23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਫੇਰੂਮਾਨ ਕਾਲਜ ਰਈਆ ਵਿਖੇ ਪੋਸ਼ਣ ਮਾਹ ਮਨਾਇਆ

ਰਈਆ, 22 ਸਤੰਬਰ (ਸ਼ਰਨਬੀਰ ਸਿੰਘ ਕੰਗ) ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਚ ਐੱਨ. ਐੱਸ.

Ad Position 21
No active advertisement
ਅਜੀਤ ਡੈਸਕ 23-09-2026
ਰਈਆ, 22 ਸਤੰਬਰ (ਸ਼ਰਨਬੀਰ ਸਿੰਘ ਕੰਗ) ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਚ ਐੱਨ.ਐੱਸ.ਐੱਸ. ਵਿਭਾਗ, ਰੈੱਡ ਰਿਬਨ ਸੋਸਾਇਟੀ ਅਤੇ ਪੰਜਾਬੀ ਵਿਭਾਗ ਦੇ ਆਪਸੀ ਸਹਿਯੋਗ ਨਾਲ ਪ੍ਰਿੰਸੀਪਲ ਡਾ. ਅਨੂ ਕਪਿਲ ਦੀ ਅਗਵਾਈ ਹੇਠ ਕਾਲਜ ਵਿਚ ਪੋਸ਼ਣ ਮਾਹ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਪੌਸ਼ਟਿਕ ਆਹਾਰ ਬਾਰੇ ਜਾਗਰੂਕ ਕਰਨਾ ਅਤੇ ਆਪਣੇ ਭੋਜਨ ਲਈ ਸੰਤੁਲਿਤ ਚੋਣ ਕਰਨ ਲਈ ਪ੍ਰੇਰਿਤ ਕਰਨਾ ਸੀ। ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਅਲੋਪ ਹੋ ਚੁੱਕੇ ਵਿਅੰਜਨ ਵੀ ਬਣਾਏ ਗਏ। ਜਿਸ ਦਾ ਆਨੰਦ ਜੱਜ ਸਹਿਬਾਨ ਵਲੋਂ ਲਿਆ ਗਿਆ। ਮੁਕਾਬਲਿਆਂ ਵਿਚ ਗੁਰਪ੍ਰੀਤ ਕੌਰ ਅਤੇ ਹਰਮਨ ਨੇ ਪਹਿਲਾ ਸਥਾਨ, ਨੀਤੂ ਅਤੇ ਸ਼ਹਿਨਾਜ਼ ਨੇ ਦੂਜਾ ਸਥਾਨ , ਜੈਸਮੀਨ ਅਤੇ ਸੰਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਫੇਰੂਮਾਨ ਟਰੱਸਟ ਅਤੇ ਕਾਲਜ ਦੇ ਪ੍ਰਧਾਨ ਮੈਡਮ ਸਤਨਾਮ ਕੌਰ ਸੇਖੋਂ ਵਲੋਂ ਵਿਦਿਆਰਥਣਾਂ ਨੂੰ ਪੌਸ਼ਟਿਕ ਆਹਾਰ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਸਾਰਿਆਂ ਦੀ ਪ੍ਰਸ਼ੰਸ਼ਾ ਕੀਤੀ ਗਈ। ਇਸ ਮੌਕੇ ਤੇ ਅਸਿ.ਪ੍ਰੋ. ਡਾ.ਹਰਵੰਤ ਕੌਰ, ਅਸਿ. ਪ੍ਰੋ. ਦਲਜੀਤ ਕੌਰ, ਅਸਿ. ਪ੍ਰੋ. ਵੰਦਨਾ, ਅਸਿ. ਪ੍ਰੋ. ਇੰਦਰਪਾਲ ਕੌਰ ਅਤੇ ਅਸਿ. ਪ੍ਰੋ. ਕਰਮਜੀਤ ਕੌਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੋਪੋਕੇ ਹੋਣ ਵਾਲੀ 28 ਦੀ ‘ਪੰਜਾਬ ਬਚਾਓ’ ਰੈਲੀ ਦੀਆਂ ਤਿਆਰੀਆਂ ਤੇਜ਼, ਪਿੰਡ ਬਹਿੜ੍ਹਵਾਲ ਵਿਖੇ ਜੁੜੇ ਅਕਾਲੀ ਆਗੂ ਅਗਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ-2026 ਤਹਿਤ ਕਰਾਟੇ ਮੁਕਾਬਲੇ ਦੀ ਸ਼ੁਰੂਆਤ
Ad Position 24