ਲੁੱਧੜ ’ਚ ਵਾਤਾਵਰਨ ਸਾਫ-ਸੁਥਰਾ ਰੱਖਣ ਲਈ ਸਫਾਈ ਮੁਹਿੰਮ ਦੀ ਸ਼ੁਰੂਆਤ ਲਈ ਲੋਕ ਸਹਿਯੋਗ ਦੇਣ : ਲੁੱਧੜ
ਜੇਠਵਾਲ, 26 ਸਤੰਬਰ (ਮਿੱਤਰਪਾਲ ਰੰਧਾਵਾ)-ਹਲਕਾ ਮਜੀਠਾ ਦੇ ਪਿੰਡ ਲੁੱਧੜ ਨੂੰ ਵਾਤਾਵਰਨ ਪੱਖੋਂ ਸਾਫ ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣ ਲਈ ਪੰਚਾਇਤ ਲੁੱਧੜ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਪੰਚਾਇਤ ਵਲੋਂ ਕੀਤੇ ਗਏ ਇਸ ਉਪਰਾਲੇ ਲਈ ਲੋਕ ਵੱਧ ਤੋਂ ਵੱਧ ਸਹਿਯੋਗ ਦੇਣ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਐੱਸ. ਸੀ.
ਜੇਠਵਾਲ, 26 ਸਤੰਬਰ (ਮਿੱਤਰਪਾਲ ਰੰਧਾਵਾ)-ਹਲਕਾ ਮਜੀਠਾ ਦੇ ਪਿੰਡ ਲੁੱਧੜ ਨੂੰ ਵਾਤਾਵਰਨ ਪੱਖੋਂ ਸਾਫ ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣ ਲਈ ਪੰਚਾਇਤ ਲੁੱਧੜ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਪੰਚਾਇਤ ਵਲੋਂ ਕੀਤੇ ਗਏ ਇਸ ਉਪਰਾਲੇ ਲਈ ਲੋਕ ਵੱਧ ਤੋਂ ਵੱਧ ਸਹਿਯੋਗ ਦੇਣ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਪਾਰਟੀ ਦੇ ਐੱਸ. ਸੀ. ਵਿੰਗ ਦੇ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜਕੁਮਾਰ ਲੁੱਧੜ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਸ਼ੁਰੂ ਕੀਤੀ ਸਫਾਈ ਮਹਿਮ ਲਈ ਲੋਕ ਗਲੀਆਂ ਬਾਜ਼ਾਰਾਂ ਅਤੇ ਜਨਤਕ ਥਾਵਾਂ ਦੀ ਸਫਾਈ ਦੇ ਨਾਲ ਨਾਲ ਲੋਕਾਂ ਨੂੰ ਘਰਾਂ ਦੇ ਬਾਹਰ ਸਫਾਈ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਅਤੇ ਸਫਾਈ ਸਿਰਫ ਪੰਚਾਇਤ ਦੀ ਜਿੰਮੇਵਾਰੀ ਨਹੀਂ ,ਸਗੋਂ ਹਰ ਪਿੰਡ ਵਾਸੀ ਦੀ ਸਾਂਝੀ ਜਿੰਮੇਵਾਰੀ ਹੈ। ਕੂੜਾ ਕਰਕਟ ਖੁੱਲੇ ਵਿਚ ਸੁੱਟ ਕੇ ਗੰਦਗੀ ਫੈਲਾਉਣ ਦੀ ਬਜਾਏ ਨਿਰਧਾਰਤ ਥਾਂ ’ਤੇ ਸੁੱਟਣ ਦੀ ਲੋੜ ਹੈ। ਗਿੱਲੇ ਸੁੱਕੇ ਕੂੜੇ ਨੂੰ ਵੱਖਰਾ ਰੱਖਣ ਅਤੇ ਪਿੰਡ ਦੀਆਂ ਜਨਤਕ ਥਾਵਾਂ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਡਾ. ਰਾਕੇਸ਼ ਕੁਮਾਰ ਸ਼ਰਮਾ, ਕੰਵਲਜੀਤ ਸਿੰਘ ਕੰਵਲ, ਮੈਂਬਰ ਕਲਭੂਸਣ ਸ਼ਰਮਾ, ਨਾਰੇਸ਼ ਕੁਮਾਰ, ਸੱਜੂ ਕੁਮਾਰ ਆਦਿ ਹਾਜ਼ਰ ਸਨ।