27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸ਼ਿਵਾਲਾ ਮੰਦਰ ਮਜੀਠਾ ਵਿਖੇ ਗਣੇਸ਼ ਉਤਸਵ ਮਨਾਇਆ

ਮਜੀਠਾ, 26 ਸਤੰਬਰ (ਮਨਿੰਦਰ ਸਿੰਘ ਸੋਖੀ)- ਸ਼ਿਵਾਲਾ ਮੰਦਰ ਮਜੀਠਾ ਵਿਖੇ ਮੰਦਰ ਦੇ ਪੁਜਾਰੀ ਯੋਗੀ ਦਿਆਲ ਨਾਥ ਦੀ ਅਗਵਾਈ ਵਿਚ ਸ਼ਹਿਰ ਦੀਆਂ ਸੰਗਤਾਂ ਵਲੋਂ ਗਣੇਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗਣੇਸ਼ ਵਿਸਰਜਨ ਵਾਲੇ ਦਿਨ ਮੰਦਰ ਵਿਚ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਵਿਚ ਯੋਗੀ ਦਿਆਲ ਨਾਥ ਵਲੋਂ ਸਤਿਸੰਗ ਕੀਤਾ ਗਿਆ ਸੰਗਤਾਂ ਵਲੋਂ ਭਜਨ, ਭੇਟਾ ਤੇ ਧਾਰਮਿਕ ਗੀਤ ਗਾਏ ਗਏ।

Ad Position 21
No active advertisement
ਅਜੀਤ ਡੈਸਕ 27-09-2026
ਮਜੀਠਾ, 26 ਸਤੰਬਰ (ਮਨਿੰਦਰ ਸਿੰਘ ਸੋਖੀ)- ਸ਼ਿਵਾਲਾ ਮੰਦਰ ਮਜੀਠਾ ਵਿਖੇ ਮੰਦਰ ਦੇ ਪੁਜਾਰੀ ਯੋਗੀ ਦਿਆਲ ਨਾਥ ਦੀ ਅਗਵਾਈ ਵਿਚ ਸ਼ਹਿਰ ਦੀਆਂ ਸੰਗਤਾਂ ਵਲੋਂ ਗਣੇਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗਣੇਸ਼ ਵਿਸਰਜਨ ਵਾਲੇ ਦਿਨ ਮੰਦਰ ਵਿਚ ਧਾਰਮਿਕ ਸਮਾਗਮ ਕਰਾਇਆ ਗਿਆ ਜਿਸ ਵਿਚ ਯੋਗੀ ਦਿਆਲ ਨਾਥ ਵਲੋਂ ਸਤਿਸੰਗ ਕੀਤਾ ਗਿਆ ਸੰਗਤਾਂ ਵਲੋਂ ਭਜਨ, ਭੇਟਾ ਤੇ ਧਾਰਮਿਕ ਗੀਤ ਗਾਏ ਗਏ। ਸਮਾਗਮ ਵਿਚ ਬਿਕਰਮ ਸਿੰਘ ਮਜੀਠੀਆ ਦੀ ਤਰਫੋਂ ਐਡਵੋਕੇਟ ਰਾਕੇਸ਼ ਪ੍ਰਾਸ਼ਰ ਵੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ। ਸੰਗਤਾਂ ਨੇ ਇਕੱਤਰ ਹੋ ਕੇ ਭਗਵਾਨ ਗਣੇਸ਼ ਦੇ ਸਰੂਪ ਨੂੰ ਵਿਸਰਜਨ ਲਈ ਰਵਾਨਾ ਕੀਤਾ। ਇਸ ਮੌਕੇ ਯੋਗੀ ਦਿਆਲ ਨਾਥ, ਪੰਡਤ ਦਾਊ ਦਿਆਲ ਸ਼ਰਮਾ, ਪੰਡਤ ਓਮ ਪ੍ਰਕਾਸ਼ ਸ਼ਾਸਤਰੀ, ਪੰਡਤ ਮਨੋਜ ਗੌਸਵਾਮੀ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ, ਸਾਬਕਾ ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨਈਅਰ, ਅਜੈ ਕੁਮਾਰ ਚੋਪੜਾ, ਕੌਂਸਲਰ ਚਰਨਜੀਤ ਸਿੰਘ ਗੋਲਾ, ਨਰੇਸ਼ ਕੁਮਾਰ, ਇੰਦਰਜੀਤ ਮਰਵਾਹ, ਗੌਰਵ ਬਹਿਲ, ਵਿੱਕੀ ਸ਼ਰਮਾ, ਸ਼ਿਵਮ ਡੋਗਰਾ, ਪ੍ਰਿੰਸ, ਪੰਮਾ, ਬਬਲੂ ਅਰੋੜਾ, ਹਰਪ੍ਰੀਤ ਸਿੰਘ, ਪੰਕਜ, ਗੁਰਨਾਮ ਸਿੰਘ, ਬਲਵਿੰਦਰ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਉੱਡਦਾ ਪੰਜਾਬ’ ਬਣਾਉਣ ਵਾਲਿਆਂ ਤੋਂ ਪੰਜਾਬੀ ਹੁਣ ਹਿਸਾਬ ਮੰਗਣ ਲੱਗੇ-ਰਵੀਕਰਨ ਕਾਹਲੋਂ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਕੀਤੀ ਮਜੀਠਾ ਸਬ ਡਵੀਜ਼ਨ 1 ਅਤੇ 2 ਦੀਆਂ ਨਵੀਆਂ ਕਮੇਟੀਆਂ ਦੀ ਚੋਣ * ਕਮਲ ਸ਼ਰਮਾ ਅਤੇ ਸੰਦ...
Ad Position 24