23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਬੱਚੇ ਨੂੰ ਗੁਰਬਾਣੀ ਪਾਠ ਸਰਵਣ ਕਰਵਾਉਣ ’ਤੇ ਸਾਈਕਲ ਦੇ ਕੇ ਸਨਮਾਨਿਆ

ਬਾਬਾ ਬਕਾਲਾ ਸਾਹਿਬ, 22 ਸਤੰਬਰ (ਰਾਜਨ) –ਇੱਥੇ ਪਿੰਡ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਟਪਿਆਲਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਗੁਰਮਤਿ ਸੰਗੀਤ ਅਕੈਡਮੀ ਵਿਚ ਸੰਗੀਤ ਸਿੱਖ ਰਹੇ ਸਭ ਤੋਂ ਛੋਟੀ ਉਮਰ ਦੇ ਵਿਦਿਆਰਥੀ ਗੁਰਨੂਰ ਸਿੰਘ ਨੂੰ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ ਰਜਿ: ਪੰਜਾਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐੱਮ. ਏ.

Ad Position 21
No active advertisement
ਅਜੀਤ ਡੈਸਕ 23-09-2026
ਬਾਬਾ ਬਕਾਲਾ ਸਾਹਿਬ, 22 ਸਤੰਬਰ (ਰਾਜਨ) –ਇੱਥੇ ਪਿੰਡ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਟਪਿਆਲਾ ਵਿਖੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਗੁਰਮਤਿ ਸੰਗੀਤ ਅਕੈਡਮੀ ਵਿਚ ਸੰਗੀਤ ਸਿੱਖ ਰਹੇ ਸਭ ਤੋਂ ਛੋਟੀ ਉਮਰ ਦੇ ਵਿਦਿਆਰਥੀ ਗੁਰਨੂਰ ਸਿੰਘ ਨੂੰ ਸਿੱਖ ਜੀਵਨ ਜਾਚ ਸੰਸਥਾ ਬਾਬਾ ਬਕਾਲਾ ਸਾਹਿਬ ਰਜਿ: ਪੰਜਾਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐੱਮ.ਏ. ਵਲੋਂ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ । ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐੱਮ. ਏ. ਨੇ ਪ੍ਰੈਸ ਨੂੰ ਦੱਸਿਆ ਕਿ ਗੁਰਨੂਰ ਸਿੰਘ ਦੇ ਪਿਤਾ ਭਾਈ ਮੰਗਲ ਸਿੰਘ ਪਿੰਡ ਟਪਿਆਲਾ ਦੇ ਗੁਰਦੁਆਰਾ ਸਾਹਿਬ ਵਿਚ ਹੀ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਹਨ, ਉਨ੍ਹਾਂ ਦੇ ਤਿੰਨ ਬੱਚੇ ਅਕੈਡਮੀ ਵਿਚ ਕੀਰਤਨ ਸਿੱਖ ਰਹੇ ਹਨ, ਗੁਰਨੂਰ ਸਿੰਘ ਸਭ ਤੋਂ ਛੋਟੀ ਉਮਰ ਕੇਵਲ 7 ਸਾਲ ਦਾ ਹੈ ਅਤੇ ਦੂਸਰੀ ਕਾਲਸ ਵਿਚ ਪੜ੍ਹਦਾ ਹੈ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਪੱਪੂ, ਰਵੀ ਟਪਿਆਲਾ, ਗੁਲਜਾਰ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ, ਕੌਂਸਲਰ ਕੁਲਵੰਤ ਸਿੰਘ ਰੰਧਾਵਾ, ਮਨਜੀਤ ਸਿੰਘ ਠੁਕਰਾਲ, ਡਾ. ਸਿਮਰਨਜੀਤ ਕੌਰ, ਪਵਨਦੀਪ ਕੌਰ, ਡਾ. ਹਰਪਾਲ ਸਿੰਘ, ਮੇਜਰ ਸਿੰਘ, ਰਵਿੰਦਰ ਸਿੰਘ ਮਧਰੇ, ਹਰਪ੍ਰੀਤ ਸਿੰਘ ਖਲਚੀਆਂ, ਕੰਵਲਜੀਤ ਸਿੰਘ ਮਤੇਪੁਰ, ਭਾਈ ਮੰਗਲ ਸਿੰਘ ਹੈੱਡ ਗ੍ਰੰਥੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਬੁਤਾਲਾ ਭਾਜਪਾ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਮਿਹਰਬਾਨਪੁਰਾ ਤੋਂ ‘ਮਾਨ ਦਾ ਮੁਨਾਫ਼ਾ’ ਮੁਹਿੰਮ ਦੀ ਸ਼ੁਰੂਆਤ
Ad Position 24