27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

- ਮਾਮਲਾ ਪਸ਼ੂਆਂ ਨੂੰ ਰੋਕਣ ਦਾ-

ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ ਰਾਤ ਪਸ਼ੂਆਂ ਨੂੰ ਰੋਕਣ ’ਤੇ ਦਰਜਨ ਦੇ ਕਰੀਬ ਗੁੱਜਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਕੋਰ ਕਮੇਟੀ ਜਥੇਦਾਰ ਬੂਟਾ ਸਿੰਘ ਸਠਿਆਲਾ ਤੇ ਉਸਦੇ ਨਜ਼ਦੀਕੀ ਰਿਸ਼ਤੇਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ’ ਚ ਜ਼ਖਮੀਂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਾਇਆ ਗਿਆ ਹੈ । ਅੱਜ ਇੱਥੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜਥੇਦਾਰ ਬੂਟਾ ਸਿੰਘ ਸਠਿਆਲਾ (ਪੁੱਤਰ ਸੁਖਚੈਨ ਸਿੰਘ) ਤੇ ਜਗਜੀਤ ਸਿੰਘ ਸਪੁੱਤਰ ਕਰਨੈਲ ਸਿੰਘ ਵਾਸੀ ਜੱਲੂਵਾਲ ਨੇ ਦੱਸਿਆ ਕਿ ਸਾਡੇ ਘਰਾਂ ਦੇ ਨਜ਼ਦੀਕ ਹੀ ਗੁੱਜਰਾਂ ਦਾ ਡੇਰਾ ਹੈ ਤੇ ਉਨ੍ਹਾਂ ਵਲੋਂ ਰੱਖੇ ਪਸ਼ੂ ਅਕਸਰ ਸਾਡੀਆਂ ਫਸਲਾਂ ਦਾ ਉਜਾੜਾ ਕਰ ਦਿੰਦੇ ਹਨ ਤੇ ਰਸਤੇ ਵਿਚ ਗੋਹਾ ਆਦਿ ਕਰ ਦਿੰਦੇ ਹਨ ਜਿਸ ਨਾਲ ਸਾਨੂੰ ਅਤੇ ਸਾਡੇ ਸਕੂਲ ਜਾਂਦੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਾਣ ਕਰਨਾ ਪੈਦਾ ਹੈ, ਇਸ ਕਰਕੇ ਮੈਂ ਉਨ੍ਹਾਂ ਨੂੰ ਕਈ ਵੇਰ ਸਮਝਾਇਆ ਪਰ ਉਹ ਨਾ ਮੰਨੇ ।

Ad Position 21
No active advertisement
ਅਜੀਤ ਡੈਸਕ 27-09-2026
ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬੀਤੀ ਰਾਤ ਪਸ਼ੂਆਂ ਨੂੰ ਰੋਕਣ ’ਤੇ ਦਰਜਨ ਦੇ ਕਰੀਬ ਗੁੱਜਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਕੋਰ ਕਮੇਟੀ ਜਥੇਦਾਰ ਬੂਟਾ ਸਿੰਘ ਸਠਿਆਲਾ ਤੇ ਉਸਦੇ ਨਜ਼ਦੀਕੀ ਰਿਸ਼ਤੇਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ’ ਚ ਜ਼ਖਮੀਂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਕਿ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਾਇਆ ਗਿਆ ਹੈ । ਅੱਜ ਇੱਥੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜਥੇਦਾਰ ਬੂਟਾ ਸਿੰਘ ਸਠਿਆਲਾ (ਪੁੱਤਰ ਸੁਖਚੈਨ ਸਿੰਘ) ਤੇ ਜਗਜੀਤ ਸਿੰਘ ਸਪੁੱਤਰ ਕਰਨੈਲ ਸਿੰਘ ਵਾਸੀ ਜੱਲੂਵਾਲ ਨੇ ਦੱਸਿਆ ਕਿ ਸਾਡੇ ਘਰਾਂ ਦੇ ਨਜ਼ਦੀਕ ਹੀ ਗੁੱਜਰਾਂ ਦਾ ਡੇਰਾ ਹੈ ਤੇ ਉਨ੍ਹਾਂ ਵਲੋਂ ਰੱਖੇ ਪਸ਼ੂ ਅਕਸਰ ਸਾਡੀਆਂ ਫਸਲਾਂ ਦਾ ਉਜਾੜਾ ਕਰ ਦਿੰਦੇ ਹਨ ਤੇ ਰਸਤੇ ਵਿਚ ਗੋਹਾ ਆਦਿ ਕਰ ਦਿੰਦੇ ਹਨ ਜਿਸ ਨਾਲ ਸਾਨੂੰ ਅਤੇ ਸਾਡੇ ਸਕੂਲ ਜਾਂਦੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਾਣ ਕਰਨਾ ਪੈਦਾ ਹੈ, ਇਸ ਕਰਕੇ ਮੈਂ ਉਨ੍ਹਾਂ ਨੂੰ ਕਈ ਵੇਰ ਸਮਝਾਇਆ ਪਰ ਉਹ ਨਾ ਮੰਨੇ । ਬੀਤੀ ਰਾਤ ਮੈਂ ਤੇ ਮੇਰਾ ਰਿਸ਼ਤੇਦਾਰ ਰਾਤ 10 ਕੇ ਵਜੇ ਦੇ ਕਰੀਬ ਆਪਣੇ ਘਰ ਜਾ ਰਹੇ ਸੀ ਤਾਂ ਰਸਤੇ ’ਚ ਘਾਤ ਲਾ ਕੇ ਬੈਠੇ ਕਰੀਬ ਦਰਜਨ ਤੋਂ ਵੱਧ ਗੁੱਜਰਾਂ ਤੇ ਉਨ੍ਹਾਂ ਦੀਆਂ ਜਨਾਨੀਆਂ ਨੇ ਸਾਡੇ ’ਤੇ ਹਮਲਾ ਕਰਕੇ ਸਾਨੂੰ ਗੰਭੀਰ ਜ਼ਖ਼ਮੀਂ ਕਰ ਦਿੱਤਾ । ਉਪਰੰਤ ਸਾਡੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ, ਇਸਦੀ ਰਿਪ੍ਰੋਟ ਅਸੀਂ ਥਾਣਾ ਬਿਆਸ ਵਿਖੇ ਦਰਜ ਕਰਾਈ ਗਈ ਹੈ। ਅਕਾਲੀ ਆਗੂ ਬੂਟਾ ਸਿੰਘ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਪਾਸੋਂ ਮੰਗ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ।
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਆਈ. ਬਲਬੀਰ ਸਿੰਘ ਸਧਾਰ ਰਾਜਪੂਤਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਸਸਕਾਰ ਮੌਕੇ ਕਈ ਆਗੂ ਪੁੱਜੇ ਅਗਲੀ ਖ਼ਬਰ ਈ.ਟੀ.ਓ. ਨੇ ਪਿੰਡ ਤਲਵੰਡੀ ਡੋਗਰਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
Ad Position 24