ਤਰਸਿੱਕਾ ਤੇ ਪਾਲ ਸਿੰਘ ਫੌਜੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਰਾਜਬੀਰ ਕੌਰ ਬੀਰ ਗਰੇਵਾਲ ਨੇ ਬਾਖੂਬੀ ਨਿਭਾਈ।