24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਿੰਡ ਕਾਲੇਕੇ ਵਿਖੇ ਮੀਰੀ ਪੀਰੀ ਖਾਲਸਾ ਮਾਰਚ ਦਾ ਸ਼ਾਨਦਾਰ ਸਵਾਗਤ ਅੱਜ

ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਮੀਰੀ ਪੀਰੀ ਖਾਲਸਾ ਮਾਰਚ’ ਦਾ 24 ਸਤੰਬਰ, ਦਿਨ ਵੀਰਵਾਰ ਨੂੰ ਪਿੰਡ ਕਾਲੇਕੇ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ । ਇਸ ਸੰਬੰਧੀ ਜਥੇ: ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਤੀਸਰੇ ਪੜਾਅ ਤਹਿਤ ਇਹ ਮਾਰਚ ਗੁ: ਨੌਵੀਂ ਪਾਤਸ਼ਾਹੀ ਵਿਖੇ ਵਿਸ਼ਰਾਮ ਉਪਰੰਤ ਸਵੇਰੇ 9 ਵਜੇ ਅਗਲੇ ਪੜਾਅ ਲਈ ਆਰੰਭ ਹੋਵੇਗਾ, ਜੋ ਕਿ ਪਿੰਡ ਧਿਆਨਪੁਰ, ਕਲੇਰ ਘੁਮਾਣ, ਸੁਧਾਰ ਰਾਜਪੂਤਾਂ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ ਵਿਖੇ ਪੁੱਜੇਗਾ ।

Ad Position 21
No active advertisement
ਅਜੀਤ ਡੈਸਕ 24-09-2026
ਬਾਬਾ ਬਕਾਲਾ ਸਾਹਿਬ, 23 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-‘ਮੀਰੀ ਪੀਰੀ ਖਾਲਸਾ ਮਾਰਚ’ ਦਾ 24 ਸਤੰਬਰ, ਦਿਨ ਵੀਰਵਾਰ ਨੂੰ ਪਿੰਡ ਕਾਲੇਕੇ ਵਿਖੇ ਪੁੱਜਣ ’ਤੇ ਪਿੰਡ ਵਾਸੀਆਂ ਅਤੇ ਵੱਖ-ਵੱਖ ਜਥੇਬੰਦੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ । ਇਸ ਸੰਬੰਧੀ ਜਥੇ: ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਮੀਰੀ ਪੀਰੀ ਖਾਲਸਾ ਮਾਰਚ ਤੀਸਰੇ ਪੜਾਅ ਤਹਿਤ ਇਹ ਮਾਰਚ ਗੁ: ਨੌਵੀਂ ਪਾਤਸ਼ਾਹੀ ਵਿਖੇ ਵਿਸ਼ਰਾਮ ਉਪਰੰਤ ਸਵੇਰੇ 9 ਵਜੇ ਅਗਲੇ ਪੜਾਅ ਲਈ ਆਰੰਭ ਹੋਵੇਗਾ, ਜੋ ਕਿ ਪਿੰਡ ਧਿਆਨਪੁਰ, ਕਲੇਰ ਘੁਮਾਣ, ਸੁਧਾਰ ਰਾਜਪੂਤਾਂ ਤੋਂ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਕਾਲੇਕੇ ਵਿਖੇ ਪੁੱਜੇਗਾ । ਇਸ ਮੌਕੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਬਾਬਾ ਗੁਰਦਿਆਲ ਸਿੰਘ ਰੋੜੀ ਸਾਹਿਬ ਵਾਲੇ, ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸੁਰਜੀਤ ਸਿੰਘ ਖੂਹ ਵਾਲੇ, ਤਰਸੇਮ ਸਿੰਘ ਕਾਲੇਕੇ, ਅਮਰਜੀਤ ਸਿੰਘ ਅਕਾਊਟੈਂਟ, ਸੂਬੇਦਾਰ ਮੰਗਲ ਸਿੰਘ, ਬਾਬਾ ਗੁਰਪ੍ਰੀਤ ਸਿੰਘ ਕਾਰ ਸੇਵਾ ਵਾਲੇ, ਕਰਮ ਸਿੰਘ, ਗੁਰਵਿੰਦਰ ਸਿੰਘ ਕਾਲੇਕੇ, ਜਰਮਨਜੀਤ ਸਿੰਘ ਜਲਾਲ ਉਸਮਾ, ਕੁਲਬੀਰ ਸਿੰਘ, ਸੂਬੇਦਾਰ ਦੇਸਾ ਸਿੰਘ, ਹਰਪ੍ਰੀਤ ਸਿੰਘ ਹਰੀ ਅਤੇ ਹੋਰ ਹਾਜ਼ਰ ਸੀ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵਿਖੇ ਸੈਸ਼ਨ ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ ਅਗਲੀ ਖ਼ਬਰ ਦਿੱਲੀ ਦੇ ਹਾਰੇ ਹੋਏ ਨੇਤਾ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਪੰਜਾਬ ’ਤੇ ਕਰ ਰਹੇ ਰਾਜ– ਮਨਜਿੰਦਰ ਸਿੰਘ ਸਿਰਸਾ
Ad Position 24