ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗਗੜੇਵਾਲ ਦੀਆਂ ਸੰਗਤਾਂ ਵਲੋਂ ਅਨੇਕਾਂ ਪਕਵਾਨਾਂ ਦੇ ਲੰਗਰ ਲਗਾਏ
ਰਈਆ, 26 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦਿਹਾੜੇ ਮੌਕੇ ਗਗੜੇਵਾਲ ਦੀ ਸੰਗਤ, ਐੱਨ. ਆਰ.
ਰਈਆ, 26 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦਿਹਾੜੇ ਮੌਕੇ ਗਗੜੇਵਾਲ ਦੀ ਸੰਗਤ, ਐੱਨ. ਆਰ. ਆਈ. ਵੀਰਾਂ ਅਤੇ ਨੌਜਵਾਨਾਂ ਨੇ ਬਸ ਅੱਡਾ ਗਗੜੇਵਾਲ ਸੂਏ ਵਾਲੇ ਬੱਸ ਅੱਡੇ ਤੇ ਤਿੰਨ ਦਿਨਾਂ ਤੋਂ ਰਖਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਤਿੰਨੇ ਦਿਨ ਗੁਰੂ ਕੇ ਲੰਗਰ ਲਗਾਏ ਗਏ। ਇਸ ਸੇਵਾ ਵਿਚ ਸਰਪੰਚ ਹਰਭਜਨ ਸਿੰਘ, ਸਵਿੰਦਰ ਸਿੰਘ ਹਲਵਾਈ, ਸੁਖਚੈਨ ਸਿੰਘ, ਸਤਪਾਲ ਸਿੰਘ, ਜਸਵੀਰ ਸਿੰਘ, ਅੰਮ੍ਰਿਤਪਾਲ ਸਿੰਘ ਚਾਰੇ ਹਲਵਾਈ, ਬਾਬਾ ਰਜਿੰਦਰ ਸਿੰਘ, ਪ੍ਰਧਾਨ ਮਲਕਪ੍ਰੀਤ ਸਿੰਘ ਕੰਗ, ਗੁਰਦੀਪ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਗੁਰਦਿਆਲ ਸਿੰਘ, ਹਰੀ ਸਿੰਘ, ਦੇਸਾ ਸਿੰਘ, ਗੁਰਪ੍ਰੀਤ ਸਿੰਘ, ਪੰਜਾਬ ਪ੍ਰੀਤ ਸਿੰਘ, ਗੁਰਿੰਦਰ ਸਿੰਘ, ਦਲਬੀਰ ਕੌਰ, ਮਨਜੀਤ ਕੌਰ, ਨਰਿੰਦਰ ਕੌਰ, ਸਿਮਰਜੀਤ ਕੌਰ, ਸਤਨਾਮ ਸਿੰਘ, ਕੁਲਵੰਤ ਸਿੰਘ, ਮੋਹਣ ਸਿੰਘ, ਬਲਜਿੰਦਰ ਸਿੰਘ, ਨਰਿੰਦਰ ਸਿੰਘ, ਕੁੰਦਨ ਸਿੰਘ, ਜਸਕਰਨ ਸਿੰਘ, ਸੁਖਚੈਨ ਸਿੰਘ, ਬੂਆ ਸਿੰਘ, ਰਣਜੀਤ ਸਿੰਘ, ਦਲਵੀਰ ਸਿੰਘ ਅਤੇ ਹੋਰ ਸਮੂਹ ਨਗਰ ਨਿਵਾਸੀਆਂ ਨੇ ਇਸ ਨੇ ਕੰਮ ਵਿਚ ਯੋਗਦਾਨ ਪਾਇਆ।