ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ ਐੱਚ. ਡੀ.ਐੱਫ. ਸੀ.ਬੈਂਕ ਦਾ ਏ. ਟੀ. ਐੱਮ. ਤੋੜਨ ਦੀ ਨਾਕਾਮ ਕੋਸ਼ਿਸ਼
ਨਵਾਂ ਪਿੰਡ, 30 ਸਤੰਬਰ (ਜਸਪਾਲ ਸਿੰਘ)-ਰਾਤ 1:30 ਵਜੇ ਦੇ ਕਰੀਬ ਲੁਟੇਰਿਆਂ ਵਲੋਂ ਪਿੰਡ ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ ਫ਼ਤਹਿਗੜ੍ਹ ਸ਼ੁੱਕਰ ਚੱਕ-ਵੇਰਕਾ ਸੜਕ ’ਤੇ ਸਥਿਤ ਐੱਚ. ਡੀ.
ਨਵਾਂ ਪਿੰਡ, 30 ਸਤੰਬਰ (ਜਸਪਾਲ ਸਿੰਘ)-ਰਾਤ 1:30 ਵਜੇ ਦੇ ਕਰੀਬ ਲੁਟੇਰਿਆਂ ਵਲੋਂ ਪਿੰਡ ਫ਼ਤਹਿਗੜ੍ਹ ਸ਼ੁੱਕਰ ਚੱਕ ਵਿਖੇ ਫ਼ਤਹਿਗੜ੍ਹ ਸ਼ੁੱਕਰ ਚੱਕ-ਵੇਰਕਾ ਸੜਕ ’ਤੇ ਸਥਿਤ ਐੱਚ.ਡੀ.ਐੱਫ. ਸੀ. ਬੈਂਕ ਦਾ ਏ.ਟੀ. ਐੱਮ. ਤੋੜਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਇਸ ਸੰਬੰਧੀ ਸਥਾਨਕ ਸਰਪੰਚ ਕੇਵਲ ਸਿੰਘ ਸੰਧੂ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਲੁਟੇਰਿਆਂ ਵਲੋਂ ਏ.ਟੀ.ਐੱਮ. ਮਸ਼ੀਨ ਵਾਲੇ ਕਮਰੇ ਦੇ ਸ਼ਟਰ ਨੂੰ ਟਰੈਕਟਰ ਮਗਰ ਰੱਸਾ ਪਾ ਕੇ ਤੋੜਿਆ ਗਿਆ। ਏ.ਟੀ.ਐੱਮ. ਮਸ਼ੀਨ ਕੰਧ ‘ਚ ਹੋਣ ਕਾਰਨ ਉਸ ਨੂੰ ਬਾਹਰ ਕੱਢਣ ’ਚ ਲੁਟੇਰੇ ਨਾ ਕਾਮ ਰਹੇ। ਇਸਦੀ ਜਾਣਕਾਰੀ ਉਨ੍ਹਾਂ ਨੇ ਸੰਬੰਧਿਤ ਬੈਂਕ ਅਧਿਕਾਰੀ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਬੈਂਕ ਅਧਿਕਾਰੀ ਤੇ ਉਨ੍ਹਾਂ ਨੇ ਇਸਦੀ ਇਤਲਾਹ ਪੁਲਿਸ ਥਾਣਾ ਕੰਬੋਅ ਵਿਖੇ ਦਿੱਤੀ। ਮੌਕੇ ’ਤੇ ਪਹੁੰਚੇ ਥਾਣਾ ਮੁੱਖੀ ਸਤਪਾਲ ਸਿੰਘ ਤੇ ਹਰਜਿੰਦਰ ਸਿੰਘ ਬਲ ਚੌਂਕੀ ਇੰਚਾਰਜ ਸੋਹੀਆਂ ਕਲਾਂ ਵਲੋਂ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਬਣਦੀ ਪੁਲਿਸ ਕਾਰਵਾਈ ਕੀਤੀ ਗਈ।