ਕਿਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵਿਚ ਰਲੇਵੇਂ ਮਗਰੋਂ ਦੋਵਾਂ ਜਥੇਬੰਦੀਆਂ ਦੀ ਸਾਂਝੀ
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੀ ਕਿਸਾਨ ਲਹਿਰ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਕਿਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਰਲੇਵਾਂ ਹੋ ਗਿਆ। ਇਸ ਸੰਬੰਧੀ ਅੱਜ ਦੋਵਾਂ ਜਥੇਬੰਦੀਆਂ ਦੀਆਂ ਜ਼ਿਲ੍ਹਾ ਕਮੇਟੀਆਂ ਦੀ ਸਾਂਝੀ ਮੀਟਿੰਗ ਜਥੇਬੰਦੀ ਦੇ ਦਫ਼ਤਰ ਅੱਡਾ ਕੁੱਕੜਾਂ ਵਾਲਾ ਵਿਖੇ ਹੋਈ।
ਮ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਰਵਾਨਾ
27-09-2026
ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਦੀ ਕਿਸਾਨ ਲਹਿਰ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦੋਂ ਕਿਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਰਲੇਵਾਂ ਹੋ ਗਿਆ। ਇਸ ਸੰਬੰਧੀ ਅੱਜ ਦੋਵਾਂ ਜਥੇਬੰਦੀਆਂ ਦੀਆਂ ਜ਼ਿਲ੍ਹਾ ਕਮੇਟੀਆਂ ਦੀ ਸਾਂਝੀ ਮੀਟਿੰਗ ਜਥੇਬੰਦੀ ਦੇ ਦਫ਼ਤਰ ਅੱਡਾ ਕੁੱਕੜਾਂ ਵਾਲਾ ਵਿਖੇ ਹੋਈ। ਮੀਟਿੰਗ ਦੌਰਾਨ ਦੋਵਾਂ ਜਥੇਬੰਦੀਆਂ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਨੂੰ ਰਲਾ ਕੇ ਸਾਂਝੀ 41 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਹਰਪਾਲ ਸਿੰਘ ਛੀਨਾਂ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ, ਜਦਕਿ ਰਵਿੰਦਰ ਸਿੰਘ ਛੱਜਲਵੱਡੀ ਨੂੰ ਜ਼ਿਲ੍ਹਾ ਸਕੱਤਰ, ਮੇਜਰ ਸਿੰਘ ਕੜਿਆਲ ਨੂੰ ਜ਼ਿਲ੍ਹਾ ਖ਼ਜ਼ਾਨਚੀ ਅਤੇ ਸਤਨਾਮ ਸਿੰਘ ਝੰਡੇਰ, ਅਵਤਾਰ ਸਿੰਘ ਜੱਸੜ, ਦਿਲਬਾਗ ਸਿੰਘ ਮਾਕੋਵਾਲ, ਵਿਜੇ ਸ਼ਾਹ ਧਾਰੀਵਾਲ ਕਲੇਰ, ਕੁਲਦੀਪ ਸਿੰਘ ਮਜੀਠਾ ਅਤੇ ਬਲਦੇਵ ਸਿੰਘ ਸਹਿੰਸਰਾ ਖ਼ੁਰਦ ਨੂੰ ਮੀਤ ਪ੍ਰਧਾਨ ਚੁਣੇ ਗਏ।