30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੱਚਰ ਅਤੇ ਕੱਥੂਨੰਗਲ ਨੇ ਬਸੰਤ ਸਿੰਘ ਗਿੱਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਚਵਿੰਡਾ ਦੇਵੀ—ਮਿੱਠ ਬੋਲੜੇ, ਮਿਲਾਪੜੇ ਅਤੇ ਸਾਧੂ ਸੁਭਾਅ ਦੇ ਮਾਲਕ ਬਸੰਤ ਸਿੰਘ ਗਿੱਲ ਸਦਾ ਹੀ ਸਾਦਗੀ ਅਤੇ ਨਿਮਰਤਾ ਭਰਿਆ ਜੀਵਨ ਬਤੀਤ ਕਰਨ ਵਾਲੇ ਇਨਸਾਨ ਸਨ। ਉਹ ਆਪਣੇ ਨਿੱਘੇ ਅਤੇ ਹਲੀਮੀ ਭਰੇ ਸੁਭਾਅ ਕਾਰਨ ਹਰ ਵਰਗ ਦੇ ਲੋਕਾਂ ਵਿਚ ਸਤਿਕਾਰ ਦੀ ਭਾਵਨਾ ਰੱਖਦੇ ਸਨ।

Ad Position 21
No active advertisement
ਅਜੀਤ ਡੈਸਕ 01-10-2026
ਚਵਿੰਡਾ ਦੇਵੀ—ਮਿੱਠ ਬੋਲੜੇ, ਮਿਲਾਪੜੇ ਅਤੇ ਸਾਧੂ ਸੁਭਾਅ ਦੇ ਮਾਲਕ ਬਸੰਤ ਸਿੰਘ ਗਿੱਲ ਸਦਾ ਹੀ ਸਾਦਗੀ ਅਤੇ ਨਿਮਰਤਾ ਭਰਿਆ ਜੀਵਨ ਬਤੀਤ ਕਰਨ ਵਾਲੇ ਇਨਸਾਨ ਸਨ। ਉਹ ਆਪਣੇ ਨਿੱਘੇ ਅਤੇ ਹਲੀਮੀ ਭਰੇ ਸੁਭਾਅ ਕਾਰਨ ਹਰ ਵਰਗ ਦੇ ਲੋਕਾਂ ਵਿਚ ਸਤਿਕਾਰ ਦੀ ਭਾਵਨਾ ਰੱਖਦੇ ਸਨ। ਉਹ ਹਮੇਸ਼ਾ ਸਮਾਜ ਸੇਵੀ ਕੰਮਾਂ ਨੂੰ ਤਰਜੀਹ ਦਿੰਦੇ ਅਤੇ ਲੋੜਵੰਦਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੇ ਸਨ । ਬਸੰਤ ਸਿੰਘ ਗਿੱਲ ਦਾ ਜਨਮ 1 ਮਾਰਚ 1946 ਨੂੰ ਪਿਤਾ ਗੁਰਦਿੱਤ ਸਿੰਘ ਗਿੱਲ ਅਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਿੰਡ ਮੀਆਂ ਪੰਧੇਰ ਵਿਖੇ ਹੋਇਆ। ਉਹ ਦੋ ਭਰਾ ਅਤੇ ਤਿੰਨ ਭੈਣਾਂ ਸਨ। ਉਨ੍ਹਾਂ ਤੋਂ ਛੋਟੇ ਭਰਾ ਮਨਜੀਤ ਸਿੰਘ ਗਿੱਲ ਦੀ 1973 ਵਿਚ ਇਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਬਸੰਤ ਸਿੰਘ ਗਿੱਲ ਸੰਨ 1967 ਵਿਚ ਪਿੰਡ ਮੀਆਂ ਪੰਧੇਰ ਤੋਂ ਉੱਠ ਕੇ ਪਿੰਡ ਹਦਾਇਤਪੁਰ ਵਿਖੇ ਆਣ ਵੱਸੇ। ਉਨ੍ਹਾਂ ਮੁੱਢਲੀ ਵਿੱਦਿਆ ਸਰਕਾਰੀ ਸਕੂਲ ਚਵਿੰਡਾ ਦੇਵੀ ਤੋਂ ਪ੍ਰਾਪਤ ਕੀਤੀ। ਸੰਨ 1968 ਵਿਚ ਉਨ੍ਹਾਂ ਦਾ ਵਿਆਹ ਬਚਨ ਸਿੰਘ ਨੰਬਰਦਾਰ ਵਾਸੀ ਪਿੰਡ ਘਨਪੁਰ ਕਾਲੇ ਦੀ ਪੁੱਤਰੀ ਬੀਬੀ ਕੁਲਵੰਤ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਦੋ ਸਪੁੱਤਰ ਅਤੇ ਤਿੰਨ ਸਪੁੱਤਰੀਆਂ ਨੇ ਜਨਮ ਲਿਆ। ਬਸੰਤ ਸਿੰਘ ਗਿੱਲ ਨੇ ਆਪਣੀ ਮਿਹਨਤ , ਇਮਾਨਦਾਰੀ ਅਤੇ ਦ੍ਰਿੜ੍ਹ ਇਰਾਦੇ ਨਾਲ ਪਰਿਵਾਰ ਨੂੰ ਅੱਗੇ ਵਧਾਇਆ। ਉਨ੍ਹਾਂ ਦਾ ਪਰਿਵਾਰ ਖੇਤੀਬਾੜੀ ਦੇ ਨਾਲ-ਨਾਲ ਸਫਲ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਦੇ ਵੱਡੇ ਸਪੁੱਤਰ ਰਵਿੰਦਰਪਾਲ ਸਿੰਘ ਗਿੱਲ ਪਿੰਡ ਦੇ ਸਰਪੰਚ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਪਿੰਡ ਅਤੇ ਇਲਾਕੇ ਦੇ ਲੋਕਾਂ ਨਾਲ ਉਨ੍ਹਾਂ ਦੇ ਲੰਮੇਂ ਸਮੇਂ ਤੋਂ ਚਲੇ ਆ ਰਹੇ ਸਨੇਹਪੂਰਨ ਸੰਬੰਧ ਉਨ੍ਹਾਂ ਦੀ ਸਾਫ਼-ਸੁਥਰੀ ਸ਼ਖ਼ਸੀਅਤ ਦੀ ਗਵਾਹੀ ਦਿੰਦੇ ਹਨ। ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਵੀ ਉਨ੍ਹਾਂ ਦੀ ਦਿਲਚਸਪੀ ਰਹਿੰਦੀ ਸੀ। ਉਨ੍ਹਾਂ ਨਮਿੱਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 1 ਅਕਤੂਬਰ ਦਿਨ ਵੀਰਵਾਰ ਪਿੰਡ ਹਦਾਇਤਪੁਰ ਵਿਖੇ ਹੋਵੇਗੀ । -‘ਸਤਪਾਲ ਸਿੰਘ
Ad Position 22
No active advertisement
ਪਿਛਲੀ ਖ਼ਬਰ ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ ਐੱਚ. ਡੀ.ਐੱਫ. ਸੀ.ਬੈਂਕ ਦਾ ਏ. ਟੀ. ਐੱਮ. ਤੋੜਨ ਦੀ ਨਾਕਾਮ ਕੋਸ਼ਿਸ਼ ਅਗਲੀ ਖ਼ਬਰ ਵਿਧਾਇਕ ਟੌਂਗ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਮੁਫ਼ਤ ਇਲਾਜ ਲਈ ਕਾਰਡ ਵੰਡੇ
Ad Position 24