ਇਸ ਤੋਂ ਇਲਾਵਾ ਗੁਰਮੀਤ ਸਿੰਘ ਭਲਾ ਪਿੰਡ ਨੂੰ ਸਹਾਇਕ ਸਕੱਤਰ ਅਤੇ ਕਾਬਲ ਸਿੰਘ ਛੀਨਾਂ ਨੂੰ ਪ੍ਰੈੱਸ ਸਕੱਤਰ ਚੁਣਿਆ ਗਿਆ।ਮੀਟਿੰਗ ਦੌਰਾਨ ਜ਼ਿਲ੍ਹਾ ਅਹੁਦੇਦਾਰਾਂ ਅਤੇ ਜ਼ਿਲ੍ਹੇ ਨਾਲ ਸੰਬੰਧਿਤ ਸੂਬਾ ਕਮੇਟੀ ਮੈਂਬਰਾਂ ‘ਤੇ ਆਧਾਰਿਤ ਜ਼ਿਲ੍ਹਾ ਸਕੱਤਰੇਤ ਦਾ ਵੀ ਗਠਨ ਕੀਤਾ ਗਿਆ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾਂ ਨੇ ਕਿਹਾ ਕਿ ਸਮੇਂ ਦੀਆਂ ਚੁਨੌਤੀਆਂ ਨੂੰ ਦੇਖਦਿਆਂ ਦੋਵਾਂ ਜਥੇਬੰਦੀਆਂ ਦਾ ਏਕਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਅਵਤਾਰ ਸਿੰਘ ਛੀਨਾਂ, ਸੁਖਵਿੰਦਰ ਸਿੰਘ ਕਿਆਮਪੁਰ, ਸੁਖਜੀਤ ਸਿੰਘ ਲੱਲਾ, ਬਲਵਿੰਦਰ ਸਿੰਘ ਪੰਜ ਗਰਾਈਆਂ, ਹਰਿੰਦਰ ਸਿੰਘ ਛੀਨਾਂ, ਪ੍ਰਕਾਸ਼ ਸਿੰਘ ਥੋਥੀਆਂ, ਬੱਗਾ ਸਿੰਘ ਜਗਦੇਵ ਕਲਾਂ, ਗੁਰਸ਼ਰਨ ਸਿੰਘ ਰਾਣੇਵਾਲੀ, ਮਾਸਟਰ ਇੰਦਰਜੀਤ ਸਿੰਘ ਮਹਿਲਾਂਵਾਲਾ, ਮੇਜਰ ਸਿੰਘ ਜੌਹਲ, ਹਰਦਿਆਲ ਸਿੰਘ ਕੰਦੋਵਾਲੀ, ਹਰਦੇਵ ਸਿੰਘ ਵੀਰਮ, ਅੰਗਰੇਜ਼ ਸਿੰਘ ਲੱਖੂਵਾਲ, ਬਿਕਰਮ ਸਿੰਘ ਉੱਗਰ ਔਲਖ, ਰਘਬੀਰ ਸਿੰਘ ਲੱਲਾ ਅਫ਼ਗ਼ਾਨਾਂ, ਸਾਧਾ ਸਿੰਘ ਸਰਪੰਚ ਅਤੇ ਸੁਖਪਾਲ ਸਿੰਘ ਛੀਨਾਂ ਸਮੇਤ ਹੋਰ ਆਗੂ ਅਤੇ ਮੈਂਬਰ ਹਾਜ਼ਰ ਸਨ।ਕਿਰਤੀ ਕਿਸਾਨ ਯੂਨੀਅਨ ਨਾਲ ਸਾਡਾ ਅਜੇ ਕੋਈ ਰਲੇਵਾਂ ਨਹੀਂ ਹੈ-ਧਨਵੰਤ ਸਿੰਘ ਖਤਰਾਏ “ ਉਧਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਧਨਵੰਤ ਸਿੰਘ ਖਤਰਾਏ ਨੇ ਕਿਹਾ ਕਿ ਸਾਡਾ ਹੁਣ ਤੱਕ ਕਿਰਤੀ ਕਿਸਾਨ ਯੂਨੀਅਨ ਕੋਈ ਰਲੇਵਾਂ ਨਹੀਂ ਹੋਇਆ ਹੈ ਅਤੇ ਇਸ ਸੰਬੰਧੀ ਕੋਈ ਵੀ ਫ਼ੈਸਲਾ ਸੂਬਾ ਕਮੇਟੀ ਦੀ ਮੀਟਿੰਗ ਕਰਨ ਉਪਰੰਤ ਹੀ ਲਿਆ ਜਾਵੇਗਾ।